Swaraj Tractor: ਸਵਰਾਜ ਟਰੈਕਟਰ ਦਾ ਧਮਾਕਾ! ਆ ਗਏ 843 ਤੋਂ ਲੈ ਕੇ 855 ਤੱਕ ਦੇ ਨਵੇਂ ਰੂਪ
ਸਵਰਾਜ ਟਰੈਕਟਰ ਹੁਣ ਨਵੇਂ ਰੂਪ ਵਿੱਚ ਆ ਰਿਹਾ ਹੈ। ਸਵਰਾਜ ਟਰੈਕਟਰਜ਼ ਨੇ ਪੰਜ ਨਵੇਂ ਮਾਡਲ ਲਾਂਚ ਕੀਤੇ ਹਨ। ਇਹ ਲਿਮਟਿਡ ਅਡੀਸ਼ਨ ਵਿੱਚ 843 ਐਕਸਐਮ, 742 ਐਕਸਟੀ, 744 ਐਫਈ, 744 ਐਕਸਟੀ ਤੇ 855 ਐਫਈ ਉਪਲੱਬਧ ਹੋਣਗੇ।
Chandigarh News: ਸਵਰਾਜ ਟਰੈਕਟਰ ਹੁਣ ਨਵੇਂ ਰੂਪ ਵਿੱਚ ਆ ਰਿਹਾ ਹੈ। ਸਵਰਾਜ ਟਰੈਕਟਰਜ਼ ਨੇ ਪੰਜ ਨਵੇਂ ਮਾਡਲ ਲਾਂਚ ਕੀਤੇ ਹਨ। ਇਹ ਲਿਮਟਿਡ ਅਡੀਸ਼ਨ ਵਿੱਚ 843 ਐਕਸਐਮ, 742 ਐਕਸਟੀ, 744 ਐਫਈ, 744 ਐਕਸਟੀ ਤੇ 855 ਐਫਈ ਉਪਲੱਬਧ ਹੋਣਗੇ। ਇਹ ਟਰੈਕਟਰ ਸਿਰਫ ਦੋ ਮਹੀਨਿਆਂ ਵਿੱਚ ਹੀ ਪੂਰੇ ਦੇਸ਼ ਵਿੱਚ ਉਪਲੱਬਧ ਹੋਣਗੇ।
ਦਰਅਸਲ ਮਹਿੰਦਰਾ ਸਮੂਹ ਦੇ ਸਹਿਯੋਗ ਵਾਲੇ ਸਵਰਾਜ ਟਰੈਕਟਰਜ਼ ਨੇ ਆਪਣੀ ਗੋਲਡਨ ਜੁਬਲੀ ਮੌਕੇ ’ਤੇ ਸੀਮਤ ਸਟਾਕ ਵਾਲੇ ਟਰੈਕਟਰਾਂ ਦੇ ਪੰਜ ਮਾਡਲ ਲਾਂਚ ਕੀਤੇ ਹਨ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਦੋ ਟਰੈਕਟਰ ਵੀ ਪ੍ਰਦਰਸ਼ਿਤ ਕੀਤੇ ਗਏ। ਇਨ੍ਹਾਂ ਵਿਸ਼ੇਸ਼ ਮਾਡਲਾਂ ਵਾਲੇ ਸਵਰਾਜ ਟਰੈਕਟਰਾਂ ’ਤੇ ਸਵਰਾਜ ਦੇ ਗਾਹਕ ਤੇ ਬ੍ਰਾਂਡ ਅੰਬੈਸਡਰ ਤੇ ਕ੍ਰਿਕਟਰ ਐਮਐਸ ਧੋਨੀ ਦੇ ਦਸਤਖ਼ਤ ਕੀਤੇ ਹੋਏ ਹਨ।
ਸਵਰਾਜ ਟਰੈਕਟਰ ਦੀ 50ਵੀਂ ਵਰ੍ਹੇਗੰਢ ਮੌਕੇ ਮੁਹਾਲੀ ਸਥਿਤ ਸਵਰਾਜ ਪਲਾਂਟ ਵਿੱਚ ‘ਜੋਸ਼ ਦਾ ਸਵਰਣ ਉਤਸਵ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹਿੰਦਰਾ ਐਂਡ ਮਹਿੰਦਰਾ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ ਰਾਜੇਸ਼ ਜੇਜੂਰੀਕਰ, ਸਵਰਾਜ ਡਿਵੀਜ਼ਨ ਦੇ ਸੀਈਓ ਹੇਮੰਤ ਸਿੱਕਾ, ਹਰੀਸ਼ ਚਵਾਨ ਤੇ ਰਾਜੀਵ ਰੇਲਨ ਨੇ ਸਵਰਾਜ ਦੀਆਂ 50 ਸਾਲਾਂ ਦੀਆਂ ਪ੍ਰਾਪਤੀਆਂ ਵਾਲੀ ਕਹਾਣੀ ਬਿਆਨਦੀ ਇੱਕ ਕਿਤਾਬ ਵੀ ਜਾਰੀ ਕੀਤੀ।
ਉਨ੍ਹਾਂ ਲਿਮਿਟਡ ਐਡੀਸ਼ਨ ਵਾਲੇ ਸਵਰਾਜ-855 ਐਫਈ ਅ ਸਵਰਾਜ-744 ਐਫਈ ਟਰੈਕਟਰਾਂ ਨੂੰ ਪ੍ਰਦਰਸ਼ਿਤ ਕਰਨ ਦੀ ਰਸਮ ਵੀ ਨਿਭਾਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੈਕਟਰਾਂ ਨੂੰ ਵਿਸ਼ੇਸ਼ ਦਿੱਖ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਲਾਂਚ ਕੀਤੇ ਗਏ ਟਰੈਕਟਰ ਪੂਰੇ ਦੇਸ਼ ਵਿੱਚ ਸਿਰਫ ਦੋ ਮਹੀਨਿਆਂ ਲਈ ਪੰਜ ਸਵਰਾਜ ਰੂਪਾਂ, 843 ਐਕਸਐਮ, 742 ਐਕਸਟੀ, 744 ਐਫਈ, 744 ਐਕਸਟੀ ਤੇ 855 ਐੱਫਈ ਵਿੱਚ ਉਪਲੱਬਧ ਹੋਵੇਗਾ।
ਇਸ ਮੌਕੇ ਇੱਕ ਨਵੇਂ ਸੀਐਸਆਰ ਪ੍ਰੋਗਰਾਮ-‘ਸਕਿਲਿੰਗ 5000’ ਦਾ ਵੀ ਐਲਾਨ ਕੀਤਾ ਗਿਆ। ਇਸ ਸਕੀਮ ਰਾਹੀਂ ਸਵਰਾਜ ਵੱਲੋਂ ਖੇਤੀਬਾੜੀ ਤੇ ਹੋਰ ਪੇਸ਼ਿਆਂ ਵਿੱਚ ਵੋਕੇਸ਼ਨਲ ਹੁਨਰ ਪ੍ਰਦਾਨ ਕਰ ਕੇ ਔਰਤਾਂ ਤੇ ਅਪਾਹਜਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।