Gold Silver Price: ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਚੜ੍ਹਨ ਲੱਗਾ ਸੋਨੇ-ਚਾਂਦੀ ਦਾ ਭਾਅ! ਜਾਣੋ ਅੱਜ ਦੇ ਤਾਜ਼ਾ ਰੇਟ
Gold Price Today: ਨਵੰਬਰ ਮਹੀਨੇ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਏਗਾ। ਇਸ ਲਈ ਲੋਕਾਂ ਨੇ ਹੁਣੇ ਤੋਂ ਹੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਤਕਰੀਬਨ ਸਾਰੇ ਭਾਰਤ ਅੰਦਰ ਵਿਆਹਾਂ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਸੋਨੇ-ਚਾਂਦੀ ਦੇ ਗਹਿਣੇ...
Gold Price Today: ਨਵੰਬਰ ਮਹੀਨੇ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਏਗਾ। ਇਸ ਲਈ ਲੋਕਾਂ ਨੇ ਹੁਣੇ ਤੋਂ ਹੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਤਕਰੀਬਨ ਸਾਰੇ ਭਾਰਤ ਅੰਦਰ ਵਿਆਹਾਂ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਸੋਨੇ-ਚਾਂਦੀ ਦੇ ਗਹਿਣੇ ਜ਼ਰੂਰ ਦਿੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰਾ ਇੰਤਜ਼ਾਰ ਕਰੋ ਕਿਉਂਕਿ ਅੱਜ, 19 ਸਤੰਬਰ 2023 ਨੂੰ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।
ਦਰਅਸਲ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜੇਕਰ ਤੁਸੀਂ ਹੁਣ ਸੋਨਾ ਖਰੀਦਦੇ ਹੋ, ਤਾਂ ਜ਼ਿਆਦਾ ਪੈਸੇ ਖਰਚ ਹੋਣਗੇ। ਇਸ ਵੇਲੇ 24 ਕੈਰੇਟ ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੈ। ਪਿਛਲੇ 24 ਘੰਟਿਆਂ 'ਚ ਪੀਲੀ ਧਾਤੂ ਦੀ ਕੀਮਤ 'ਚ 410 ਰੁਪਏ ਦਾ ਵਾਧਾ ਦਰਜ ਕੀਤਾ ਗਿਆ।
ਦੇਸ਼ ਦੇ ਕਈ ਸ਼ਹਿਰਾਂ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,080 ਰੁਪਏ ਹੈ। ਜਦੋਂਕਿ 22 ਕੈਰੇਟ ਸੋਨੇ (10 ਗ੍ਰਾਮ) ਦੀ ਕੀਮਤ 55,050 ਰੁਪਏ ਹੈ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 300 ਰੁਪਏ ਦਾ ਵਾਧਾ ਹੋਇਆ ਹੈ।
19 ਸਤੰਬਰ, 2023 ਤੱਕ, ਭਾਰਤ ਵਿੱਚ 24 ਕੈਰੇਟ ਸੋਨੇ (10 ਗ੍ਰਾਮ) ਦੀ ਕੀਮਤ 59,320 ਰੁਪਏ ਹੈ ਜਦੋਂਕਿ 22 ਕੈਰੇਟ (10 ਗ੍ਰਾਮ) ਦੀ ਕੀਮਤ 54,340 ਰੁਪਏ ਹੈ। ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਿਆ ਗਿਆ ਹੈ।
ਦਿੱਲੀ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200
24 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-60,210
ਕੋਲਕਾਤਾ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,050
24 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-60,080
ਮੁੰਬਈ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,050
24 ਕੈਰਟ ਸੋਨਾ-ਪ੍ਰਤੀ 10 ਗ੍ਰਾਮ-60,050
ਚੇਨਈ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-47,927
24 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-52,285
ਭਾਰਤ 'ਚ ਅੱਜ ਚਾਂਦੀ ਦੀ ਕੀਮਤ 72,200 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਪਿਛਲੇ 24 ਘੰਟਿਆਂ 'ਚ ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ: Hoshiarpur News: ਪਹਾੜੀ ਖਿਸਕਣ ਕਾਰਨ ਹੁਸ਼ਿਆਰਪੁਰ-ਚਿੰਤਪੂਰਨੀ ਮਾਰਗ ਬੰਦ, ਸੜਕ 'ਤੇ ਲੱਗਾ ਲੰਬਾ ਜਾਮ
ਸੋਨੇ ਦੀ ਕੀਮਤ ਤੁਰੰਤ ਜਾਣੋ
ਜੇਕਰ ਤੁਸੀਂ ਦੇਸ਼ ਦੇ ਸਰਾਫਾ ਬਾਜ਼ਾਰਾਂ 'ਚ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇਸ ਨੰਬਰ 8955664433 'ਤੇ ਮਿਸ ਕਾਲ ਕਰਕੇ ਘਰ ਬੈਠੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਹਾਡੇ ਫੋਨ 'ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਆਸਾਨੀ ਨਾਲ ਨਵੀਨਤਮ ਦਰਾਂ ਨੂੰ ਚੈੱਕ ਕਰ ਸਕਦੇ ਹੋ।