ਪੜਚੋਲ ਕਰੋ
Stock Market Update : ਬਜ਼ਾਰ 'ਚ ਤੇਜ਼ੀ 'ਤੇ ਲੱਗਿਆ ਬਰੇਕ, ਸੈਂਸੈਕਸ 770 ਨਿਫਟੀ 220 ਅੰਕ ਡਿੱਗ ਕੇ ਹੋਇਆ ਬੰਦ
ਲਗਾਤਾਰ ਤਿੰਨ ਦਿਨਾਂ ਤੋਂ ਸ਼ੇਅਰ ਬਾਜ਼ਾਰ 'ਚ ਤੇਜ਼ੀ 'ਤੇ ਵੀਰਵਾਰ ਨੂੰ ਬਰੇਕ ਲੱਗੀ ਹੈ। ਬਾਜ਼ਾਰ 'ਚ ਉਪਰਲੇ ਪੱਧਰ 'ਤੇ ਨਿਵੇਸ਼ਕਾਂ ਵੱਲੋਂ ਕੀਤੇ ਗਏ ਮੁਨਾਫਾ-ਵਸੂਲੀ ਕਾਰਨ ਸੈਂਸੈਕਸ 770 ਅਤੇ ਨਿਫਟੀ 220 ਅੰਕ ਡਿੱਗ ਕੇ ਬੰਦ ਹੋਇਆ ਹੈ।
Stock Market Update On 3rd Feb 2022 : ਲਗਾਤਾਰ ਤਿੰਨ ਦਿਨਾਂ ਤੋਂ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਜਾਰੀ ਤੇਜ਼ੀ 'ਤੇ ਵੀਰਵਾਰ ਨੂੰ ਬ੍ਰੇਕ ਲੱਗੀ ਹੈ। ਬਾਜ਼ਾਰ 'ਚ ਉਪਰਲੇ ਪੱਧਰ 'ਤੇ ਨਿਵੇਸ਼ਕਾਂ ਵੱਲੋਂ ਭਾਰੀ ਮੁਨਾਫਾਵਸੂਲੀ ਕੀਤੀ ਗਈ। ਸੈਂਸੈਕਸ ਇਕ ਵਾਰ ਫਿਰ 59,000 ਦੇ ਅੰਕੜੇ ਤੋਂ ਹੇਠਾਂ ਆ ਗਿਆ ਹੈ। ਅੱਜ ਕਾਰੋਬਾਰ ਦੀ ਸਮਾਪਤੀ 'ਤੇ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 770 ਅੰਕ ਡਿੱਗ ਕੇ 58,788 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫਟੀ 220 ਅੰਕ ਡਿੱਗ ਕੇ 17,560 'ਤੇ ਬੰਦ ਹੋਇਆ ਹੈ।
ਵੀਰਵਾਰ ਦੇ ਟ੍ਰੈਂਡਿੰਗ ਸੈਸ਼ਨ 'ਚ ਆਟੋ ਸੈਕਟਰ ਦੇ ਸ਼ੇਅਰਾਂ ਦੇ ਸੂਚਕਾਂਕ ਨੂੰ ਛੱਡ ਕੇ ਬਾਕੀ ਸਾਰੇ ਸੂਚਕਾਂਕ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬੈਂਕਿੰਗ ਤੋਂ ਲੈ ਕੇ ਆਈ.ਟੀ., ਵਿੱਤੀ ਸੇਵਾਵਾਂ, ਐੱਫ.ਐੱਮ.ਸੀ.ਜੀ., ਧਾਤੂ, ਰੀਅਲ ਅਸਟੇਟ, ਊਰਜਾ, ਕੰਜ਼ਿਊਮਰ ਡਿਊਰੇਬਲ, ਇਨਫਰਾ, ਸਾਰੇ ਸੈਕਟਰਾਂ 'ਚ ਗਿਰਾਵਟ ਦਰਜ ਕੀਤੀ ਗਈ। ਸਮਾਲ ਕੈਪ ਅਤੇ ਮਿਡ ਕੈਪ ਸੈਕਟਰ ਵੀ ਇਸ ਗਿਰਾਵਟ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕੇ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 25 ਲਾਲ ਨਿਸ਼ਾਨ 'ਤੇ ਬੰਦ ਹੋਏ, ਜਦਕਿ ਸਿਰਫ ਪੰਜ ਸਟਾਕ ਵਧੇ। ਸਭ ਤੋਂ ਵੱਧ ਲਾਭ ਆਈਟੀਸੀ ਸੀ, ਜੋ 1.14 ਪ੍ਰਤੀਸ਼ਤ ਦੇ ਵਾਧੇ ਨਾਲ 234.30 ਰੁਪਏ 'ਤੇ ਬੰਦ ਹੋਇਆ, ਜਦੋਂ ਕਿ ਹਾਊਸਿੰਗ ਫਾਈਨਾਂਸ ਕੰਪਨੀ ਐਚਡੀਐਫਸੀ ਸਭ ਤੋਂ ਵੱਧ ਘਾਟੇ ਵਾਲਾ ਰਿਹਾ, ਜੋ 3.23 ਪ੍ਰਤੀਸ਼ਤ ਡਿੱਗ ਕੇ 2527 ਰੁਪਏ 'ਤੇ ਬੰਦ ਹੋਇਆ।
ਡਿੱਗਣ ਵਾਲੇ ਸ਼ੇਅਰ
ਇੰਫੋਸਿਸ 'ਚ 2.76 ਫੀਸਦੀ, ਲਾਰਸਨ 'ਚ 2.36 ਫੀਸਦੀ, ਬਜਾਜ ਫਿਨਸਰਵ 'ਚ 2.20 ਫੀਸਦੀ, ਬਜਾਜ ਫਾਈਨਾਂਸ 'ਚ 1.88 ਫੀਸਦੀ, ਟੈੱਕ ਮਹਿੰਦਰਾ 'ਚ 1.87 ਫੀਸਦੀ, ਕੋਟਕ ਮਹਿੰਦਰਾ 'ਚ 1.70 ਫੀਸਦੀ ਅਤੇ ਵਿਪਰੋ 'ਚ 1.67 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਚੜ੍ਹਨ ਵਾਲੇ ਸ਼ੇਅਰ
ਆਈਟੀਸੀ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਦੇ ਸਟਾਕ 'ਚ 0.86 ਫੀਸਦੀ, ਟਾਈਟਨ 'ਚ 0.46 ਫੀਸਦੀ, ਐੱਸਬੀਆਈ 'ਚ 0.05 ਫੀਸਦੀ ਅਤੇ ਏਸ਼ੀਅਨ ਪੇਂਟਸ 'ਚ 0.03 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement