ਇਨ੍ਹਾਂ ਬੈਂਕ ਧਾਰਕਾਂ ਦਾ ਭਲਕੇ ਅਕਾਊਂਟ ਹੋ ਜਾਵੇਗਾ ਬੰਦ, ਅੱਜ ਹੀ ਕਰ ਲਓ ਆਹ ਕੰਮ; ਅਲਰਟ ਹੋਇਆ ਜਾਰੀ
Punjab News: ਬੈਂਕ ਖਾਤਾ ਧਾਰਕਾਂ ਨੂੰ ਲੈਕੇ ਇੱਕ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ 2014-15 ਵਿੱਚ ਖੋਲ੍ਹੇ ਗਏ ਖਾਤਿਆਂ ਲਈ ਰੀ-ਕੇਵਾਈਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

Bank Account: ਬੈਂਕ ਖਾਤਾ ਧਾਰਕਾਂ ਨੂੰ ਲੈਕੇ ਇੱਕ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ 2014-15 ਵਿੱਚ ਖੋਲ੍ਹੇ ਗਏ ਖਾਤਿਆਂ ਲਈ ਰੀ-ਕੇਵਾਈਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੀ ਆਖਰੀ ਤਰੀਕ 30 ਸਤੰਬਰ, 2025 ਨਿਰਧਾਰਤ ਕੀਤੀ ਗਈ ਹੈ। ਜੇਕਰ ਇਸ ਤਰੀਕ ਸਮੇਂ ਤੱਕ ਰੀ-ਕੇਵਾਈਸੀ ਪੂਰੀ ਨਹੀਂ ਕਰਵਾਈ, ਤਾਂ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ, ਅਤੇ ਲੈਣ-ਦੇਣ ਅਤੇ ਸਰਕਾਰੀ ਸਬਸਿਡੀਆਂ ਆਉਣੀਆਂ ਬੰਦ ਹੋ ਜਾਣਗੀਆਂ।
ਰੀ-ਕੇਵਾਈਸੀ ਪ੍ਰਕਿਰਿਆ ਸਰਲ ਅਤੇ ਪੂਰੀ ਤਰ੍ਹਾਂ ਮੁਫਤ ਹੈ। ਖਾਤਾ ਧਾਰਕ ਆਪਣੀ ਬੈਂਕ ਸ਼ਾਖਾ ਵਿੱਚ ਜਾਣ ਅਤੇ ਨਾਮ, ਪਤਾ ਅਤੇ ਫੋਟੋ ਵਰਗੇ ਦਸਤਾਵੇਜ਼ ਜਮ੍ਹਾਂ ਕਰਵਾਉਣ। ਸਰਕਾਰੀ ਬੈਂਕ ਖਾਤਾ ਧਾਰਕਾਂ ਦੀ ਸਹੂਲਤ ਲਈ ਗ੍ਰਾਮ ਪੰਚਾਇਤ ਪੱਧਰ 'ਤੇ ਘਰ-ਘਰ ਕੈਂਪ ਵੀ ਲਗਾ ਰਹੇ ਹਨ।
ਜਾਣਕਾਰੀ ਅਨੁਸਾਰ, ਜਨ ਧਨ ਖਾਤੇ ਜ਼ੀਰੋ ਬੈਲੇਂਸ 'ਤੇ ਖੋਲ੍ਹੇ ਜਾਂਦੇ ਹਨ। ਖਾਤਾ ਧਾਰਕਾਂ ਨੂੰ ਇੱਕ RuPay ਕਾਰਡ, ₹2 ਲੱਖ ਤੱਕ ਦਾ ਦੁਰਘਟਨਾ ਬੀਮਾ ਅਤੇ ₹10,000 ਤੱਕ ਦੀ ਓਵਰਡਰਾਫਟ ਸਹੂਲਤ ਵੀ ਮਿਲਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















