ਪਹਿਲੀ ਅਕਤੂਬਰ ਤੋਂ ਹੋਣ ਜਾ ਰਹੇ ਹਨ ਇਹ ਬਦਲਾਅ, ਜਾਣੋ ਤੁਹਾਡੀ ਜੇਬ ਉਤੇ ਪਵੇਗਾ ਕਿੰਨਾ ਅਸਰ
ਅਗਲੇ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਅਕਤੂਬਰ ਤੋਂ ਆਮ ਆਦਮੀ ਨਾਲ ਜੁੜੀਆਂ ਕਈ ਚੀਜ਼ਾਂ ਵਿਚ ਬਦਲਾਅ ਹੋਣ ਜਾ ਰਹੇ ਹਨ। ਇਸ ਵਿਚ ਐਲਪੀਜੀ ਦੀਆਂ ਕੀਮਤਾਂ ਤੋਂ ਲੈ ਕੇ ਪੀਪੀਐਫ ਖਾਤੇ ਤੱਕ ਦੇ ਨਿਯਮ ਸ਼ਾਮਲ ਹਨ।
ਅਗਲੇ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਅਕਤੂਬਰ ਤੋਂ ਆਮ ਆਦਮੀ ਨਾਲ ਜੁੜੀਆਂ ਕਈ ਚੀਜ਼ਾਂ ਵਿਚ ਬਦਲਾਅ ਹੋਣ ਜਾ ਰਹੇ ਹਨ। ਇਸ ਵਿਚ ਐਲਪੀਜੀ ਦੀਆਂ ਕੀਮਤਾਂ ਤੋਂ ਲੈ ਕੇ ਪੀਪੀਐਫ ਖਾਤੇ ਤੱਕ ਦੇ ਨਿਯਮ ਸ਼ਾਮਲ ਹਨ।
ਦਰਅਸਲ, ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਹਨ। ਸਰਕਾਰੀ ਅਤੇ ਗੈਰ-ਸਰਕਾਰੀ ਕੰਪਨੀਆਂ ਵੀ ਆਪਣੇ ਨਿਯਮ ਬਦਲਦੀਆਂ ਹਨ। ਆਮ ਆਦਮੀ ਲਈ ਇਨ੍ਹਾਂ ਨਿਯਮਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ੍ਹ ਉਤੇ ਪੈਂਦਾ ਹੈ।
LPG ਸਿਲੰਡਰ ਦੀ ਕੀਮਤ
ਆਮ ਤੌਰ ਉਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰ ਐਲਪੀਜੀ ਦੀ ਕੀਮਤ ਬਦਲਦੀ ਹੈ। ਵਪਾਰਕ ਗੈਸ ਸਿਲੰਡਰ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਿਆ ਗਿਆ ਹੈ। ਅਜਿਹੇ ‘ਚ ਇਸ ਵਾਰ ਵੀ LPG ਸਿਲੰਡਰ ਦੀ ਕੀਮਤ ‘ਚ ਬਦਲਾਅ ਦੀ ਉਮੀਦ ਹੈ। ਪਿਛਲੇ ਮਹੀਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਸੀ, ਜਦੋਂ ਕਿ ਘਰੇਲੂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।
ATF ਅਤੇ CNG-PNG ਦੀਆਂ ਦਰਾਂ
ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਤਬਦੀਲੀ ਦੇ ਨਾਲ, ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਏਅਰ ਟਰਬਾਈਨ ਫਿਊਲ (ATF) ਅਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿਚ ਵੀ ਬਦਲਾਅ ਕਰਦੀਆਂ ਹਨ। ਅਜਿਹੇ ‘ਚ ਇਸ ਵਾਰ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਸੁਕੰਨਿਆ ਸਮ੍ਰਿਧੀ ਯੋਜਨਾ (SSY) ‘ਤੇ ਪ੍ਰਭਾਵ
ਸੁਕੰਨਿਆ ਸਮ੍ਰਿਧੀ ਯੋਜਨਾ ਉਤੇ ਵੀ ਨਵੇਂ ਨਿਯਮ ਲਾਗੂ ਹੋਣਗੇ, ਨਵੇਂ ਨਿਯਮਾਂ ਦੇ ਤਹਿਤ ਪਹਿਲੀ ਅਕਤੂਬਰ ਤੋਂ ਸਿਰਫ ਧੀਆਂ ਦੇ ਕਾਨੂੰਨੀ ਸਰਪ੍ਰਸਤ ਹੀ ਇਨ੍ਹਾਂ ਖਾਤਿਆਂ ਨੂੰ ਚਲਾ ਸਕਦੇ ਹਨ। ਹੁਣ ਉਹ ਖਾਤੇ ਜੋ ਦਾਦਾ-ਦਾਦੀ ਨੇ ਮਾਪਿਆਂ ਦੇ ਨਾਂ ਤੋਂ ਬਿਨਾਂ ਖੋਲ੍ਹੇ ਸਨ, ਕਾਨੂੰਨੀ ਸਰਪ੍ਰਸਤ ਦੇ ਨਾਮ ‘ਤੇ ਟ੍ਰਾਂਸਫਰ ਕਰਨਾ ਜ਼ਰੂਰੀ ਹੋਵੇਗਾ।
PPF ਖਾਤਿਆਂ ਦੇ 3 ਨਵੇਂ ਨਿਯਮ
ਜੇਕਰ ਐਨ.ਆਰ.ਆਈ. ਖਾਤਾਧਾਰਕ ਨਿਯਮਾਂ ਅਨੁਸਾਰ ਆਪਣੇ ਪੀਪੀਐਫ ਖਾਤੇ ਨੂੰ ਅਪਡੇਟ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ ਕੋਈ ਵਿਆਜ ਨਹੀਂ ਮਿਲੇਗਾ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬੱਚੇ ਦੇ 18 ਸਾਲ ਦੇ ਹੋਣ ਤੱਕ ਨਾਬਾਲਗਾਂ ਦੇ ਨਾਮ ਉਤੇ ਖੋਲ੍ਹੇ ਗਏ ਪੀਪੀਐਫ ਖਾਤਿਆਂ ‘ਤੇ ਪੋਸਾ ਵਿਆਜ ਦਰ ਲਾਗੂ ਹੋਵੇਗੀ। ਇਸ ਤੋਂ ਇਲਾਵਾ, ਜੇਕਰ ਕਿਸੇ ਕੋਲ ਇੱਕ ਤੋਂ ਵੱਧ PPF ਖਾਤੇ ਹਨ, ਤਾਂ ਯੋਜਨਾ ਦੀ ਵਿਆਜ ਦਰ ਮੁੱਖ ਖਾਤੇ ਉਤੇ ਹੀ ਲਾਗੂ ਹੋਵੇਗੀ।