ਆਨਲਾਈਨ ਸ਼ੌਪਿੰਗ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਤੁਹਾਡਾ ਬੈਂਕ ਅਕਾਊਂਟ
Online Shopping Tips: ਦੇਸ਼ ਦੇ ਵਧਦੇ ਡਿਜ਼ੀਟਾਈਜੇਸ਼ਨ (Digitalisation) ਦੇ ਦੌਰ 'ਚ ਲੋਕਾਂ ਦੀ ਜ਼ਿੰਦਗੀ ਬਹੁਤ ਸੌਖੀ ਹੋ ਗਈ ਹੈ। ਅੱਜ-ਕੱਲ੍ਹ ਲੋਕਾਂ ਕੋਲ ਸਮੇਂ ਦੀ ਕਮੀ ਹੈ। ਅਜਿਹੇ 'ਚ ਪਿਛਲੇ ਕੁਝ ਸਾਲਾਂ 'ਚ ਆਨਲਾਈਨ ਖਰੀਦਦਾਰੀ
Online Shopping Tips: ਦੇਸ਼ ਦੇ ਵਧਦੇ ਡਿਜ਼ੀਟਾਈਜੇਸ਼ਨ (Digitalisation) ਦੇ ਦੌਰ 'ਚ ਲੋਕਾਂ ਦੀ ਜ਼ਿੰਦਗੀ ਬਹੁਤ ਸੌਖੀ ਹੋ ਗਈ ਹੈ। ਅੱਜ-ਕੱਲ੍ਹ ਲੋਕਾਂ ਕੋਲ ਸਮੇਂ ਦੀ ਕਮੀ ਹੈ। ਅਜਿਹੇ 'ਚ ਪਿਛਲੇ ਕੁਝ ਸਾਲਾਂ 'ਚ ਆਨਲਾਈਨ ਖਰੀਦਦਾਰੀ (Online Shopping) ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ।
ਅੱਜ-ਕੱਲ੍ਹ ਤੁਸੀਂ ਕਿਸੇ ਵੀ ਸ਼ੌਪਿੰਗ ਵੈੱਬਸਾਈਟ 'ਤੇ ਜਾ ਕੇ ਆਪਣੀ ਪਸੰਦ ਦੀ ਕੋਈ ਵੀ ਚੀਜ਼ ਆਸਾਨੀ ਨਾਲ ਖਰੀਦ ਸਕਦੇ ਹੋ। ਪਰ ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਕਾਰਨ ਸਾਈਬਰ ਧੋਖਾਧੜੀ (Cyber Fraud) ਦੇ ਮਾਮਲਿਆਂ 'ਚ ਵੀ ਤੇਜ਼ੀ ਨਾਲ ਵਾਧਾ ਵੇਖਿਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ (Corona Pandemic) ਦੇ ਦੌਰ 'ਚ ਇਨ੍ਹਾਂ ਮਾਮਲਿਆਂ 'ਚ ਵਾਧਾ ਹੋਇਆ ਹੈ।
ਹੋਲੀ ਦਾ ਤਿਉਹਾਰ ਆਉਣ ਵਾਲਾ ਹੈ। ਅਜਿਹੇ 'ਚ ਲੋਕ ਆਨਲਾਈਨ ਸ਼ਾਪਿੰਗ (Online Shopping Tips) ਕਰ ਰਹੇ ਹਨ। ਅਜਿਹੇ 'ਚ ਸਾਈਬਰ ਠੱਗ ਵੀ ਲੋਕਾਂ ਨੂੰ ਰੱਜ ਕੇ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਅੱਜ ਅਸੀਂ ਤੁਹਾਨੂੰ ਆਨਲਾਈਨ ਸ਼ੌਪਿੰਗ ਦੌਰਾਨ ਹੋਣ ਵਾਲੀਆਂ ਧੋਖਾਧੜੀ ਬਾਰੇ ਦੱਸਣ ਜਾ ਰਹੇ ਹਾਂ।
ਤੁਹਾਡੀ ਛੋਟੀ ਜਿਹੀ ਗਲਤੀ ਤੁਹਾਡੇ ਬੈਂਕ ਅਕਾਊਂਟ ਨੂੰ ਖਾਲੀ ਕਰ ਸਕਦੀ ਹੈ। ਤਾਂ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਸਾਈਬਰ ਅਪਰਾਧੀ ਆਨਲਾਈਨ ਸ਼ੌਪਿੰਗ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਅਤੇ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਹਨ
ਵੱਡੇ ਡਿਸਕਾਊਂਟ ਦੇ ਆਫ਼ਰ ਤੋਂ ਰਹੋ ਸਾਵਧਾਨ
ਕਈ ਵਾਰ ਸਾਈਬਰ ਠੱਗ ਗਾਹਕਾਂ ਨੂੰ ਮਹਿੰਗੀਆਂ ਚੀਜ਼ਾਂ 'ਤੇ ਵੱਡੇ ਡਿਸਕਾਊਂਟ ਆਫ਼ਰ (Big Discount Offers) ਦੇ ਕੇ ਧੋਖਾ ਦਿੰਦੇ ਹਨ। ਅਜਿਹੇ 'ਚ ਗਾਹਕ ਇਨ੍ਹਾਂ ਆਫ਼ਰਾਂ ਦੇ ਲਾਲਚ 'ਚ ਆ ਕੇ ਵੱਡੇ ਸਾਈਬਰ ਅਪਰਾਧਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕੰਮ ਲਈ ਸਾਈਬਰ ਠੱਗ ਲੋਕਾਂ ਨੂੰ ਉਨ੍ਹਾਂ ਦੇ ਈਮੇਲ ਅਕਾਊਂਟ 'ਤੇ ਫਸਾਉਣ ਲਈ ਫਿਸ਼ਿੰਗ ਲਿੰਕ (Phishing Links) ਭੇਜਦੇ ਹਨ।
ਇਸ ਤੋਂ ਬਾਅਦ ਇਸ 'ਤੇ ਕਲਿੱਕ ਕਰਨ 'ਤੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਚੋਰੀ ਕਰ ਲਿਆ ਜਾਂਦਾ ਹੈ ਅਤੇ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਜਾਂਦਾ ਹੈ। ਇਸ ਦੇ ਨਾਲ ਹੀ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਵੈੱਬਸਾਈਟ 'ਤੇ ਵੇਖ ਲਓ ਕਿ ਇਹ https:// ਨਾਲ ਸ਼ੁਰੂ ਹੋ ਰਹੀ ਹੈ। ਅਜਿਹੀ ਵੈੱਬਸਾਈਟ ਸੁਰੱਖਿਅਤ ਹੈ। ਜਦਕਿ ਜੇਕਰ ਕੋਈ http:// ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਅਸੁਰੱਖਿਅਤ ਰਹਿੰਦਾ ਹੈ। ਇਸ 'ਤੇ ਭੁੱਲ ਕੇ ਵੀ ਨਾ ਕਲਿੱਕ ਕਰੋ।
ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ
ਆਨਲਾਈਨ ਖਰੀਦਦਾਰੀ ਕਰਦੇ ਸਮੇਂ ਖ਼ਾਸ ਧਿਆਨ ਰੱਖੋ ਕਿ ਕਦੇ ਵੀ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਬੈਂਕਿੰਗ ਡਿਟੇਲਸ ਜਿਵੇਂ ਨੈੱਟ ਬੈਂਕਿੰਗ ਪਾਸਵਰਡ, ਯੂਪੀਆਈ ਪਿੰਨ (UPI Pin), ਕ੍ਰੈਡਿਟ ਕਾਰਡ (Credit Card), ਡੈਬਿਟ ਕਾਰਡ ਵੇਰਵੇ (Debit Card Details) ਆਦਿ ਸਾਂਝਾ ਨਾ ਕਰੋ।
ਕਿਸੇ ਵੀ ਸ਼ੌਪਿੰਗ ਵੈੱਬਸਾਈਟ 'ਤੇ ਖਰੀਦਦਾਰੀ ਕਰਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕਿਸੇ ਵੀ ਕੰਪਨੀ ਦਾ ਕਸਟਮਰ ਕੇਅਰ ਤੁਹਾਡੇ ਕੋਲੋਂ ਬੈਂਕਿੰਗ ਡਿਟੇਲਸ ਕਦੇ ਨਹੀਂ ਮੰਗਦਾ। ਅਜਿਹੇ 'ਚ ਇਨ੍ਹਾਂ ਧੋਖੇਬਾਜ਼ ਲੋਕਾਂ ਤੋਂ ਸਾਵਧਾਨ ਰਹੋ ਅਤੇ ਅਜਿਹੀਆਂ ਕਾਲਾਂ ਜਾਂ ਵੈੱਬਸਾਈਟਾਂ 'ਤੇ ਕਦੇ ਵੀ ਆਪਣੀ ਡਿਟੇਲਸ ਸ਼ੇਅਰ ਨਾ ਕਰੋ।
ਇਹ ਵੀ ਪੜ੍ਹੋ: Watch : ਸੱਪ ਤੇ ਬਿੱਛੂ ਨੂੰ ਮਿਲਾ ਕੇ ਬਣਾਇਆ ਜਾ ਰਿਹਾ ਡੀਟੌਕਸ ਡਰਿੰਕ, ਸੂਪ ਪੀਣ ਨੂੰ ਉਤਾਵਲੇ ਹੋ ਰਹੇ ਲੋਕ