ਦੇਸ਼ 'ਚ ਛੇਤੀ ਹੀ ਘੱਟ ਹੋਣਗੀਆਂ ਆਟੇ ਦੀਆਂ ਕੀਮਤਾਂ? ਮੋਦੀ ਸਰਕਾਰ ਬਣਾ ਰਹੀ ਨਵੀਂ ਯੋਜਨਾ
Wheat and Floor Prices: ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਕਣਕ ਅਤੇ ਆਟੇ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਸਰਕਾਰ ਜਲਦੀ ਹੀ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕਦਮ ਚੁੱਕੇਗੀ।
Wheat and Floor Prices: ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਕਣਕ ਅਤੇ ਆਟੇ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਸਰਕਾਰ ਜਲਦੀ ਹੀ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕਣਕ ਅਤੇ ਆਟੇ ਦੀਆਂ ਕੀਮਤਾਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਸਾਰੇ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ।
ਜਾਣੋ ਕੀ ਬੋਲੇ ਖੁਰਾਕ ਸਕੱਤਰ
ਸੰਜੀਵ ਚੋਪੜਾ ਨੇ ਕਿਹਾ, "ਅਸੀਂ ਦੇਖ ਰਹੇ ਹਾਂ ਕਿ ਕਣਕ ਅਤੇ ਆਟੇ ਦੀਆਂ ਕੀਮਤਾਂ ਵਧ ਗਈਆਂ ਹਨ। ਅਸੀਂ ਇਸ ਮੁੱਦੇ ਤੋਂ ਜਾਣੂ ਹਾਂ। ਸਰਕਾਰ ਵੱਲੋਂ ਵੱਖ-ਵੱਖ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਸੀਂ ਆਪਣਾ ਜਵਾਬ ਦੇਵਾਂਗੇ। ਅਸੀਂ ਇਸ ਬਾਰੇ ਕੀ ਕਦਮ ਚੁੱਕੇ ਜਾ ਰਹੇ ਹਾਂ। ਆਟੇ ਦੀਆਂ ਵਧਦੀਆਂ ਕੀਮਤਾਂ 'ਤੇ 38 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈਆਂ ਹਨ, ਉਤੇ ਕਾਬੂ ਪਾਉਣ ਲਈ ਖੁਰਾਕ ਮੰਤਰਾਲਾ ਕੀ ਕਦਮ ਚੁੱਕ ਰਿਹਾ ਹੈ? ਉਨ੍ਹਾਂ ਕਿਹਾ,''ਅਸੀਂ ਕੀਮਤਾਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਾਂ।'' ਉਨ੍ਹਾਂ ਕਿਹਾ ਕਿ ਮੰਤਰਾਲਾ ਜਲਦ ਹੀ ਕੁਝ ਕਦਮ ਚੁੱਕੇਗਾ। ਹਾਲਾਂਕਿ, ਸੰਜੀਵ ਚੋਪੜਾ ਨੇ ਮੰਤਰਾਲੇ ਦੁਆਰਾ ਚੁੱਕੇ ਜਾ ਰਹੇ ਉਪਾਵਾਂ ਬਾਰੇ ਸਪੱਸ਼ਟ ਨਹੀਂ ਕੀਤਾ। ਸਕੱਤਰ ਨੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ (FCI) ਦੇ ਗੋਦਾਮਾਂ ਵਿੱਚ ਕਣਕ ਅਤੇ ਚੌਲਾਂ ਦਾ ਕਾਫੀ ਸਟਾਕ ਹੈ।
ਖੁੱਲੀ ਮੰਡੀ ਵਿੱਚ ਕਣਕ ਵੇਚਣ ਦਾ ਵਿਚਾਰ
ਕੇਂਦਰ ਨੇ ਘਰੇਲੂ ਉਤਪਾਦਨ ਵਿੱਚ ਮਾਮੂਲੀ ਗਿਰਾਵਟ ਅਤੇ ਕੇਂਦਰੀ ਪੂਲ ਲਈ ਐਫਸੀਆਈ ਦੀ ਖਰੀਦ ਵਿੱਚ ਕਮੀ ਦੇ ਬਾਅਦ ਕੀਮਤਾਂ ਨੂੰ ਕੰਟਰੋਲ ਕਰਨ ਲਈ ਮਈ ਵਿੱਚ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਖੁੱਲ੍ਹੀ ਮੰਡੀ 'ਚ ਕਣਕ ਵੇਚੇਗੀ ਤਾਂ ਉਨ੍ਹਾਂ ਕਿਹਾ ਕਿ ਸਾਰੇ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ।
OMSS ਨੀਤੀ 'ਤੇ ਵੀ ਸਰਕਾਰ ਦਾ ਨਜ਼ਰੀਆ
ਸੂਤਰਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਰਕਾਰ ਵਧਦੀਆਂ ਪ੍ਰਚੂਨ ਕੀਮਤਾਂ 'ਤੇ ਕਾਬੂ ਪਾਉਣ ਲਈ ਓਪਨ ਮਾਰਕੀਟ ਸੇਲ ਸਕੀਮ (OMSS) ਦੇ ਤਹਿਤ ਆਟਾ ਮਿੱਲਾਂ ਜਿਵੇ ਥੋਕ ਖਪਤਕਾਰਾਂ ਲਈ ਐਫਸੀਆਈ ਦੇ ਸਟਾਕ ਵਿੱਚੋਂ ਅਗਲੇ ਸਾਲ 15-20 ਲੱਖ ਟਨ ਕਣਕ ਜਾਰੀ ਕਰਨ ਉਤੇ ਵਿਚਾਰ ਕਰ ਰਹੀ ਹੈ। OMSS ਨੀਤੀ ਦੇ ਤਹਿਤ, ਸਰਕਾਰ ਸਮੇਂ-ਸਮੇਂ ਉਤੇ ਥੋਕ ਖਪਤਕਾਰਾਂ ਅਤੇ ਨਿੱਜੀ ਵਪਾਰੀਆਂ ਨੂੰ ਖੁੱਲੇ ਬਾਜ਼ਾਰ ਵਿੱਚ ਪੂਰਵ-ਨਿਰਧਾਰਤ ਕੀਮਤਾਂ 'ਤੇ ਅਨਾਜ, ਖਾਸ ਕਰਕੇ ਕਣਕ ਅਤੇ ਚਾਵਲ ਵੇਚਣ ਲਈ ਸਰਕਾਰ ਭਾਰਤੀ ਖੁਰਾਕ ਨਿਗਮ (FCI) ਨੂੰ ਇਜਾਜ਼ਤ ਦਿੰਦੀ ਹੈ। ਇਸ ਦਾ ਉਦੇਸ਼ ਮੰਦੀ ਦੇ ਸੀਜ਼ਨ ਦੌਰਾਨ ਸਪਲਾਈ ਨੂੰ ਵਧਾਉਣਾ ਅਤੇ ਆਮ ਖੁੱਲ੍ਹੇ ਬਾਜ਼ਾਰ ਦੀਆਂ ਕੀਮਤਾਂ ਨੂੰ ਘਟਾਉਣਾ ਹੈ।
ਭਾਰਤ ਵਿੱਚ ਕਣਕ ਦੀ ਪੈਦਾਵਾਰ ਘਟੀ ਹੈ
ਇੱਥੋਂ ਤੱਕ ਕਿ ਆਟਾ ਮਿੱਲ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੁੱਲ੍ਹੀ ਮੰਡੀ ਵਿੱਚ ਇਸ ਘਾਟ ਨੂੰ ਪੂਰਾ ਕਰਨ ਲਈ ਐਫਸੀਆਈ ਦੇ ਗੋਦਾਮਾਂ ਵਿੱਚੋਂ ਕਣਕ ਦਾ ਸਟਾਕ ਹਟਾਇਆ ਜਾਵੇ। ਭਾਰਤ ਦਾ ਕਣਕ ਦਾ ਉਤਪਾਦਨ ਸਾਲ 2021-22 (ਜੁਲਾਈ-ਜੂਨ) ਵਿੱਚ ਪਿਛਲੇ ਸਾਲ ਦੇ 10 ਕਰੋੜ 95.9 ਲੱਖ ਟਨ ਤੋਂ ਘਟ ਕੇ 10 ਕਰੋੜ 68.4 ਲੱਖ ਟਨ ਰਹਿ ਗਿਆ। ਇਸ ਸਾਲ ਖਰੀਦ ਵੀ ਬਹੁਤ ਘਟ ਕੇ 1.9 ਕਰੋੜ ਟਨ ਰਹਿ ਗਈ। ਮੌਜੂਦਾ ਹਾੜ੍ਹੀ (ਸਰਦੀਆਂ ਦੀ ਬਿਜਾਈ) ਸੀਜ਼ਨ ਵਿੱਚ ਕਣਕ ਦੀ ਫ਼ਸਲ ਹੇਠ ਰਕਬਾ ਜ਼ਿਆਦਾ ਹੈ। ਕਣਕ ਦੀ ਨਵੀਂ ਫਸਲ ਦੀ ਖਰੀਦ ਅਪ੍ਰੈਲ, 2023 ਤੋਂ ਸ਼ੁਰੂ ਹੋਵੇਗੀ।