Swiss Accounts Details: ਕਿਹੜੇ-ਕਿਹੜੇ ਭਾਰਤੀਆਂ ਦੇ ਸਵਿਸ ਖਾਤੇ 'ਚ ਕਿੰਨਾ ਪੈਸਾ ਜਮ੍ਹਾ ਹੈ, ਸਵਿਸ ਬੈਂਕ ਨੇ ਨਾਂ-ਪਤੇ ਸਮੇਤ ਸ਼ੇਅਰ ਕੀਤੀ ਜਾਣਕਾਰੀ
Swiss Accounts Details: ਭਾਰਤ ਨਾਲ ਸਵਿਸ ਬੈਂਕ (Swiss Bank) ਨੇ ਸਾਲਾਨਾ ਆਟੋਮੈਟਿਕ ਐਕਸਚੇਂਜ ਆਫ ਇਨਫਰਮੇਸ਼ਨ (AEOI) ਦੇ ਤਹਿਤ ਖਾਤੇ ਦੇ ਵੇਰਵਿਆਂ ਦਾ ਚੌਥਾ ਸੈੱਟ ਸਾਂਝਾ ਕੀਤਾ ਹੈ।
Swiss Accounts Details: ਸਵਿਸ ਬੈਂਕ ਵਿੱਚ ਜਮ੍ਹਾਂ ਪੈਸਿਆਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਭਾਰਤ ਨਾਲ ਸਵਿਸ ਬੈਂਕ (Swiss Bank) ਨੇ ਸਾਲਾਨਾ ਆਟੋਮੈਟਿਕ ਐਕਸਚੇਂਜ ਆਫ ਇਨਫਰਮੇਸ਼ਨ (AEOI) ਦੇ ਤਹਿਤ ਖਾਤੇ ਦੇ ਵੇਰਵਿਆਂ ਦਾ ਚੌਥਾ ਸੈੱਟ ਸਾਂਝਾ ਕੀਤਾ ਹੈ। ਸਵਿਟਜ਼ਰਲੈਂਡ ਨੇ ਭਾਰਤ ਦੇ ਨਾਮ ਸਮੇਤ 101 ਦੇਸ਼ਾਂ ਦੇ ਨਾਲ ਕਰੀਬ 34 ਲੱਖ ਆਰਥਿਕ ਖਾਤਿਆਂ ਦੇ ਵੇਰਵੇ ਸਾਂਝੇ ਕੀਤੇ ਹਨ। ਸਵਿਸ ਬੈਂਕ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਹੜੇ-ਕਿਹੜੇ ਭਾਰਤੀਆਂ ਨੇ ਸਵਿਸ ਬੈਂਕਾਂ ਵਿੱਚ ਆਪਣਾ ਪੈਸਾ ਰੱਖਿਆ ਹੈ ਅਤੇ ਇਹ ਰਕਮ ਕਿੱਥੋਂ ਆਈ ਹੈ।
ਹਾਲ ਹੀ 'ਚ ਸਵਿਸ ਬੈਂਕ ਨੇ ਸ਼ੇਅਰ ਕੀਤੀ ਜਾਣਕਾਰੀ
ਦੱਸਿਆ ਜਾ ਰਿਹਾ ਹੈ ਕਿ ਸਵਿਸ ਬੈਂਕ ਨੇ ਪਿਛਲੇ ਮਹੀਨੇ ਭਾਰਤ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ। ਸਾਂਝੇ ਕੀਤੇ ਗਏ ਵੇਰਵੇ ਸੈਂਕੜੇ ਵਿੱਤੀ ਖਾਤਿਆਂ ਨਾਲ ਜੁੜੇ ਹੋਏ ਹਨ ਅਤੇ ਕਈ ਅਜਿਹੇ ਨਾਮ ਹਨ ਜਿਨ੍ਹਾਂ ਦੇ ਮਲਟੀਪਲ ਅਕਾਊਂਟ ਹਨ। ਰਿਪੋਰਟ ਮੁਤਾਬਕ ਭਾਰਤ ਸਰਕਾਰ ਇਨ੍ਹਾਂ ਅੰਕੜਿਆਂ ਅਤੇ ਜਾਣਕਾਰੀ ਦੀ ਵਰਤੋਂ ਨਾਲ ਟੈਕਸ ਚੋਰੀ, ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ਵਰਗੀਆਂ ਕਾਰਵਾਈਆਂ ਦੀ ਜਾਂਚ ਕਰਨ ਲਈ ਮਦਦ ਮਿਲੇਗੀ।
ਸਵਿਟਜ਼ਰਲੈਂਡ ਨੇ ਭਾਰਤ ਨਾਲ AEOI ਲਈ ਸਹਿਮਤੀ ਦਿੱਤੀ ਸੀ
ਸਵਿਟਜ਼ਰਲੈਂਡ ਨੇ ਸੂਚਨਾ ਦੇ ਸਾਲਾਨਾ ਆਟੋਮੈਟਿਕ ਐਕਸਚੇਂਜ ਦੇ ਤਹਿਤ ਭਾਰਤ ਨਾਲ AEOI ਲਈ ਸਹਿਮਤੀ ਦਿੱਤੀ ਸੀ। ਇਸ ਪ੍ਰਕਿਰਿਆ 'ਚ ਕਾਫੀ ਸਮਾਂ ਲੱਗਾ ਪਰ ਇਸ ਤਹਿਤ ਹੁਣ ਤੱਕ ਭਾਰਤ ਨੂੰ ਸਵਿਸ ਬੈਂਕਾਂ 'ਚ ਜਮ੍ਹਾ ਲੋਕਾਂ ਦੇ ਨਾਵਾਂ ਦੇ ਚਾਰ ਸੈੱਟ ਮਿਲ ਚੁੱਕੇ ਹਨ। ਇਸ ਡਾਟਾ ਨੂੰ ਸਾਂਝਾ ਕਰਨ ਲਈ, ਡਾਟਾ ਸੁਰੱਖਿਆ ਅਤੇ ਗੋਪਨੀਯਤਾ ਬਾਰੇ ਭਾਰਤ ਵਿੱਚ ਜ਼ਰੂਰੀ ਕਾਨੂੰਨੀ ਢਾਂਚੇ ਦੀ ਸਮੀਖਿਆ ਕੀਤੀ ਗਈ ਅਤੇ ਇਸ ਤੋਂ ਬਾਅਦ ਵੇਰਵਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਇਹਨਾਂ ਵੇਰਵਿਆਂ ਵਿੱਚ ਕੀ ਹੈ
ਸਵਿਸ ਬੈਂਕ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਬੈਂਕ ਖਾਤਾ ਧਾਰਕ ਦਾ ਨਾਮ, ਪਤਾ, ਰਿਹਾਇਸ਼ ਦਾ ਦੇਸ਼ ਅਤੇ ਟੈਕਸ ਪਛਾਣ ਨੰਬਰ ਸ਼ਾਮਲ ਹੈ, ਨਾਲ ਹੀ ਸਵਿਸ ਬੈਂਕ ਦੁਆਰਾ ਖਾਤੇ ਦੀ ਬਕਾਇਆ ਅਤੇ ਪੂੰਜੀ ਆਮਦਨ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਸਵਿਟਜ਼ਰਲੈਂਡ ਸਤੰਬਰ 2023 ਵਿੱਚ ਸਵਿਸ ਬੈਂਕ ਦੀ ਜਾਣਕਾਰੀ ਦਾ ਅਗਲਾ ਸੈੱਟ ਭਾਰਤ ਨਾਲ ਸਾਂਝਾ ਕਰਨ ਜਾ ਰਿਹਾ ਹੈ।