Stock Market Before Budget: ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 500 ਅੰਕ ਵੱਧ ਕੇ ਖੁੱਲ੍ਹਿਆ
Stock Market Opening: ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਹੈ ਤੇ ਇਸ ਦੇ ਨਾਲ ਹੀ ਬਜਟ ਤੋਂ ਸ਼ੇਅਰ ਬਾਜ਼ਾਰ ਦੀਆਂ ਉਮੀਦਾਂ ਵਧ ਗਈਆਂ ਹਨ।
Stock Market Before Budget: ਸਟਾਕ ਮਾਰਕੀਟ ਵਿੱਚ ਅੱਜ ਬਹੁਤ ਤੇਜ਼ੀ ਨਾਲ ਕਾਰੋਬਾਰ ਖੁੱਲ੍ਹਿਆ ਹੈ। ਅੱਜ 11 ਵਜੇ ਤੋਂ ਸੰਸਦ 'ਚ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 500 ਅੰਕ ਚੜ੍ਹ ਕੇ ਖੁੱਲ੍ਹਿਆ ਹੈ।
ਕਿਵੇਂ ਖੁੱਲ੍ਹੀ ਮਾਰਕਿਟ
ਅੱਜ ਦੇ ਕਾਰੋਬਾਰ 'ਚ ਸੈਂਸੈਕਸ ਸ਼ੁਰੂਆਤੀ ਮਿੰਟ 'ਚ ਹੀ 590.02 ਅੰਕ ਜਾਂ 1.02 ਫੀਸਦੀ ਦੇ ਉਛਾਲ ਨਾਲ 58,604.19 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ 'ਚ 189 ਅੰਕਾਂ ਦੀ ਉਛਾਲ ਤੋਂ ਬਾਅਦ ਕਾਰੋਬਾਰ 17529 ਦੇ ਪੱਧਰ 'ਤੇ ਖੁੱਲ੍ਹਿਆ।
ਕੀ ਨਿਫਟੀ ਦਾ ਹਾਲ
ਅੱਜ ਨਿਫਟੀ ਦੇ ਕਾਰੋਬਾਰੀ ਸੈਸ਼ਨ 'ਚ 50 'ਚੋਂ 42 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ ਤੇ ਸਿਰਫ 8 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਬੈਂਕ ਨਿਫਟੀ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ 'ਚ 570 ਅੰਕਾਂ ਦਾ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ 38,500 ਨੂੰ ਪਾਰ ਕਰ ਗਿਆ ਹੈ। ਬੈਂਕ ਨਿਫਟੀ ਦੇ 12 'ਚੋਂ 11 ਸ਼ੇਅਰ ਤੇਜ਼ੀ ਦੇ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ: Corona New Cases: ਭਾਰਤ 'ਚ ਕੋਰੋਨਾ ਦੀ ਰਫ਼ਤਾਰ ਮੱਠੀ, ਪਿਛਲੇ 24 ਘੰਟਿਆਂ ਦੌਰਾਨ 1.67 ਲੱਖ ਨਵੇਂ ਕੇਸ, ਨਵੇਂ ਕੇਸਾਂ 'ਚ 20% ਦੀ ਕਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin