Air India: ਭਾਰਤ ਤੋਂ ਅਮਰੀਕਾ ਜਾਣ ਦਾ ਬਣਾ ਰਹੇ ਹੋ ਪਲਾਨ, ਘੱਟ ਹੋਇਆ ਕਿਰਾਇਆ, ਏਅਰ ਇੰਡੀਆ ਦੇ ਰਹੀ ਆਫਰ
Air India Cheap Tickets: ਜੇਕਰ ਤੁਸੀਂ ਭਾਰਤ ਤੋਂ ਅਮਰੀਕਾ ਜਾਣਾ ਚਾਹੁੰਦੇ ਹੋ, ਤਾਂ ਜਾਣੋ ਏਅਰ ਇੰਡੀਆ ਦੇ ਸਸਤੇ ਟਿਕਟ ਆਫਰ ਬਾਰੇ। ਤੁਹਾਨੂੰ ਘੱਟ ਕੀਮਤ ‘ਤੇ ਫਲਾਈਟ ਦੀਆਂ ਟਿਕਟਾਂ ਮਿਲ ਰਹੀਆਂ ਹਨ।
Air India Cheap Tickets: ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਫਿਲਹਾਲ ਇੱਕ ਦਿਲਚਸਪ ਪੇਸ਼ਕਸ਼ ਸ਼ੁਰੂ ਕੀਤੀ ਹੈ ਜਿਸ ਵਿੱਚ ਹਵਾਈ ਯਾਤਰੀ ਭਾਰਤ ਅਤੇ ਅਮਰੀਕਾ ਤੋਂ ਸਫਰ ਕਰਨ ਵੇਲੇ ਸਸਤੀਆਂ ਹਵਾਈ ਟਿਕਟਾਂ ਦਾ ਫਾਇਦਾ ਚੁੱਕ ਸਕਦੇ ਹਨ। ਏਅਰ ਇੰਡੀਆ ਦੇ ਇਸ ਆਫਰ ਦਾ ਨਾਂ ਫਲਾਈ ਏਅਰ ਇੰਡੀਆ ਸੇਲ ਹੈ ਅਤੇ ਇਸ 'ਚ ਤੁਹਾਨੂੰ ਸਸਤੇ ਭਾਅ 'ਤੇ ਇਕੋਨੋਮੀ ਅਤੇ ਪ੍ਰੀਮੀਅਮ ਇਕੋਨੋਮੀ ਟਿਕਟਾਂ ਮਿਲਣਗੀਆਂ।
ਜਾਣੋ ਏਅਰ ਇੰਡੀਆ ਦੇ ਇਸ ਆਫਰ ਬਾਰੇ
ਏਅਰ ਇੰਡੀਆ ਦੀ ਇਸ ਫਲਾਈ ਏਅਰ ਇੰਡੀਆ ਸੇਲ ਦੇ ਤਹਿਤ ਤੁਸੀਂ 1 ਅਕਤੂਬਰ ਤੋਂ ਸਸਤੀਆਂ ਟਿਕਟਾਂ ਬੁੱਕ ਕਰ ਸਕਦੇ ਹੋ। ਹਾਲਾਂਕਿ, ਅੱਜ ਦੇ ਸਣੇ ਤੁਹਾਡੇ ਕੋਲ ਹੋਰ ਤਿੰਨ ਦਿਨ ਬਾਕੀ ਹਨ ਕਿਉਂਕਿ ਇਹ ਆਫਰ 5 ਅਕਤੂਬਰ, 2023 ਤੱਕ ਜਾਰੀ ਹੈ। ਇਸ ਲਈ ਜੇਕਰ ਤੁਸੀਂ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਜਾਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਏਅਰ ਇੰਡੀਆ ਰਾਹੀਂ ਯਾਤਰਾ ਕਰ ਸਕਦੇ ਹੋ।
#FlyAirIndiaSale brings you incredible fares for your journey from India to the USA, starting at just ₹42999*!
— Air India (@airindia) October 1, 2023
Book your tickets by 5th October 2023 and travel between 1st Oct to 15th December 2023.
*T&C Apply.#FlyAI #FlyAirIndiaSale pic.twitter.com/BdI8dXNt7f
ਭਾਰਤ ਤੋਂ ਅਮਰੀਕਾ ਜਾਣ ਲਈ ਤੁਹਾਨੂੰ 1 ਅਕਤੂਬਰ 2023 ਤੋਂ 15 ਦਸੰਬਰ 2023 ਦੇ ਵਿਚਕਾਰ ਸਸਤੀਆਂ ਟਿਕਟਾਂ ਮਿਲਣਗੀਆਂ ਅਤੇ ਇਹ ਪੇਸ਼ਕਸ਼ ਇਸ ਮਿਆਦ ਲਈ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬਜਾਜ ਫਾਈਨਾਂਸ ਤੋਂ ਬਿਨਾਂ ਕਾਗਜ਼ਾਤਾਂ ਦੇ ਰੁ. 20,000 ਦਾ ਲੋਨ ਤੁਰੰਤ ਪ੍ਰਾਪਤ ਕਰੋ
ਜਾਣੋ ਕਿੰਨੀਆਂ ਸਸਤੀਆਂ ਭਾਰਤ ਤੋਂ ਅਮਰੀਕਾ ਦੀਆਂ ਟਿਕਟਾਂ
ਈਕੋਨੋਮੀ ਕਲਾਸ ਦੀ ਟਿਕਟ
ਏਅਰਲਾਈਨ ਦੇ ਮੁਤਾਬਕ, ਭਾਰਤ ਤੋਂ ਅਮਰੀਕਾ ਦੀ ਇੱਕ ਤਰਫਾ ਟਿਕਟ ਦੀ ਕੀਮਤ 42,999 ਰੁਪਏ ਅਤੇ ਇੱਕ ਰਾਊਂਡ ਟ੍ਰਿਪ ਟਿਕਟ ਦੀ ਕੀਮਤ 52,999 ਰੁਪਏ ਹੋਵੇਗੀ।
ਪ੍ਰੀਮੀਅਮ ਕਲਾਸ ਦੀ ਟਿਕਟ
ਏਅਰ ਇੰਡੀਆ ਦੀ ਪ੍ਰੀਮੀਅਮ ਇਕੋਨੋਮੀ ਵਨ-ਵੇ ਟਿਕਟ ਦੀ ਕੀਮਤ ਪ੍ਰਤੀ ਯਾਤਰੀ 79,999 ਰੁਪਏ ਹੈ ਅਤੇ ਵਾਪਸੀ ਯਾਤਰਾ ਯਾਨੀ ਰਾਊਂਡ ਟ੍ਰਿਪ ਲਈ, ਇਸਦੀ ਕੀਮਤ ਪ੍ਰਤੀ ਟਿਕਟ 1,09,999 ਰੁਪਏ ਹੈ।
ਤੁਸੀਂ ਸਸਤੇ ਟਿਕਟਾਂ 'ਤੇ ਪ੍ਰੀਮੀਅਮ ਇਕੋਨੋਮੀ ਰਾਹੀਂ ਏਅਰ ਇੰਡੀਆ ਤੋਂ ਅਮਰੀਕਾ ਤੱਕ ਇਨ੍ਹਾਂ ਰੂਟਾਂ 'ਤੇ ਸਫਰ ਕਰ ਸਕਦੇ ਹੋ।
ਬੈਂਗਲੁਰੂ - ਸੈਨ ਫਰਾਂਸਿਸਕੋ
ਮੁੰਬਈ - ਸੈਨ ਫਰਾਂਸਿਸਕੋ
ਮੁੰਬਈ - ਨਿਊਯਾਰਕ
ਭਾਰਤ-ਅਮਰੀਕਾ ਰੂਟ 'ਤੇ ਕਿੰਨੀਆਂ ਉਡਾਣਾਂ ਚਲਦੀਆਂ ਹਨ?
ਭਾਰਤ-ਅਮਰੀਕਾ ਰੂਟ 'ਤੇ 47 ਨਾਨ-ਸਟਾਪ ਉਡਾਣਾਂ ਚਲਦੀਆਂ ਹਨ। ਇਹ ਉਡਾਣਾਂ ਮੁੰਬਈ, ਬੈਂਗਲੁਰੂ ਅਤੇ ਨਵੀਂ ਦਿੱਲੀ ਤੋਂ ਚਲਦੀਆਂ ਹਨ ਅਤੇ ਅਮਰੀਕਾ ਦੇ 5 ਸ਼ਹਿਰਾਂ ਲਈ ਰਵਾਨਾ ਹੁੰਦੀਆਂ ਹਨ। ਇਨ੍ਹਾਂ ਦੇ ਨਾਂ ਨਿਊਯਾਰਕ, ਨਿਊਜਰਸੀ, ਵਾਸ਼ਿੰਗਟਨ ਡੀ.ਸੀ., ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਹਨ।