CNAP: ਹੁਣ ਮੋਬਾਈਲ ਸਕਰੀਨ 'ਤੇ ਆਵੇਗਾ ਕਾਲਰ ਦਾ ਸਹੀ ਨਾਮ! ਸਰਕਾਰ ਜਲਦੀ ਹੀ ਨਵੀਂ ਸ਼ੁਰੂ ਕਰੇਗੀ ਤਕਨੀਕ
TRAI: ਜੇ ਇਹ ਪ੍ਰਣਾਲੀ ਲਾਗੂ ਹੋ ਜਾਂਦੀ ਹੈ, ਤਾਂ ਤੁਸੀਂ ਮੋਬਾਈਲ 'ਤੇ ਕਾਲ ਕਰਨ ਵਾਲੇ ਬਾਰੇ ਸਹੀ ਤਰੀਕੇ ਨਾਲ ਜਾਣ ਸਕੋਗੇ। ਇਸ 'ਚ ਜਿਸ ਵਿਅਕਤੀ ਦੇ ਨਾਂ 'ਤੇ ਸਿਮ ਕਾਰਡ ਰਜਿਸਟਰਡ ਕੀਤਾ ਗਿਆ ਹੈ, ਉਸ ਦੀ ਜਾਣਕਾਰੀ ਸਕ੍ਰੀਨ 'ਤੇ ਦਿਖਾਈ ਦੇਵੇਗੀ।
Telecom Regulatory Authority of India: ਜੇ ਤੁਸੀਂ ਵੀ ਅਣਜਾਣ ਨੰਬਰਾਂ ਤੋਂ ਵਾਰ-ਵਾਰ ਆਉਣ ਵਾਲੀਆਂ ਕਾਲਾਂ ਤੋਂ ਪਰੇਸ਼ਾਨ ਹੋ ਤਾਂ ਹੁਣ ਇਸ 'ਤੇ ਕਾਬੂ ਪਾਇਆ ਜਾ ਰਿਹਾ ਹੈ। ਟਰਾਈ ਨੇ ਅਜਿਹੀਆਂ ਫੋਨ ਕਾਲਾਂ ਨੂੰ ਰੋਕਣ ਲਈ ਮੋਬਾਈਲ 'ਤੇ ਕਾਲਰ ਦਾ ਨਾਮ ਪ੍ਰਦਰਸ਼ਿਤ ਕਰਨ ਦੀ ਪ੍ਰਣਾਲੀ ਬਾਰੇ ਜਨਤਕ ਸਲਾਹ-ਮਸ਼ਵਰੇ ਦਾ ਦੌਰ ਸ਼ੁਰੂ ਕੀਤਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਇਕ ਬਿਆਨ 'ਚ ਕਿਹਾ ਕਿ ਟੈਲੀਕਾਮ ਨੈੱਟਵਰਕ 'ਚ ਕਾਲਰ ਨੇਮ ਡਿਸਪਲੇ ਸਿਸਟਮ (CNAP) ਨੂੰ ਲਾਗੂ ਕਰਨ ਦੇ ਸੰਬੰਧ 'ਚ ਇਕ ਸਲਾਹ ਪੱਤਰ ਜਾਰੀ ਕੀਤਾ ਗਿਆ ਹੈ।
27 ਦਸੰਬਰ ਤੱਕ ਮੰਗੇ ਗਏ ਸਨ ਸੁਝਾਅ
ਜੇ ਇਹ ਪ੍ਰਣਾਲੀ ਲਾਗੂ ਹੋ ਜਾਂਦੀ ਹੈ, ਤਾਂ ਤੁਸੀਂ ਮੋਬਾਈਲ 'ਤੇ ਕਾਲ ਕਰਨ ਵਾਲੇ ਬਾਰੇ ਸਹੀ ਤਰੀਕੇ ਨਾਲ ਜਾਣ ਸਕੋਗੇ। ਇਸ 'ਚ ਜਿਸ ਵਿਅਕਤੀ ਦੇ ਨਾਂ 'ਤੇ ਸਿਮ ਕਾਰਡ ਰਜਿਸਟਰਡ ਕੀਤਾ ਗਿਆ ਹੈ, ਉਸ ਦੀ ਜਾਣਕਾਰੀ ਸਕ੍ਰੀਨ 'ਤੇ ਦਿਖਾਈ ਦੇਵੇਗੀ। ਸਬੰਧਤ ਧਿਰਾਂ ਤੋਂ 27 ਦਸੰਬਰ ਤੱਕ ਸਲਾਹ ਪੱਤਰ ’ਤੇ ਸੁਝਾਅ ਮੰਗੇ ਗਏ ਹਨ। 10 ਜਨਵਰੀ 2023 ਤੱਕ ਪ੍ਰਾਪਤ ਸੁਝਾਵਾਂ 'ਤੇ ਜਵਾਬ ਦਿੱਤੇ ਜਾ ਸਕਦੇ ਹਨ।
ਹੁਣ ਇਨ੍ਹਾਂ ਐਪਸ 'ਤੇ ਉਪਲਬਧ ਹੈ ਇਹ ਸਹੂਲਤ
ਦੱਸ ਦੇਈਏ ਕਿ ਟਰੂਕਾਲਰ ਅਤੇ ਭਾਰਤ ਕਾਲਰ ਆਈਡੀ ਅਤੇ ਐਂਟੀ-ਸਪੈਮ ਵਰਗੀਆਂ ਮੋਬਾਈਲ ਐਪਸ ਦੀ ਮਦਦ ਨਾਲ, ਮੋਬਾਈਲ ਫੋਨ ਉਪਭੋਗਤਾ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਜਾਣ ਸਕਦੇ ਹਨ ਪਰ ਇਨ੍ਹਾਂ ਐਪਾਂ 'ਤੇ ਦਿਖਾਈ ਦੇਣ ਵਾਲੇ ਨਾਮ ਪੂਰੀ ਤਰ੍ਹਾਂ ਭਰੋਸੇਯੋਗ ਸਰੋਤਾਂ 'ਤੇ ਅਧਾਰਤ ਨਹੀਂ ਹਨ।
ਇਹ ਸਹੂਲਤ ਫੀਚਰ ਫੋਨਾਂ 'ਤੇ ਵੀ ਹੋਵੇਗੀ ਉਪਲਬਧ
TRAI ਦੇ ਅਨੁਸਾਰ, ਦੂਰਸੰਚਾਰ ਵਿਭਾਗ ਦਾ ਮੰਨਣਾ ਹੈ ਕਿ CNAP ਸੁਵਿਧਾ ਦੇ ਸ਼ੁਰੂ ਹੋਣ ਨਾਲ, ਕੋਈ ਵੀ ਮੋਬਾਈਲ ਫੋਨ ਗਾਹਕ ਕਾਲ ਪ੍ਰਾਪਤ ਕਰਨ 'ਤੇ ਕਾਲ ਕਰਨ ਵਾਲੇ ਦੀ ਪਛਾਣ ਜਾਣ ਸਕੇਗਾ। ਸਮਾਰਟਫੋਨ ਦੇ ਨਾਲ ਫੀਚਰ ਫੋਨਾਂ 'ਤੇ ਇਹ ਸਹੂਲਤ ਪ੍ਰਦਾਨ ਕਰਨ ਲਈ ਟੈਲੀਕਾਮ ਨੈੱਟਵਰਕ ਦੀ ਤਿਆਰੀ ਅਤੇ ਸੰਭਾਵਨਾ ਦੀ ਵੀ ਜਾਂਚ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ:
Ludhiana News: ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ! ਭਗਵੰਤ ਮਾਨ ਸਰਕਾਰ ਜਲਦ ਦੇਵੇਗੀ ਵੱਡੀ ਸੌਗਾਤ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ