Navjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp Sanjha
ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪਤਨੀ ਡਾਕਟਰ ਨਵਜੋਤ ਕੌਰ(Navjot Kaur) ਦੇ ਕੈਂਸਰ ਦਾ ਆਯੁਰਵੈਦਿਕ ਤਰੀਕਿਆਂ ਨਾਲ ਇਲਾਜ ਕਰਨ ਦੇ ਡਾਕਟਰਾਂ ਦੇ ਦਾਅਵਿਆਂ ਦਾ ਖੰਡਨ ਕੀਤਾ ਸੀ। ਹੁਣ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਸੰਘਰਸ਼ ਦੇ ਤਜ਼ਰਬੇ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਧੰਨਵਾਦ ਵੀ ਕੀਤਾ।
ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕਿਹਾ- ਨਵਜੋਤ ਸਿੱਧੂ ਸਹੀ ਹੈ, ਖੁਰਾਕ ਸਭ ਤੋਂ ਵਧੀਆ ਦਵਾਈ ਹੈ। ਅਸੀਂ ਕੋਵਿਡ ਨੂੰ ਸਿਰਫ਼ ਖੁਰਾਕ ਰਾਹੀਂ ਹੀ ਠੀਕ ਕੀਤਾ ਹੈ। ਐਲੋਪੈਥੀ ਦੀ ਕੋਈ ਦਵਾਈ ਨਹੀਂ ਲਈ। ਇਹ ਸਿਰਫ਼ ਉਦੋਂ ਨਹੀਂ ਹੈ ਜਦੋਂ ਤੁਸੀਂ ਬਿਮਾਰ ਹੋ, ਸਗੋਂ ਆਪਣੀ ਰੈਗੂਲਰ ਡਾਈਟ ਨੂੰ ਅਜਿਹਾ ਬਣਾਓ ਕਿ ਇਹ ਦਵਾਈ ਦੀ ਤਰ੍ਹਾਂ ਕੰਮ ਕਰੇ ਤੇ ਸਰੀਰ ਨੂੰ ਫਿੱਟ ਰੱਖੇ।






















