Wheat Price Increase: ਤਿਉਹਾਰਾਂ 'ਤੇ ਮਹਿੰਗਾਈ ਦੀ ਸੱਟ! ਕਣਕ ਦੇ ਭਾਅ ਫਿਰ ਵਧੇ
Wheat Price Increase: ਭਾਵੇਂ ਕੇਂਦਰ ਦੀ ਮੋਦੀ ਸਰਕਾਰ ਨੇ ਕਣਕ ਦਰਾਮਦ ਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਪਰ ਘਰੇਲੂ ਮੰਡੀ 'ਚ ਕਣਕ ਦੀ ਪੈਦਾਵਾਰ ਘਟਣ ਤੋਂ ਬਾਅਦ ਕੀਮਤਾਂ 'ਚ ਫਿਰ ਤੋਂ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
Wheat Price Increase: ਭਾਵੇਂ ਕੇਂਦਰ ਦੀ ਮੋਦੀ ਸਰਕਾਰ ਨੇ ਕਣਕ ਦਰਾਮਦ ਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਪਰ ਘਰੇਲੂ ਮੰਡੀ 'ਚ ਕਣਕ ਦੀ ਪੈਦਾਵਾਰ ਘਟਣ ਤੋਂ ਬਾਅਦ ਕੀਮਤਾਂ 'ਚ ਫਿਰ ਤੋਂ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਦਸਤਕ ਦੇਣ ਵਾਲਾ ਹੈ। ਤਿਉਹਾਰਾਂ ਦੇ ਮੌਸਮ 'ਚ ਕਣਕ ਦੀ ਮੰਗ ਵਧ ਜਾਂਦੀ ਹੈ। ਪਰ ਪਿਛਲੇ ਇੱਕ ਹਫ਼ਤੇ ਵਿੱਚ ਕਣਕ ਦੀਆਂ ਕੀਮਤਾਂ ਵਿੱਚ 4 ਫੀਸਦੀ ਦਾ ਉਛਾਲ ਆਇਆ ਹੈ। ਕਣਕ ਮਹਿੰਗੀ ਹੋਣ ਦਾ ਮਤਲਬ ਹੈ ਕਿ ਤੁਹਾਡੀ ਥਾਲੀ ਦੀ ਰੋਟੀ ਮਹਿੰਗੀ ਹੋ ਜਾਵੇਗੀ ਕਿਉਂਕਿ ਆਟਾ ਹੋਰ ਮਹਿੰਗਾ ਹੋ ਜਾਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਮੰਗ ਵਧਣ ਕਾਰਨ ਕਣਕ ਦੀਆਂ ਕੀਮਤਾਂ ਵਿੱਚ ਹੋਰ ਉਛਾਲ ਆਉਣ ਦੀ ਸੰਭਾਵਨਾ ਹੈ।
ਸਰਕਾਰ ਨੇ ਕਣਕ ਦੀ ਦਰਾਮਦ ਕਰਨ ਤੋਂ ਕੀਤਾ ਇਨਕਾਰ
ਇਸ ਹਫਤੇ, ਰਿਪੋਰਟਾਂ ਸਾਹਮਣੇ ਆਈਆਂ ਕਿ 14 ਸਾਲਾਂ ਵਿੱਚ ਪਹਿਲੀ ਵਾਰ, ਸਰਕਾਰ ਕਣਕ ਦੇ ਉਤਪਾਦਨ ਵਿੱਚ ਕਮੀ, ਸਰਕਾਰੀ ਖਰੀਦ ਵਿੱਚ ਗਿਰਾਵਟ ਤੋਂ ਬਾਅਦ ਕਣਕ ਦੀ ਦਰਾਮਦ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸੇ ਤਰ੍ਹਾਂ ਕਣਕ ਦੀ ਦਰਾਮਦ 'ਤੇ ਦਰਾਮਦ ਡਿਊਟੀ ਘਟਾਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪਰ ਸਰਕਾਰ ਨੇ ਤੁਰੰਤ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਕਣਕ ਦਰਾਮਦ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਕਣਕ ਦੇ ਉਤਪਾਦਨ ਵਿੱਚ ਕਮੀ
ਹਾਲ ਹੀ ਵਿੱਚ ਜਾਰੀ ਚੌਥੇ ਅਗਾਊਂ ਅਨੁਮਾਨ ਵਿੱਚ, ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ 2021-22 ਵਿੱਚ ਕਣਕ ਦਾ ਉਤਪਾਦਨ 106.84 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ ਕਿ 111 ਮਿਲੀਅਨ ਟਨ ਦੇ ਪਹਿਲੇ ਅਨੁਮਾਨ ਤੋਂ ਘੱਟ ਹੈ। ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ 1 ਜੁਲਾਈ 2022 ਤੱਕ ਸਰਕਾਰ ਕੋਲ 285.10 ਲੱਖ ਮੀਟ੍ਰਿਕ ਟਨ ਕਣਕ ਦਾ ਸਟਾਕ ਹੈ, ਜੋ ਕਿ 275.80 ਲੱਖ ਮੀਟ੍ਰਿਕ ਟਨ ਦੀ ਬਫਰ ਸਟਾਕ ਸੀਮਾ ਤੋਂ ਵੱਧ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਭਾਰੀ ਖਰੀਦ ਕਾਰਨ ਕਣਕ ਦੀ ਸਰਕਾਰੀ ਖਰੀਦ ਘੱਟ ਹੋਈ ਹੈ। ਇਸ ਦੇ ਨਾਲ ਹੀ, ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ 2021-22 ਵਿੱਚ 106.84 ਮਿਲੀਅਨ ਟਨ ਕਣਕ ਦੇ ਉਤਪਾਦਨ ਦਾ ਅਨੁਮਾਨ ਹੈ, ਜੋ ਕਿ ਪਹਿਲਾਂ ਦੇ 111 ਮਿਲੀਅਨ ਟਨ ਦੇ ਅਨੁਮਾਨ ਤੋਂ ਘੱਟ ਹੈ।
ਕਣਕ ਦੀ ਬਰਾਮਦ 'ਤੇ ਪਾਬੰਦੀ
ਇਸ ਤੋਂ ਪਹਿਲਾਂ ਮਈ ਮਹੀਨੇ 'ਚ ਕਣਕ ਦੀ ਪੈਦਾਵਾਰ ਵਿੱਚ ਕਮੀ ਆਉਣ ਤੋਂ ਬਾਅਦ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ ਤਾਂ ਜੋ ਘਰੇਲੂ ਬਜ਼ਾਰ ਵਿੱਚ ਵੱਧ ਰਹੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕੇ।