PM Kisan Samman Nidhi : ਖ਼ਤਮ ਹੋਇਆ ਇੰਤਜ਼ਾਰ, ਕੱਲ੍ਹ ਪੀਐਮ ਮੋਦੀ ਕਿਸਾਨਾਂ ਨੂੰ ਦੇਣਗੇ 14ਵੀਂ ਕਿਸਤ ਦੀ ਸੌਗਾਤ, ਜਾਣੋ ਜਗ੍ਹਾ ਤੇ ਸਮਾਂ
PM Kisan Samman Nidhi: ਕੱਲ੍ਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਜਾਰੀ ਕੀਤੀ ਜਾ ਰਹੀ ਹੈ। ਜਾਣੋ ਇਹ ਪ੍ਰੋਗਰਾਮ ਕਿੱਥੇ ਤੇ ਕਿਸ ਸਮੇਂ ਹੋਵੇਗਾ ਅਤੇ ਕਿਸਾਨਾਂ ਦੇ ਖਾਤੇ 'ਚ ਆਵੇਗੀ ਰਾਸ਼ੀ।
PM Kisan Samman Nidhi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ, 27 ਜੁਲਾਈ 2023 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਜਾਰੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਰਾਜਸਥਾਨ ਅਤੇ 28 ਜੁਲਾਈ ਨੂੰ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹੋਣਗੇ। ਕੱਲ੍ਹ ਰਾਜਸਥਾਨ ਦੇ ਸੀਕਰ ਵਿੱਚ ਪ੍ਰਧਾਨ ਮੰਤਰੀ ਮੋਦੀ ਸਿੱਧੇ ਲਾਭ ਟਰਾਂਸਫਰ ਰਾਹੀਂ ਦੇਸ਼ ਦੇ 8.5 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 17,000 ਕਰੋੜ ਰੁਪਏ ਟਰਾਂਸਫਰ ਕਰਨਗੇ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਰਾਜਸਥਾਨ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਜਾਰੀ ਕਰਨਗੇ।
ਕਿਸਾਨਾਂ ਦਾ ਇੰਤਜ਼ਾਰ ਕੱਲ੍ਹ ਹੋਵੇਦਾ ਖ਼ਤਮ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ ਦੀ ਉਡੀਕ ਕਰ ਰਹੇ ਕਿਸਾਨਾਂ ਲਈ ਕੱਲ੍ਹ ਦਾ ਦਿਨ ਵੱਡਾ ਹੈ। 27 ਜੁਲਾਈ, 2023 ਨੂੰ ਇਸ ਸਕੀਮ ਰਾਹੀਂ 2000 ਰੁਪਏ ਦੀ 14ਵੀਂ ਕਿਸ਼ਤ 8.5 ਕਰੋੜ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਪੀਐਮ ਮੋਦੀ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ 1.25 ਲੱਖ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਦੇਸ਼ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਦਾ ਕੀ ਹੈ ਪ੍ਰੋਗਰਾਮ
ਕੱਲ੍ਹ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਕਰੀਬ 11.15 ਵਜੇ ਇੱਕ ਜਨਤਕ ਪ੍ਰੋਗਰਾਮ ਵਿੱਚ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਗੁਜਰਾਤ ਦੇ ਰਾਜਕੋਟ ਪਹੁੰਚਣਗੇ ਤੇ ਬਾਅਦ ਦੁਪਹਿਰ 3.15 ਵਜੇ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਣਗੇ। ਇਸ ਤੋਂ ਬਾਅਦ ਸ਼ਾਮ 4.15 ਵਜੇ ਰਾਜਕੋਟ ਦੇ ਰੇਸ ਕੋਰਸ ਮੈਦਾਨ ਵਿੱਚ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ। 28 ਜੁਲਾਈ ਨੂੰ, ਪੀਐਮ ਮੋਦੀ, ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਰ ਵਿੱਚ ਸਵੇਰੇ 10.30 ਵਜੇ ਸੈਮੀਕਨ ਇੰਡੀਆ 2023 ਦਾ ਉਦਘਾਟਨ ਕਰਨਗੇ।
ਕੱਲ੍ਹ, 27 ਜੁਲਾਈ ਨੂੰ ਕਿਹੜੇ ਪ੍ਰੋਗਰਾਮਾਂ ਵਿੱਚ ਪ੍ਰਧਾਨ ਮੰਤਰੀ ਲੈਣਗੇ ਹਿੱਸਾ?
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੂੰ ਜਾਰੀ ਕਰਨ ਤੇ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਨੂੰ ਦੇਸ਼ ਨੂੰ ਸਮਰਪਿਤ ਕਰਨ ਤੋਂ ਇਲਾਵਾ, ਪ੍ਰਧਾਨ ਮੰਤਰੀ 1500 ਕਿਸਾਨ ਉਤਪਾਦਕ ਸੰਗਠਨਾਂ ਦੇ ONDC 'ਤੇ ਆਉਣ ਦਾ ਐਲਾਨ ਕਰਨਗੇ।
ਪ੍ਰਧਾਨ ਮੰਤਰੀ ਯੂਰੀਆ ਗੋਲਡ ਲਾਂਚ ਕਰਨਗੇ, ਯੂਰੀਆ ਗੋਲਡ ਇਕ ਨਵੀਂ ਤਰ੍ਹਾਂ ਦਾ ਯੂਰੀਆ ਹੈ ਜੋ ਸਲਫਰ ਨਾਲ ਢੱਕੀ ਹੋਈ ਹੈ। ਇਸ ਦੇ ਰਾਹੀਂ ਜ਼ਮੀਨ ਵਿੱਚ ਸਲਫਰ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਨਵੀਨਤਾਕਾਰੀ ਖਾਦ ਨਿੰਮ ਕੋਟੇਡ ਯੂਰੀਆ ਨਾਲੋਂ ਸਸਤੀ ਹੈ ਤੇ ਵਧੇਰੇ ਪ੍ਰਭਾਵਸ਼ਾਲੀ ਵੀ ਹੈ। ਇਸ ਨਾਲ ਖਾਦ ਦੀ ਖਪਤ ਘਟੇਗੀ ਤੇ ਫਸਲ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
ਰਾਜਸਥਾਨ ਤੋਂ ਜਾਰੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 14ਵੀਂ ਕਿਸ਼ਤ
ਰਾਜਸਥਾਨ ਵਿੱਚ ਆਉਣ ਵਾਲੇ ਨਵੰਬਰ-ਦਸੰਬਰ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਦੀ ਵੰਡ ਲਈ ਇਹ ਚੋਣ ਕੀਤੀ ਗਈ ਹੈ। ਰਾਜਸਥਾਨ ਵਿੱਚ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਚਿਤੌੜਗੜ੍ਹ ਸਮੇਤ ਪੰਜ ਨਵੇਂ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। ਧੌਲਪੁਰ, ਸਿਰੋਹੀ, ਸੀਕਰ ਅਤੇ ਸ੍ਰੀ ਗੰਗਾਨਗਰ ਦੇ ਨਾਂ ਸ਼ਾਮਲ ਹਨ।