ਪੜਚੋਲ ਕਰੋ

Vande Bharat Train : ਦੇਸ਼ 'ਚ ਛੇਵੀਂ ਵੰਦੇ ਭਾਰਤ ਟਰੇਨ ਹੋ ਰਹੀ ਹੈ ਸ਼ੁਰੂ! ਪੀਐਮ ਮੋਦੀ 11 ਦਸੰਬਰ ਨੂੰ ਦਿਖਾਉਣਗੇ ਹਰੀ ਝੰਡੀ

6th Vande Bharat Train: ਈਸਟ ਸੈਂਟਰਲ ਰੇਲਵੇ ਬਿਲਾਸਪੁਰ-ਨਾਗਪੁਰ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟਰੇਨ ਦਾ ਸੰਚਾਲਨ ਕਰੇਗਾ। ਅਜਿਹੇ 'ਚ ਇਹ ਟਰੇਨ ਰਾਏਪੁਰ, ਦੁਰਗ ਅਤੇ ਗੋਂਦੀਆ ਵਰਗੇ ਸਟੇਸ਼ਨਾਂ 'ਤੇ ਰੁਕੇਗੀ।

Sixth Vande Bharat Express Train : ਭਾਰਤੀ ਰੇਲਵੇ (Indian Railway) ਨੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 5 ਵੰਦੇ ਭਾਰਤ ਟਰੇਨਾਂ (6th Vande Bharat Train) ਚਲਾਈਆਂ ਹਨ। ਵੰਦੇ ਭਾਰਤ ਟਰੇਨ 100 ਫੀਸਦੀ ਸਵਦੇਸ਼ੀ ਤਕਨੀਕ ਨਾਲ ਬਣੀ ਅਰਧ ਹਾਈ ਸਪੀਡ ਟਰੇਨ ਹੈ। ਹੁਣ ਤੱਕ ਰੇਲਵੇ ਕੁੱਲ 5 ਵੰਦੇ ਭਾਰਤ ਟਰੇਨਾਂ ਦਾ ਸੰਚਾਲਨ ਕਰ ਰਿਹਾ ਹੈ ਅਤੇ ਜਲਦੀ ਹੀ 6ਵੀਂ ਵੰਦੇ ਭਾਰਤ ਟਰੇਨ ਟ੍ਰੈਕ 'ਤੇ ਚੱਲਣੀ ਸ਼ੁਰੂ ਹੋ ਜਾਵੇਗੀ। ਇਹ ਟਰੇਨ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਮਹਾਰਾਸ਼ਟਰ ਦੇ ਨਾਗਪੁਰ ਤੱਕ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ 2022 ਨੂੰ ਇਸ ਟਰੇਨ ਦਾ ਉਦਘਾਟਨ ਕਰਨਗੇ। ਇਸ ਟਰੇਨ ਰਾਹੀਂ ਦੋਵਾਂ ਸ਼ਹਿਰਾਂ ਦੇ ਵਿਚਕਾਰ ਦਾ ਸਫਰ ਘੱਟ ਸਮੇਂ 'ਚ ਪੂਰਾ ਕੀਤਾ ਜਾ ਸਕਦਾ ਹੈ।

ਜਾਣੋ ਟਰੇਨ ਦਾ ਪੂਰਾ ਸਮਾਂ-ਸਾਰਣੀ

ਪਹਿਲਾਂ ਬਿਲਾਸਪੁਰ-ਨਾਗਪੁਰ (Bilaspur-Nagpur Vande Bharat Train) ਦੇ ਵਿਚਕਾਰ ਸਫ਼ਰ ਨੂੰ ਪੂਰਾ ਕਰਨ ਲਈ 7 ਘੰਟੇ ਲੱਗਦੇ ਸਨ, ਜੋ ਹੁਣ ਸਿਰਫ਼ ਸਾਢੇ ਪੰਜ ਘੰਟਿਆਂ ਵਿੱਚ ਪੂਰਾ ਹੋਵੇਗਾ। ਇਹ ਟਰੇਨ ਬਿਲਾਸਪੁਰ ਤੋਂ ਸਵੇਰੇ 6.45 ਵਜੇ ਸ਼ੁਰੂ ਹੋਵੇਗੀ ਅਤੇ 12.15 ਵਜੇ ਨਾਗਪੁਰ ਪਹੁੰਚੇਗੀ। ਇਸ ਤੋਂ ਬਾਅਦ ਇਹ ਦੁਪਹਿਰ 2 ਵਜੇ ਨਾਗਪੁਰ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ 7.35 ਵਜੇ ਬਿਲਾਸਪੁਰ ਪਹੁੰਚੇਗੀ। ਅਜਿਹੇ 'ਚ ਇਸ ਟਰੇਨ ਨਾਲ ਯਾਤਰੀਆਂ ਨੂੰ ਚੰਗੀਆਂ ਸੁਵਿਧਾਵਾਂ ਮਿਲ ਸਕਣਗੀਆਂ।

ਜਾਣੋ ਟਰੇਨ ਦੇ ਇਸ ਰੂਟ 'ਚ ਕਿੰਨੇ ਹੋਣਗੇ ਸਟਾਪੇਜ 

ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਈਸਟ ਸੈਂਟਰਲ ਰੇਲਵੇ (East Central Railway) ਬਿਲਾਸਪੁਰ-ਨਾਗਪੁਰ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟਰੇਨ ਦਾ ਸੰਚਾਲਨ ਕਰੇਗੀ। ਅਜਿਹੇ 'ਚ ਇਹ ਟਰੇਨ ਰਾਏਪੁਰ, ਦੁਰਗ ਅਤੇ ਗੋਂਦੀਆ ਵਰਗੇ ਸਟੇਸ਼ਨਾਂ 'ਤੇ ਰੁਕੇਗੀ। ਇਸ ਟਰੇਨ ਦੀ ਖਾਸ ਗੱਲ ਇਹ ਹੈ ਕਿ ਇਹ ਵੱਧ ਤੋਂ ਵੱਧ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀ ਹੈ। ਇਸ ਟਰੇਨ ਨੂੰ ਭਾਰਤ 'ਚ ਬਣਾਇਆ ਗਿਆ ਹੈ ਅਤੇ ਇਸ 'ਚ ਯਾਤਰੀਆਂ ਨੂੰ ਕਈ ਸਹੂਲਤਾਂ ਮਿਲਦੀਆਂ ਹਨ। ਹੁਣ ਤੱਕ ਦੇਸ਼ ਵਿੱਚ ਕੁੱਲ ਪੰਜ ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਇਹ ਵੰਦੇ ਭਾਰਤ ਰੇਲ ਗੱਡੀਆਂ ਹਨ ਜੋ ਦਿੱਲੀ-ਵਾਰਾਨਸੀ, ਦਿੱਲੀ-ਸ਼੍ਰੀ ਵੈਸ਼ਨੋ ਦੇਵੀ ਮਾਤਾ ਕਟੜਾ, ਗਾਂਧੀਨਗਰ ਤੋਂ ਮੁੰਬਈ, ਨਵੀਂ ਦਿੱਲੀ ਤੋਂ ਅੰਦੌਰਾ ਸਟੇਸ਼ਨ ਅਤੇ ਚੇਨਈ-ਮੈਸੂਰ ਵਿਚਕਾਰ ਚੱਲਦੀਆਂ ਹਨ।

ਵੰਦੇ ਭਾਰਤ ਟਰੇਨ 'ਚ ਯਾਤਰੀਆਂ ਨੂੰ ਮਿਲ ਰਹੀਆਂ ਹਨ ਖਾਸ ਸੁਵਿਧਾਵਾਂ-

ਵੰਦੇ ਭਾਰਤ ਟ੍ਰੇਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਤਕਨੀਕ ਨਾਲ ਬਣੀ ਅਰਧ ਹਾਈ ਸਪੀਡ ਟ੍ਰੇਨ ਹੈ। ਇਸ ਟਰੇਨ ਦੇ ਸਾਰੇ ਡੱਬਿਆਂ ਵਿੱਚ ਆਟੋਮੈਟਿਕ ਦਰਵਾਜ਼ੇ (Automatic Doors), ਜੀਪੀਐਸ ਸਿਸਟਮ  (GPS System) ਅਤੇ ਵਾਈਫਾਈ ਹੈ। ਇਸ ਦੇ ਨਾਲ ਹੀ ਟਰੇਨ ਦੀ ਐਗਜ਼ੀਕਿਊਟਿਵ ਕਲਾਸ (Executive Class) 'ਚ ਯਾਤਰੀਆਂ ਲਈ 360 ਡਿਗਰੀ ਘੁੰਮਣ ਵਾਲੀਆਂ ਕੁਰਸੀਆਂ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Update: ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਹਿਮਾਚਲ 'ਚ ਬਰਫ਼ਬਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ; ਜਾਣੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ?
ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਹਿਮਾਚਲ 'ਚ ਬਰਫ਼ਬਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ; ਜਾਣੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ?
Chandigarh News: ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਹਿਮਾਚਲ 'ਚ ਬਰਫ਼ਬਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ; ਜਾਣੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ?
ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਹਿਮਾਚਲ 'ਚ ਬਰਫ਼ਬਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ; ਜਾਣੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ?
Chandigarh News: ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
Embed widget