Stock Market: ਭਾਰਤੀ ਸ਼ੇਅਰ 'ਚ ਹਲਕੀ ਰਾਹਤ, ਈਰਾਨ-ਇਜ਼ਰਾਈਲ 'ਚ ਜਾਰੀ ਤਣਾਅ ਵਿਚਾਲੇ ਸੈਂਸੈਕਸ-ਨਿਫਟੀ 'ਚ ਦਿਖੀ ਰਿਕਵਰੀ
Stock Market Update: ਅਮਰੀਕੀ ਬਾਜ਼ਾਰਾਂ 'ਤੇ ਈਰਾਨ-ਇਜ਼ਰਾਈਲ ਤਣਾਅ ਦਾ ਅਸਰ ਵੀ ਘੱਟ ਰਿਹਾ, ਜਿਸ ਨਾਲ ਭਾਰਤੀ ਬਾਜ਼ਾਰ ਲਈ ਵੀ ਪੌਜ਼ੀਟਿਵ ਸੈਂਟੀਮੈਂਟ ਬਣੇ ਹਨ।
Stock Market Update: ਕੱਲ੍ਹ ਬੰਦ ਹੋਏ ਭਾਰਤੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਤੋਂ ਬਾਅਦ ਅੱਜ ਬਾਜ਼ਾਰ ਖੁੱਲ੍ਹਣ ਦਾ ਖਦਸ਼ਾ ਸੀ। ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰ ਅੱਜ ਇੰਨੀ ਗਿਰਾਵਟ ਨਾਲ ਨਹੀਂ ਖੁੱਲ੍ਹੇ ਅਤੇ ਇਸ 'ਚ ਤੁਲਨਾਤਮਕ ਤੌਰ 'ਤੇ ਘੱਟ ਕਮਜ਼ੋਰੀ ਦੇਖਣ ਨੂੰ ਮਿਲੀ। ਬਾਜ਼ਾਰ ਖੁੱਲ੍ਹਣ ਦੇ ਇਕ ਘੰਟੇ ਬਾਅਦ ਸ਼ੇਅਰ ਬਾਜ਼ਾਰ 'ਚ ਲਗਭਗ ਫਲੈਟ ਟ੍ਰੇਡਿੰਗ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਨਾਲ ਨਿਵੇਸ਼ਕਾਂ ਨੂੰ ਕੁਝ ਰਾਹਤ ਮਿਲੀ ਹੈ।
ਓਪਨਿੰਗ ਤੋਂ ਇੱਕ ਘੰਟੇ ਬਾਅਦ ਦਾ ਅਪਡੇਟ
ਨਿਫਟੀ 'ਚ 25,194.60 ਦਾ ਪੱਧਰ ਦੇਖਿਆ ਜਾ ਰਿਹਾ ਹੈ ਅਤੇ ਇਹ 55 ਅੰਕ ਹੇਠਾਂ ਆ ਰਿਹਾ ਹੈ। ਸੈਂਸੈਕਸ 82,385 'ਤੇ ਕਾਰੋਬਾਰ ਕਰ ਰਿਹਾ ਹੈ। ਘਰੇਲੂ ਸ਼ੇਅਰ ਬਾਜ਼ਾਰ ਦੀ ਗਤੀ ਅੱਜ ਨਿਸ਼ਚਿਤ ਤੌਰ 'ਤੇ ਹੌਲੀ ਹੈ, ਪਰ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਵਿਚਕਾਰ, ਅਜਿਹੀ ਰਫ਼ਤਾਰ ਨੂੰ ਵੀ ਠੀਕ ਮੰਨਿਆ ਜਾ ਸਕਦਾ ਹੈ।
ਸੈਂਸੈਕਸ ਦਾ ਕੀ ਹੈ ਹਾਲ
ਸੈਂਸੈਕਸ ਦੇ 30 ਸਟਾਕਾਂ 'ਚੋਂ 16 'ਚ ਵਾਧਾ ਅਤੇ 14 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇੰਫੋਸਿਸ, ਟੇਕ ਮਹਿੰਦਰਾ, ਟਾਟਾ ਮੋਟਰਸ, ਐਕਸਿਸ ਬੈਂਕ, ਐਚਸੀਐਲ ਟੈਕ, ਮਾਰੂਤੀ ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਭ ਤੋਂ ਜ਼ਿਆਦਾ ਗਿਰਾਵਟ ਬਜਾਜ ਫਾਈਨਾਂਸ, ਐੱਮਐਂਡਐੱਮ, ਏਸ਼ੀਅਨ ਪੇਂਟਸ, ਐੱਨਟੀਪੀਸੀ, ਨੇਸਲੇ, ਭਾਰਤੀ ਏਅਰਟੈੱਲ, ਐਚਡੀਐੱਫਸੀ ਬੈਂਕ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ 'ਚ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, 15 ਤਰੀਕ ਨੂੰ 13 ਹਜ਼ਾਰ 937 ਪੰਚਾਇਤਾਂ ਲਈ ਹੋਣਗੀਆਂ ਚੋਣਾਂ
NSE ਨਿਫਟੀ ਦੇ ਸ਼ੇਅਰਾਂ ਦਾ ਹਾਲ
ਜੇਕਰ ਅਸੀਂ NSE ਨਿਫਟੀ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ 24 ਸ਼ੇਅਰਾਂ 'ਚ ਵਾਧਾ ਅਤੇ 26 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਓਐਨਜੀਸੀ, ਐਕਸਿਸ ਬੈਂਕ, ਵਿਪਰੋ, ਟੈਕ ਮਹਿੰਦਰਾ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ ਅਤੇ ਸ਼੍ਰੀਰਾਮ ਫਾਈਨਾਂਸ, ਬੀਪੀਸੀਐਲ, ਬਜਾਜ ਫਾਈਨਾਂਸ, ਐਮਐਂਡਐਮ ਅਤੇ ਸਿਪਲਾ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਸਵੇਰੇ 9.55 ਵਜੇ ਕੀ ਰਿਹਾ ਸਟਾਕ ਮਾਰਕਿਟ ਦਾ ਅਪਡੇਟ
ਇਸ ਸਮੇਂ ਬੀਐਸਈ ਸੈਂਸੈਕਸ 61.61 ਅੰਕਾਂ ਦੀ ਮਾਮੂਲੀ ਗਿਰਾਵਟ ਨਾਲ 82,435.49 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਐਨਐਸਈ ਨਿਫਟੀ 17.80 ਅੰਕਾਂ ਦੀ ਗਿਰਾਵਟ ਨਾਲ 25,232.30 'ਤੇ ਕਾਰੋਬਾਰ ਕਰ ਰਿਹਾ ਹੈ।
ਬਾਜ਼ਾਰ ਦੀ ਓਪਨਿੰਗ ਕਿਵੇਂ ਦੀ ਰਹੀ
ਬੀ.ਐੱਸ.ਈ. ਦਾ ਸੈਂਸੈਕਸ ਅੱਜ 252.85 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ। ਸੈਂਸੈਕਸ 82,244.25 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਕੱਲ੍ਹ ਇਹ 82,497.10 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਅੱਜ NSE ਨਿਫਟੀ 68.20 ਅੰਕ ਦੀ ਗਿਰਾਵਟ ਨਾਲ 25,181.90 'ਤੇ ਖੁੱਲ੍ਹਿਆ ਅਤੇ ਵੀਰਵਾਰ ਨੂੰ ਇਹ 25,250.10 'ਤੇ ਬੰਦ ਹੋਇਆ।
ਇਹ ਵੀ ਪੜ੍ਹੋ: Cement Prices: ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਵਧੀਆਂ ਸੀਮਿੰਟ ਦੀਆਂ ਕੀਮਤਾਂ, ਲੋਕਾਂ ਨੂੰ ਲੱਗੇਗਾ ਵੱਡਾ ਝਟਕਾ