ਕੀ ਨਹੀਂ ਵਧਣਗੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ 'ਚ ਵੱਡੀ ਗਿਰਾਵਟ ਨਾਲ ਮਿਲ ਸਕਦੀ ਹੈ ਰਾਹਤ
Russia Ukraine War: ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਤੇਲ ਦੀ ਸਪਲਾਈ ਨੂੰ ਲੈ ਕੇ ਨਿਵੇਸ਼ਕਾਂ ਵਿੱਚ ਚਿੰਤਾਵਾਂ ਵਧ ਗਈਆਂ ਹਨ। ਨਾਲ ਹੀ, ਅਮਰੀਕਾ ਅਤੇ ਬ੍ਰਿਟੇਨ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਰੂਸ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ।
United States oil Prices tumbles 8% below $100 per barrel Due To Ceasefire Hope Between Russia Ukraine and Lockdown In China
Crude Oil Price: ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਯੂਰਪ ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਤਣਾਅ ਬਰਕਰਾਰ ਹੈ। ਇਸ ਦੌਰਾਨ ਤੇਲ ਦੀਆਂ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ ਨੇ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਤੇਲ ਦੀਆਂ ਕੀਮਤਾਂ ਸਾਲਾਂ ਵਿੱਚ ਪਹਿਲੀ ਵਾਰ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਗਈਆਂ, ਪਰ ਇਸ ਦੌਰਾਨ WTI ਕੱਚੇ ਤੇਲ ਦੀਆਂ ਕੀਮਤਾਂ ਮੰਗਲਵਾਰ ਨੂੰ ਪੰਜ ਪ੍ਰਤੀਸ਼ਤ ਤੋਂ ਵੱਧ ਡਿੱਗ ਕੇ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ।
#BREAKING WTI crude dives more than 5%, dropping below $100 on China demand concern pic.twitter.com/XTGHawy4FY
— AFP News Agency (@AFP) March 15, 2022
ਏਬੀਐਸ ਨਿਊਜ਼ ਮੁਤਾਬਕ ਅਸਲ ਵਿੱਚ, ਚੀਨ ਦੀ ਅਰਥਵਿਵਸਥਾ ਵਿੱਚ ਸੰਭਾਵੀ ਮੰਦੀ ਬਾਰੇ ਵਧਦੀ ਚਿੰਤਾ ਨੇ ਨਿਵੇਸ਼ਕਾਂ ਨੂੰ ਤੇਲ ਦੀ ਮੰਗ ਬਾਰੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਤੇਲ ਬਾਜ਼ਾਰ ਵਿੱਚ ਕੰਟਰੈਕਟ 5.7 ਫੀਸਦੀ ਡਿੱਗ ਕੇ $97.13 'ਤੇ ਆ ਗਿਆ, ਜਦੋਂ ਕਿ ਬ੍ਰੈਂਟ ਛੇ ਫੀਸਦੀ ਡਿੱਗ ਕੇ $100.54 'ਤੇ ਬੰਦ ਹੋਇਆ। ਕੱਚੇ ਤੇਲ ਦੇ ਬਾਜ਼ਾਰ 'ਚ 14 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਦੇ ਇੱਕ ਹਫ਼ਤੇ ਬਾਅਦ ਹੁਣ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ।
ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਨਿਵੇਸ਼ਕ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਤ ਸੀ। ਇਸ ਦੇ ਨਾਲ ਹੀ ਅਮਰੀਕਾ ਅਤੇ ਬ੍ਰਿਟੇਨ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਰੂਸ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ।
ਓਮੀਕ੍ਰੋਨ ਦੇ ਵਧਦੇ ਸੰਕਰਮਣ ਦੇ ਕਾਰਨ ਚੀਨ ਨੇ ਤਕਨਾਲੋਜੀ ਦੇ ਪ੍ਰਮੁੱਖ ਕੇਂਦਰ ਸ਼ੇਨਜ਼ੇਨ ਵਿੱਚ ਐਤਵਾਰ ਨੂੰ ਲੌਕਡਾਊਨ ਦਾ ਐਲਾਨ ਕੀਤਾ। ਇਸ ਸ਼ਹਿਰ ਦੀ ਆਬਾਦੀ 1 ਕਰੋੜ 70 ਲੱਖ ਤੋਂ ਵੱਧ ਹੈ। ਚੀਨ ਵਿੱਚ ਕੋਵਿਡ ਦੀ ਲਾਗ ਪਿਛਲੇ ਕਈ ਦੇਣ ਕਾਰਨ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।
ਚੀਨ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਤੇਲ ਦਰਾਮਦ ਕਰਨ ਵਾਲਾ ਦੇਸ਼ ਹੈ ਅਤੇ ਲੌਕਡਾਊਨ ਦੇ ਐਲਾਨ ਨੇ ਤੇਲ ਦੀ ਮੰਗ ਨੂੰ ਪ੍ਰਭਾਵਿਤ ਕੀਤਾ ਹੈ, ਜਦੋਂ ਕਿ ਬਾਜ਼ਾਰ ਦੀਆਂ ਉਮੀਦਾਂ ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਵਾਰਤਾ 'ਤੇ ਵੀ ਟਿੱਕੀਆਂ ਹਨ।
ਇਸ ਦੇ ਨਾਲ ਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਬੈਂਕਿੰਗ ਗਰੁੱਪ ਦੇ ਡੈਨੀਅਲ ਹਾਇਨਸ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਤੋਂ ਤੇਲ ਦੀ ਸਪਲਾਈ ਵਿਚ ਰੁਕਾਵਟਾਂ ਨੂੰ ਘੱਟ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਦੇਖਣਾ ਹੋਵੇਗਾ ਕਿ ਤੇਲ ਦੀਆਂ ਕੀਮਤਾਂ ਵਧਦੇ ਦਬਾਅ ਹੇਠ ਆਉਂਦੀਆਂ ਹਨ ਜਾਂ ਨਹੀਂ। ਹਾਲਾਂਕਿ, ਇਹ ਸਹੀ ਤਸਵੀਰ ਨਹੀਂ ਪੇਂਟ ਕਰਦਾ ਹੈ ਕਿਉਂਕਿ ਰੂਸ ਤੋਂ ਤੇਲ ਦੀ ਸਪਲਾਈ ਪਹਿਲਾਂ ਵਾਂਗ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ: ਕੀਵ 'ਤੇ ਰੂਸੀ ਹਵਾਈ ਹਮਲੇ 'ਚ 4 ਦੀ ਮੌਤ, 16 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਵੀ ਲੱਗੀ ਅੱਗ