ਪੜਚੋਲ ਕਰੋ

ਬੈਂਕ ਮੁਲਾਜ਼ਮਾਂ ਦੀ ਲੱਗੀ ਮੌਜ, ਭੱਤਿਆਂ 'ਚ ਹੋਇਆ ਇੰਨੇ ਫ਼ੀਸਦ ਇਜ਼ਾਫਾ

ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੇ ਆਪਣੇ ਸਰਕੂਲਰ 'ਚ ਕਿਹਾ ਕਿ ਬੈਂਕ ਕਰਮਚਾਰੀਆਂ ਦੇ ਡੀਏ 'ਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਮਈ, ਜੂਨ, ਜੁਲਾਈ 2024 ਲਈ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਮਹਿੰਗਾਈ ਭੱਤਾ ਉਨ੍ਹਾਂ ਦੀ ਤਨਖਾਹ ਦਾ 15.97 ਪ੍ਰਤੀਸ਼ਤ ਹੋਵੇਗਾ।

ਸਰਕਾਰ ਨੇ ਮੰਗਲਵਾਰ ਨੂੰ ਬੈਂਕ ਕਰਮਚਾਰੀਆਂ ਨੂੰ ਤੋਹਫ਼ਾ ਦਿੰਦੇ ਹੋਏ ਉਨ੍ਹਾਂ ਦੇ ਮਹਿੰਗਾਈ ਭੱਤੇ ਵਿੱਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਦੀ ਤਰਫੋਂ, ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਮਈ, ਜੂਨ ਅਤੇ ਜੁਲਾਈ ਮਹੀਨਿਆਂ ਲਈ 15.97 ਪ੍ਰਤੀਸ਼ਤ ਦੀ ਦਰ ਨਾਲ ਡੀਏ ਮਿਲੇਗਾ। ਆਈਬੀਏ ਨੇ ਇਸ ਸਬੰਧੀ ਇੱਕ ਸਰਕੂਲਰ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਮਹੀਨਿਆਂ 'ਚ ਤਨਖਾਹ 'ਚ ਬੰਪਰ ਵਾਧਾ ਹੋਵੇਗਾ।

ਤਿੰਨ ਮਹੀਨਿਆਂ ਲਈ ਮਿਲੇਗਾ ਇੰਨਾ ਮਹਿੰਗਾਈ ਭੱਤਾ

ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੇ ਆਪਣੇ ਸਰਕੂਲਰ 'ਚ ਕਿਹਾ ਕਿ ਬੈਂਕ ਕਰਮਚਾਰੀਆਂ ਦੇ ਡੀਏ 'ਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਮਈ, ਜੂਨ, ਜੁਲਾਈ 2024 ਲਈ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਮਹਿੰਗਾਈ ਭੱਤਾ ਉਨ੍ਹਾਂ ਦੀ ਤਨਖਾਹ ਦਾ 15.97 ਪ੍ਰਤੀਸ਼ਤ ਹੋਵੇਗਾ। ਇਸ ਦੇ ਨਾਲ ਹੀ ਸਰਕੂਲਰ ਵਿੱਚ ਦੱਸਿਆ ਗਿਆ ਹੈ ਕਿ 08 ਮਾਰਚ 2024 ਦੇ 12ਵੇਂ ਦੁਵੱਲੇ ਸਮਝੌਤੇ ਦੀ ਧਾਰਾ 13 ਅਤੇ ਸਾਂਝੇ ਨੋਟ ਦੀ ਧਾਰਾ 2 (i) ਦੇ ਅਨੁਸਾਰ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਗਿਆ ਹੈ।

ਅਫਸਰਾਂ ਦੇ ਤਨਖਾਹ ਸੰਸ਼ੋਧਨ 'ਤੇ 9ਵੇਂ ਸੰਯੁਕਤ ਨੋਟ ਦੇ ਅਨੁਸਾਰ, "ਉਜਰਤ ਸੰਸ਼ੋਧਨ ਵਾਧੇ (ਪੇਅ ਸਲਿੱਪ ਕੰਪੋਨੈਂਟ) ਦੀ ਕੁੱਲ ਮਾਤਰਾ 8,284 ਕਰੋੜ ਰੁਪਏ ਤੋਂ ਵੱਧ ਹੈ ਜੋ ਜਨਤਕ ਖੇਤਰ ਦੇ ਬੈਂਕਾਂ ਦੇ ਸਥਾਪਨਾ ਖਰਚਿਆਂ ਦੇ ਪੇ ਸਲਿੱਪ ਹਿੱਸੇ ਦੀ ਲਾਗਤ ਦਾ 17% ਹੈ। "

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ: "ਜਿਹੜੇ ਅਧਿਕਾਰੀ CAIIB (CAIIB ਭਾਗ-2) ਨੂੰ ਪੂਰਾ ਕਰ ਚੁੱਕੇ ਹਨ, ਉਹ 01.11.2022 ਤੋਂ ਦੋ ਵਾਧੇ ਲਈ ਯੋਗ ਹੋਣਗੇ।" ਇਸ ਵਿੱਚ ਅੱਗੇ ਕਿਹਾ ਗਿਆ ਹੈ, "ਤਨਖਾਹ ਦੇ ਨਵੇਂ ਸਕੇਲ 48480/- ਰੁਪਏ ਤੋਂ 173860/- ਰੁਪਏ ਤੱਕ ਹਨ, ਜੋ 01.11.2022 ਤੋਂ ਲਾਗੂ ਹੋਏ ਸਕੇਲ I ਤੋਂ VII ਤੱਕ ਦੇ ਸਾਰੇ ਸਕੇਲਾਂ ਨੂੰ ਕਵਰ ਕਰਦੇ ਹਨ।"

ਸੰਯੁਕਤ ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡੀਏ ਲਈ ਸੂਚਕਾਂਕ 1960 = 100 ਤੋਂ 201+6 = 100 ਲੜੀ ਵਿੱਚ ਤਬਦੀਲ ਹੋ ਗਿਆ ਹੈ ਜਿਸ ਦੇ ਨਤੀਜੇ ਵਜੋਂ 2016 = 100 ਲੜੀ ਦੇ ਅਨੁਸਾਰ ਪਰਿਵਰਤਨ ਫੈਕਟਰ ਨੂੰ 0.06 ਤੋਂ 0.99 ਵਿੱਚ ਤਬਦੀਲ ਕੀਤਾ ਗਿਆ ਹੈ, ਜਿਸ ਨਾਲ ਬੈਂਕ ਕਰਮਚਾਰੀਆਂ ਨੂੰ ਵਧੇ ਹੋਏ ਮਹਿੰਗਾਈ ਭੱਤੇ ਦਾ ਲਾਭ ਹੋਵੇਗਾ।

ਇਹ ਹੈ ਮਹਿੰਗਾਈ ਭੱਤੇ ਦਾ ਪੂਰਾ ਹਿਸਾਬ

IBA ਦੇ ਅਨੁਸਾਰ, 123.03 ਪੁਆਇੰਟ ਦੇ CPI 2016 ਵਿੱਚ ਹਰ ਦੂਜੇ ਦਸ਼ਮਲਵ ਸਥਾਨ ਦੇ ਬਦਲਾਅ ਲਈ, ਤਨਖਾਹ 'ਤੇ DA ਵਿੱਚ 0.01% ਦੀ ਤਬਦੀਲੀ ਹੁੰਦੀ ਹੈ। ਇਸ ਆਧਾਰ 'ਤੇ ਮਈ, ਜੂਨ ਅਤੇ ਜੁਲਾਈ 2024 ਲਈ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਡੀਏ 'ਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਜੇਕਰ ਅਸੀਂ ਮਾਰਚ 2024 ਦੇ ਅੰਤ ਤੱਕ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕ ਅੰਕ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਜਨਵਰੀ 'ਚ 138.9, ਫਰਵਰੀ 'ਚ 139.2 ਅਤੇ ਮਾਰਚ 'ਚ 138.9 ਸੀ। ਭਾਵ ਔਸਤ CPI 139 ਹੈ ਅਤੇ ਜੇਕਰ ਨਿਯਮਾਂ ਅਨੁਸਾਰ ਹਿਸਾਬ ਲਗਾਇਆ ਜਾਵੇ ਤਾਂ CPI 2016 ਦੇ 123.03 ਤੋਂ 15.97 ਅੰਕ ਵੱਧ ਹੈ।

ਹਫ਼ਤੇ ਵਿੱਚ 5 ਦਿਨ ਕੰਮ ਕਰਨ ਦੀ ਵੀ ਮੰਗ

ਬੈਂਕ ਮੁਲਾਜ਼ਮਾਂ ਨੂੰ ਡੀਏ ਵਾਧੇ ਦਾ ਤੋਹਫ਼ਾ ਤਾਂ ਮਿਲ ਗਿਆ ਹੈ ਪਰ ਉਨ੍ਹਾਂ ਦੀ ਇੱਕ ਹੋਰ ਮੰਗ ਦਾ ਫੈਸਲਾ ਹੋਣਾ ਬਾਕੀ ਹੈ ਅਤੇ ਇਹ ਲੰਬੇ ਸਮੇਂ ਤੋਂ ਲਟਕ ਰਹੀ ਹੈ। ਦਰਅਸਲ, ਬੈਂਕ ਕਰਮਚਾਰੀ ਲੰਬੇ ਸਮੇਂ ਤੋਂ 5 ਦਿਨ ਦਾ ਕੰਮ ਹਫਤਾ ਕਰਨ ਦੀ ਮੰਗ ਕਰ ਰਹੇ ਹਨ। ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਬੈਂਕ ਯੂਨੀਅਨਾਂ ਪਹਿਲਾਂ ਹੀ ਇਸ ਪ੍ਰਸਤਾਵ 'ਤੇ ਸਹਿਮਤ ਹੋ ਚੁੱਕੀਆਂ ਹਨ, ਪਰ ਇਹ ਪ੍ਰਸਤਾਵ ਅਜੇ ਵੀ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
Ludhiana News: ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
Punjab News: ਪੰਜਾਬ ਭਰ 'ਚ ਇਸ ਦਿਨ ਬੱਸ ਅੱਡੇ ਰਹਿਣਗੇ ਬੰਦ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
Punjab News: ਪੰਜਾਬ ਭਰ 'ਚ ਇਸ ਦਿਨ ਬੱਸ ਅੱਡੇ ਰਹਿਣਗੇ ਬੰਦ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
Ludhiana News: ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
Punjab News: ਪੰਜਾਬ ਭਰ 'ਚ ਇਸ ਦਿਨ ਬੱਸ ਅੱਡੇ ਰਹਿਣਗੇ ਬੰਦ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
Punjab News: ਪੰਜਾਬ ਭਰ 'ਚ ਇਸ ਦਿਨ ਬੱਸ ਅੱਡੇ ਰਹਿਣਗੇ ਬੰਦ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
ਲਖਨਊ ਜਾ ਕੇ ਪੰਜਾਬ ਨੇ ਕਰਵਾਈ ਬੱਲੇ-ਬੱਲੇ! ਪਹਿਲਾਂ ਪ੍ਰਭਸਿਮਰਨ ਦੀ ਤੂਫ਼ਾਨੀ ਪਾਰੀ, ਫਿਰ ਕਪਤਾਨ ਸ਼੍ਰੇਅਸ ਦੇ ਬੱਲੇ ਨੇ ਮਚਾਇਆ ਕਹਿਰ; 8 ਵਿਕਟਾਂ ਨਾਲ ਜਿੱਤਿਆ ਮੈਚ
ਲਖਨਊ ਜਾ ਕੇ ਪੰਜਾਬ ਨੇ ਕਰਵਾਈ ਬੱਲੇ-ਬੱਲੇ! ਪਹਿਲਾਂ ਪ੍ਰਭਸਿਮਰਨ ਦੀ ਤੂਫ਼ਾਨੀ ਪਾਰੀ, ਫਿਰ ਕਪਤਾਨ ਸ਼੍ਰੇਅਸ ਦੇ ਬੱਲੇ ਨੇ ਮਚਾਇਆ ਕਹਿਰ; 8 ਵਿਕਟਾਂ ਨਾਲ ਜਿੱਤਿਆ ਮੈਚ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ, ਲੋਕ ਸੰਪਰਕ ਵਿਭਾਗ 'ਚ ਸੀਨੀਅਰ IAS ਰਾਮਵੀਰ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ, ਲੋਕ ਸੰਪਰਕ ਵਿਭਾਗ 'ਚ ਸੀਨੀਅਰ IAS ਰਾਮਵੀਰ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
ਸਰੀਰ ਲਈ ‘ਜ਼ਹਿਰੀਲੀ’ ਖਾਣ-ਪੀਣ ਦੀਆਂ ਇਹ 5 ਚੀਜ਼ਾਂ, ਡਾਕਟਰ ਨੇ ਦੱਸਿਆ– ਭੁੱਲ ਕੇ ਵੀ ਨਾ ਖਾਓ!
ਸਰੀਰ ਲਈ ‘ਜ਼ਹਿਰੀਲੀ’ ਖਾਣ-ਪੀਣ ਦੀਆਂ ਇਹ 5 ਚੀਜ਼ਾਂ, ਡਾਕਟਰ ਨੇ ਦੱਸਿਆ– ਭੁੱਲ ਕੇ ਵੀ ਨਾ ਖਾਓ!
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (02-04-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (02-04-2025)
Embed widget