(Source: ECI/ABP News)
EPFO Updates: ਨੌਕਰੀਪੇਸ਼ਾ ਲੋਕ 30 ਨਵੰਬਰ ਤੱਕ ਕਰ ਲੈਣ ਇਹ ਕੰਮ, ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ
ਜੇਕਰ EPF ਖਾਤੇ ਦਾ UAN ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਹਾਡੇ ਮਾਲਕ ਦੁਆਰਾ ਦਿੱਤਾ ਜਾਣ ਵਾਲਾ PF ਯੋਗਦਾਨ ਬੰਦ ਹੋ ਸਕਦਾ ਹੈ ਤੇ ਜੇਕਰ ਤੁਸੀਂ EPF ਖਾਤੇ ਤੋਂ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਮੁਸ਼ਕਲਾਂ ਵੀ ਆ ਸਕਦੀਆਂ ਹਨ।
![EPFO Updates: ਨੌਕਰੀਪੇਸ਼ਾ ਲੋਕ 30 ਨਵੰਬਰ ਤੱਕ ਕਰ ਲੈਣ ਇਹ ਕੰਮ, ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ UAN Aadhaar Linking: Deadline extended to file employee’s details with EPFO EPFO Updates: ਨੌਕਰੀਪੇਸ਼ਾ ਲੋਕ 30 ਨਵੰਬਰ ਤੱਕ ਕਰ ਲੈਣ ਇਹ ਕੰਮ, ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ](https://feeds.abplive.com/onecms/images/uploaded-images/2021/06/11/ec15d2645481ffeb40610f5cd336c625_original.jpg?impolicy=abp_cdn&imwidth=1200&height=675)
EPFO Updates: EPFO ਸਬਸਕ੍ਰਾਈਬਰਸ ਲਈ ਵੱਡੇ ਕੰਮ ਦੀ ਖਬਰ ਹੈ, ਜਿਸ ਦਾ ਪਤਾ ਨਾ ਲੱਗਣ 'ਤੇ ਵੱਡਾ ਨੁਕਸਾਨ ਹੋ ਸਕਦਾ ਹੈ। ਦਰਅਸਲ, EPF ਗਾਹਕਾਂ ਲਈ ਆਪਣੇ UAN (ਯੂਨੀਵਰਸਲ ਖਾਤਾ ਨੰਬਰ) ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਨਵੰਬਰ ਹੈ। ਜਿਨ੍ਹਾਂ ਨੇ ਆਪਣੇ ਪੀਐਫ ਖਾਤੇ ਨੂੰ ਪੈਨ ਨਾਲ ਲਿੰਕ ਨਹੀਂ ਕੀਤਾ ਹੈ, ਉਹ ਤੁਰੰਤ ਇਸ ਨੂੰ ਆਧਾਰ ਨਾਲ ਲਿੰਕ ਕਰੋ ਤਾਂ ਜੋ ਤੁਹਾਡੇ ਪੀਐਫ ਦੇ ਪੈਸੇ ਖਾਤੇ ਵਿੱਚ ਆਉਂਦੇ ਰਹਿਣ।
ਲਿੰਕਿੰਗ ਨਾ ਹੋਣ 'ਤੇ PF ਖਾਤੇ 'ਚ ਜਾਣ ਵਾਲਾ ਯੋਗਦਾਨ ਬੰਦ ਹੋ ਸਕਦਾ ਹੈ
ਜੇਕਰ EPF ਖਾਤੇ ਦਾ UAN ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਹਾਡੇ ਮਾਲਕ ਦੁਆਰਾ ਦਿੱਤਾ ਜਾਣ ਵਾਲਾ PF ਯੋਗਦਾਨ ਬੰਦ ਹੋ ਸਕਦਾ ਹੈ ਤੇ ਜੇਕਰ ਤੁਸੀਂ EPF ਖਾਤੇ ਤੋਂ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਮੁਸ਼ਕਲਾਂ ਵੀ ਆ ਸਕਦੀਆਂ ਹਨ। ਯਾਨੀ ਤੁਹਾਨੂੰ ਸਿੱਧੇ ਈਪੀਐਫ ਦੇ ਤਹਿਤ ਸੇਵਾਵਾਂ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ।
ਇੱਥੇ ਤੁਸੀਂ ਜਾਣ ਸਕਦੇ ਹੋ ਕਿ UAN ਨੂੰ ਆਧਾਰ ਨਾਲ ਕਿਵੇਂ ਲਿੰਕ ਕਰਨਾ ਹੈ
ਤੁਹਾਨੂੰ EPFO ਦੇ ਅਧਿਕਾਰਤ ਪੋਰਟਲ https://unifiedportal-mem.epfindia.gov.in/memberinterface/ 'ਤੇ ਜਾ ਕੇ ਆਪਣੇ UAN ਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਖਾਤੇ ਵਿੱਚ ਲੌਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ 'Manage' ਸੈਕਸ਼ਨ 'ਚ KYC ਵਿਕਲਪ 'ਤੇ ਜਾਓ। ਇਸ ਤੋਂ ਬਾਅਦ, ਜੋ ਪੇਜ ਖੁੱਲ੍ਹੇਗਾ, ਉਸ ਵਿੱਚ ਤੁਸੀਂ EPF ਖਾਤੇ ਨਾਲ ਲਿੰਕ ਕੀਤੇ ਜਾਣ ਵਾਲੇ ਕਈ ਦਸਤਾਵੇਜ਼ਾਂ ਦੀ ਸੂਚੀ ਦੇਖ ਸਕਦੇ ਹੋ। ਜੇਕਰ ਤੁਸੀਂ ਆਪਣੇ UAN ਨੂੰ ਆਧਾਰ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਆਧਾਰ ਵਿਕਲਪ ਦੀ ਚੋਣ ਕਰੋ ਅਤੇ ਆਧਾਰ ਕਾਰਡ 'ਤੇ ਆਪਣਾ ਆਧਾਰ ਨੰਬਰ ਅਤੇ ਆਪਣਾ ਨਾਮ ਟਾਈਪ ਕਰੋ ਤੇ ਸੇਵ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡੀ ਜਾਣਕਾਰੀ EPF ਪੋਰਟਲ 'ਤੇ ਸੇਵ ਹੋ ਜਾਵੇਗੀ ਅਤੇ ਆਧਾਰ ਨੂੰ ਵੈਰੀਫਿਕੇਸ਼ਨ ਲਈ UIDAI ਨੂੰ ਭੇਜਿਆ ਜਾਵੇਗਾ। ਜੇਕਰ ਤੁਹਾਡਾ ਕੇਵਾਈਸੀ ਪੂਰਾ ਹੈ ਅਤੇ ਉੱਥੇ ਮੌਜੂਦ ਦਸਤਾਵੇਜ਼ ਸਹੀ ਹਨ ਤਾਂ ਆਧਾਰ ਨੂੰ ਤੁਹਾਡੇ EPF ਖਾਤੇ ਨਾਲ ਲਿੰਕ ਕਰ ਦਿੱਤਾ ਜਾਵੇਗਾ। ਤੁਸੀਂ ਆਪਣੀ UAN ਜਾਣਕਾਰੀ ਦੇ ਸਾਹਮਣੇ Aadhar Verify ਲਿਖਿਆ ਦੇਖੋਗੇ। ਹਾਲਾਂਕਿ ਇਸ ਪ੍ਰਕਿਰਿਆ ਵਿਚ ਜ਼ਿਆਦਾ ਸਮਾਂ ਨਹੀਂ ਲੱਗਦਾ ਪਰ ਕਿਉਂਕਿ ਆਖਰੀ ਤਰੀਕ ਨੇੜੇ ਹੈ, ਇਸ ਲਈ ਤੁਹਾਨੂੰ ਇਹ ਕੰਮ ਤੁਰੰਤ ਕਰਨਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)