Vistara flight: ਵਿਸਤਾਰਾ ਦੀ ਫਲਾਈਟ ਲਗਾਤਾਰ ਹੋ ਰਹੀ ਰੱਦ, ਤਾਂ ਜਾਣੋ ਕਿਵੇਂ ਮਿਲਦਾ ਰਿਫੰਡ
Flight Cancellation Refund Rules: ਪਿਛਲੇ ਹਫ਼ਤੇ ਵਿੱਚ ਵਿਸਤਾਰਾ ਦੀ ਕਰੀਬ 200 ਤੋਂ ਵੱਧ ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਇਸ ਦੇ ਚੱਲਦਿਆਂ ਮੁਸਾਫ਼ਰਾਂ ਨੂੰ ਆਪਣੇ ਪੈਸਿਆਂ ਦੀ ਚਿੰਤਾ ਵੀ ਪੈ ਗਈ ਹੈ ਤਾਂ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ, ਉਨ੍ਹਾਂ ਨੂੰ ਟਿਕਟ ਦਾ ਰਿਫੰਡ ਇਸ ਤਰੀਕੇ ਨਾਲ ਮਿਲ ਜਾਵੇਗਾ।
Flight Cancellation Refund Rules: ਪਿਛਲੇ ਕੁਝ ਦਿਨਾਂ ਵਿੱਚ ਵਿਸਤਾਰਾ ਏਅਰਲਾਈਨਜ਼ ਦੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਵਿਸਤਾਰਾ ਦੇ ਪਾਇਲਟ ਬਿਮਾਰੀ ਦਾ ਬਹਾਨਾ ਲਾ ਕੇ ਛੁੱਟੀ 'ਤੇ ਚਲੇ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਅੰਦਾਜ਼ੇ ਮੁਤਾਬਕ ਪਿਛਲੇ ਇੱਕ ਹਫ਼ਤੇ ਵਿੱਚ ਵਿਸਤਾਰਾ ਦੀਆਂ 200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਵਿਸਤਾਰਾ ਦੀਆਂ ਉਡਾਣਾਂ ਰੱਦ ਹੋਣ ਕਰਕੇ 30,000 ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ ਹਨ। ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਫਲਾਈਟ ਰੱਦ ਹੋਣ ਦੀ ਰਫਤਾਰ ਥੋੜ੍ਹੀ ਘੱਟ ਜਾਵੇਗੀ। ਜੇਕਰ ਤੁਹਾਡੀ ਫਲਾਈਟ ਵੀ ਕੈਂਸਲ ਹੋ ਗਈ ਹੈ, ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫਲਾਈਟ ਕੈਂਸਲ ਹੋਣ ਤੋਂ ਬਾਅਦ ਰਿਫੰਡ ਕਿਵੇਂ ਲੈ ਸਕਦੇ ਹੋ।
ਇਦਾਂ ਪ੍ਰਾਪਤ ਕਰੋ ਰਿਫੰਡ
ਜੇਕਰ ਕਿਸੇ ਏਅਰਲਾਈਨ ਦੀ ਘਰੇਲੂ ਉਡਾਣ 6 ਘੰਟੇ ਜਾਂ ਇਸ ਤੋਂ ਵੱਧ ਦੇਰੀ ਨਾਲ ਚੱਲਦੀ ਹੈ, ਤਾਂ ਅਜਿਹੇ ਮਾਮਲਿਆਂ ਵਿੱਚ ਏਅਰਲਾਈਨ ਨੂੰ ਪਹਿਲਾਂ ਜਾਣਕਾਰੀ ਦੇਣੀ ਪੈਂਦੀ ਹੈ। ਇਸ ਦੇ ਨਾਲ ਹੀ ਜੇਕਰ ਫਲਾਈਟ ਲੇਟ ਹੁੰਦੀ ਹੈ ਤਾਂ ਯਾਤਰੀਆਂ ਨੂੰ ਅਲਟਰਨੇਟਿਵ ਫਲਾਈਟ 'ਚ ਸਫਰ ਕਰਨ ਦਾ ਵਿਕਲਪ ਦਿੱਤਾ ਜਾਂਦਾ ਹੈ।
ਜੇਕਰ ਕੋਈ ਫਲਾਈਟ ਕੈਂਸਲ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਪਹਿਲਾਂ ਯਾਤਰੀਆਂ ਨੂੰ ਦਿੱਤੀ ਜਾਂਦੀ ਹੈ, ਜੇਕਰ ਏਅਰਲਾਈਨ ਪਹਿਲਾਂ ਜਾਣਕਾਰੀ ਨਹੀਂ ਦਿੰਦੀ ਹੈ ਤਾਂ ਯਾਤਰੀਆਂ ਨੂੰ ਇਸ ਦਾ ਮੁਆਵਜ਼ਾ ਮਿਲਦਾ ਹੈ। ਆਮ ਤੌਰ 'ਤੇ, ਜੇਕਰ ਫਲਾਈਟ ਕੈਂਸਲ ਹੋ ਰਹੀ ਹੈ ਅਤੇ ਯਾਤਰੀ ਨੂੰ ਜਾਣਕਾਰੀ ਮਿਲਦੀ ਹੈ, ਤਾਂ ਉਨ੍ਹਾਂ ਨੂੰ ਆਪਣੀ ਟਿਕਟ ਦਾ ਪੂਰਾ ਰਿਫੰਡ ਮਿਲ ਜਾਂਦਾ ਹੈ।
ਆਮ ਤੌਰ 'ਤੇ, ਜੇਕਰ ਕੋਈ ਫਲਾਈਟ ਰੱਦ ਹੁੰਦੀ ਹੈ, ਤਾਂ ਏਅਰਲਾਈਨਜ਼ ਨੂੰ ਦੋ ਹਫ਼ਤੇ ਪਹਿਲਾਂ ਸੂਚਿਤ ਕਰਨਾ ਪੈਂਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਿਸੇ ਹੋਰ ਉਡਾਣ 'ਚ ਟਿਕਟਾਂ ਬੁੱਕ ਕਰਵਾਉਣੀਆਂ ਪੈਣਗੀਆਂ। ਨਹੀਂ ਤਾਂ ਏਅਰਲਾਈਨ ਕੰਪਨੀ ਨੂੰ ਪੂਰਾ ਰਿਫੰਡ ਦੇਣਾ ਪਵੇਗਾ। ਜੇਕਰ ਏਅਰਲਾਈਨ ਕੰਪਨੀ ਰਿਫੰਡ ਦੇਣ ਤੋਂ ਟਾਲ-ਮਟੋਲ ਕਰ ਰਹੀ ਹੈ, ਤਾਂ ਤੁਸੀਂ DGCA ਦੀ ਅਧਿਕਾਰਤ ਵੈੱਬਸਾਈਟ https://www.dgca.gov.in/digigov-portal/ 'ਤੇ ਜਾ ਕੇ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ।
ਇਹ ਵੀ ਪੜ੍ਹੋ: RBI: ATM ਕਾਰਡ ਰੱਖਣ ਦੀ ਕੋਈ ਲੋੜ ਨਹੀਂ! ਹੁਣ ਇਦਾਂ ਕਰਾ ਸਕੋਗੇ ਆਪਣੇ ਪੈਸੇ ਜਮ੍ਹਾ, RBI ਨੇ ਕੀਤਾ ਵੱਡਾ ਐਲਾਨ