ਮਾਰਚ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਬੇਰੁਜ਼ਗਾਰੀ, ਜਨਵਰੀ 'ਚ ਘਟ ਕੇ 6.57 ਫੀਸਦੀ ਰਹਿ- CMIE
Unemployment Rate: ਦਸੰਬਰ ਦੇ ਮੁਕਾਬਲੇ ਜਨਵਰੀ ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦੇ ਅੰਕੜਿਆਂ ਵਿੱਚ ਕਮੀ ਆਈ ਹੈ। ਜਨਵਰੀ 'ਚ ਬੇਰੁਜ਼ਗਾਰੀ ਦੀ ਦਰ 6.57 ਫੀਸਦੀ 'ਤੇ ਆ ਗਈ ਹੈ, ਜੋ ਮਾਰਚ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਹੈ।
Unemployment Rate in January: ਓਮੀਕ੍ਰੋਨ ਦੀ ਲਾਗ ਦੇ ਘਟਦੇ ਮਾਮਲਿਆਂ ਵਿੱਚ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਭਾਰਤ ਦੀ ਬੇਰੋਜ਼ਗਾਰੀ ਦਰ ਜਨਵਰੀ, 2022 ਵਿੱਚ 6.57 ਪ੍ਰਤੀਸ਼ਤ ਤੱਕ ਹੇਠਾਂ ਆ ਗਈ ਹੈ, ਜੋ ਕਿ ਮਾਰਚ 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਬੁੱਧਵਾਰ ਨੂੰ ਅਰਥਵਿਵਸਥਾ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਲੇ ਗੈਰ-ਸਰਕਾਰੀ ਸੰਗਠਨ CMIE ਨੇ ਜਨਵਰੀ ਦੇ ਅੰਕੜਿਆਂ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਇਸ ਮਹੀਨੇ ਬੇਰੁਜ਼ਗਾਰੀ ਦਰ 'ਚ ਕਾਫੀ ਗਿਰਾਵਟ ਆਈ ਹੈ ਅਤੇ ਇਹ 6.57 ਫੀਸਦੀ 'ਤੇ ਆ ਗਈ ਹੈ। ਹਾਲਾਂਕਿ, ਸ਼ਹਿਰੀ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਅਜੇ ਵੀ ਉੱਚੀ ਹੈ।
ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਦਰ ਦੀ ਸਥਿਤੀ
CMIE ਨੇ ਕਿਹਾ ਕਿ ਜਨਵਰੀ ਵਿੱਚ ਸ਼ਹਿਰੀ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਦਰ 8.16 ਫੀਸਦੀ ਰਹੀ, ਜਦੋਂ ਕਿ ਪੇਂਡੂ ਖੇਤਰਾਂ ਵਿੱਚ ਇਹ 5.84 ਫੀਸਦੀ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਦਸੰਬਰ 2021 ਵਿੱਚ ਕੁੱਲ ਬੇਰੋਜ਼ਗਾਰੀ ਦਰ 7.91 ਫੀਸਦੀ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜਿਸ ਵਿੱਚ ਸ਼ਹਿਰੀ ਖੇਤਰ ਦੀ ਦਰ 9.30 ਫੀਸਦੀ ਅਤੇ ਪੇਂਡੂ ਖੇਤਰ ਦੀ ਦਰ 7.28 ਫੀਸਦੀ ਸੀ।
ਸੂਬਿਆਂ ਅਨੁਸਾਰ ਬੇਰੁਜ਼ਗਾਰੀ ਦੇ ਅੰਕੜੇ
ਜਨਵਰੀ ਵਿੱਚ ਤੇਲੰਗਾਨਾ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦੇਖੀ ਗਈ ਜਦੋਂਕਿ ਸਭ ਤੋਂ ਵੱਧ ਬੇਰੁਜ਼ਗਾਰੀ ਹਰਿਆਣਾ ਵਿੱਚ ਸੀ। ਤੇਲੰਗਾਨਾ 'ਚ ਇਹ ਅੰਕੜਾ 0.7 ਫੀਸਦੀ, ਗੁਜਰਾਤ (1.2 ਫੀਸਦੀ), ਮੇਘਾਲਿਆ (1.5 ਫੀਸਦੀ) ਅਤੇ ਓਡੀਸ਼ਾ (1.8 ਫੀਸਦੀ) 'ਤੇ ਰਿਹਾ। ਦੂਜੇ ਪਾਸੇ, ਹਰਿਆਣਾ 23.4 ਪ੍ਰਤੀਸ਼ਤ ਦੀ ਬੇਰੁਜ਼ਗਾਰੀ ਦਰ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਰਾਜਸਥਾਨ ਦਾ ਨੰਬਰ ਆਉਂਦਾ ਹੈ, ਜਿੱਥੇ 18.9 ਫੀਸਦੀ ਬੇਰੁਜ਼ਗਾਰੀ ਰਹੀ।
ਦਸੰਬਰ ਵਿੱਚ ਕੁੱਲ ਬੇਰੁਜ਼ਗਾਰਾਂ ਵਿੱਚ ਔਰਤਾਂ ਦਾ ਵੱਡਾ ਹਿੱਸਾ
CMIE ਨੇ ਦਸੰਬਰ, 2021 ਵਿੱਚ ਅਨੁਮਾਨ ਲਗਾਇਆ ਸੀ ਕਿ ਦੇਸ਼ ਵਿੱਚ ਕੁੱਲ ਬੇਰੁਜ਼ਗਾਰਾਂ ਦੀ ਗਿਣਤੀ ਲਗਪਗ 5.3 ਕਰੋੜ ਹੈ, ਜਿਸ ਵਿੱਚ ਇੱਕ ਵੱਡਾ ਹਿੱਸਾ ਔਰਤਾਂ ਦਾ ਹੈ।
ਬੇਰੁਜ਼ਗਾਰੀ ਦੇ ਅੰਕੜਿਆਂ 'ਤੇ, ਸੀਐਮਆਈਈ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਨੇ ਕਿਹਾ ਕਿ ਦਸੰਬਰ ਵਿੱਚ, ਲਗਪਗ 3.5 ਕਰੋੜ ਬੇਰੁਜ਼ਗਾਰ ਲੋਕ ਸਰਗਰਮੀ ਨਾਲ ਕੰਮ ਦੀ ਤਲਾਸ਼ ਕਰ ਰਹੇ ਸੀ ਅਤੇ ਉਨ੍ਹਾਂ ਚੋਂ ਲਗਪਗ 80 ਲੱਖ ਔਰਤਾਂ ਸੀ।
ਇਹ ਵੀ ਪੜ੍ਹੋ: Weather Update: ਜਾਰੀ ਰਹੇਗੀ ਕੜਾਕੇ ਦੀ ਠੰਢ, ਦਿੱਲੀ ਸਮੇਤ ਪੰਜਾਬ ਹਰਿਆਣਾ 'ਚ ਮੀਂਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin