Stock Market Update: ਬਜਟ ਦੇ ਦੂਜੇ ਦਿਨ ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ ਨਿਫਟੀ ਜ਼ਬਰਦਸਤ ਬੜ੍ਹਤ ਨਾਲ ਖੁੱਲ੍ਹਿਆ
Stock Market Update: ਬਜਟ ਤੋਂ ਇੱਕ ਦਿਨ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਜ਼ਬਰਦਸਤ ਤੇਜ਼ੀ ਨਾਲ ਖੁੱਲ੍ਹਿਆ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 430 ਅੰਕ ਵਧ ਕੇ 59,293 ਅੰਕਾਂ 'ਤੇ ਖੁੱਲ੍ਹਿਆ ਤੇ 59,000 ਦੇ ਅੰਕੜੇ ਨੂੰ
Stock Market Update: ਬਜਟ ਤੋਂ ਇੱਕ ਦਿਨ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਜ਼ਬਰਦਸਤ ਤੇਜ਼ੀ ਨਾਲ ਖੁੱਲ੍ਹਿਆ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 430 ਅੰਕ ਵਧ ਕੇ 59,293 ਅੰਕਾਂ 'ਤੇ ਖੁੱਲ੍ਹਿਆ ਤੇ 59,000 ਦੇ ਅੰਕੜੇ ਨੂੰ ਪਾਰ ਕਰ ਗਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 130 ਅੰਕਾਂ ਦੇ ਵਾਧੇ ਨਾਲ 17706 'ਤੇ ਖੁੱਲ੍ਹਿਆ।
ਬਾਜ਼ਾਰ 'ਚ ਆਈਟੀ ਤੇ ਕੰਜ਼ਿਊਮਰ ਡਿਊਰੇਬਲਸ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਜ਼ਬਰਦਸਤ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਸਮਾਲ ਕੈਪ ਮਿਡ ਕੈਪ ਸ਼ੇਅਰਾਂ 'ਚ ਵੀ ਤੇਜ਼ੀ ਹੈ। ਬੈਂਕਿੰਗ, ਆਟੋ, ਫਾਰਮਾ ਐਫਐਮਸੀਜੀ ਸਰਵਿਸਿਜ਼ ਸੈਕਟਰ ਦੇ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 24 ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ 6 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸਭ ਤੋਂ ਜ਼ਿਆਦਾ ਫਾਇਦਾ ਪਾਵਰ ਗਰਿੱਡ ਦੇ ਸਟਾਕ 'ਚ ਹੋਇਆ ਹੈ, ਜੋ 2.09 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਸਭ ਤੋਂ ਵੱਡੀ ਗਿਰਾਵਟ 3.64 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਟੈੱਕ ਮਹਿੰਦਰਾ ਦੇ ਸਟਾਕ 'ਚ ਦੇਖਣ ਨੂੰ ਮਿਲ ਰਹੀ ਹੈ।
ਚੜ੍ਹਦੇ ਸ਼ੇਅਰ
ITC ਦੇ ਸ਼ੇਅਰ 2.33 ਪ੍ਰਤੀਸ਼ਤ, ਬਜਾਜ ਫਿਨਸਰਵ 2.04 ਪ੍ਰਤੀਸ਼ਤ, ਕੋਟਕ ਮਹਿੰਦਰਾ ਬੈਂਕ 1.96 ਪ੍ਰਤੀਸ਼ਤ, ਬਜਾਜ ਫਾਈਨਾਂਸ 1.95 ਪ੍ਰਤੀਸ਼ਤ, AXIC ਬੈਂਕ 1.70 ਪ੍ਰਤੀਸ਼ਤ, ਭਾਰਤੀ ਏਅਰਟੈੱਲ 1.09 ਪ੍ਰਤੀਸ਼ਤ, HDFC ਬੈਂਕ 1.03 ਪ੍ਰਤੀਸ਼ਤ।
ਇਹ ਵੀ ਪੜ੍ਹੋ: Income Tax Raid: ਸਾਬਕਾ IPS ਦੇ ਘਰ ਛਾਪਾ, 600 ਤੋਂ ਜ਼ਿਆਦਾ ਲਾਕਰਾਂ 'ਚੋਂ ਮਿਲੇ ਕਰੋੜਾਂ ਰੁਪਏ
ਸ਼ੇਅਰ
ਟੈਕ ਮਹਿੰਦਰਾ 3.08 ਫੀਸਦੀ, ਟਾਟਾ ਸਟੀਲ 0.34 ਫੀਸਦੀ, ਸਨ ਫਾਰਮਾ 0.01 ਫੀਸਦੀ, ਅਡਾਨੀ ਪੋਰਟਸ 0.24 ਫੀਸਦੀ, ਅਲਟਰਾਟੈੱਕ ਸੀਮੈਂਟ 0.15 ਫੀਸਦੀ ਅਤੇ ਬ੍ਰਿਟਾਨੀਆ 1.06 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904