ਅਕਤੂਬਰ 'ਚ ਥੋਕ ਮਹਿੰਗਾਈ ਦਰ ਘਟੀ; ਖਾਣ-ਪੀਣ ਦੀਆਂ ਚੀਜ਼ਾਂ ਸਸਤੀਆਂ ਹੋਈਆਂ
ਅਕਤੂਬਰ ਲਈ ਥੋਕ ਮਹਿੰਗਾਈ ਦਰ ਦੇ ਅੰਕੜੇ ਆ ਗਏ ਹਨ ਅਤੇ ਇਹ ਸਤੰਬਰ ਦੇ ਮੁਕਾਬਲੇ ਹੇਠਾਂ ਆਈ ਹੈ। ਅਕਤੂਬਰ 'ਚ ਥੋਕ ਮਹਿੰਗਾਈ ਦਰ ਘੱਟ ਕੇ 8.39 ਫੀਸਦੀ 'ਤੇ ਆ ਗਈ ਹੈ।
Wholesale Price Index inflation: ਅਕਤੂਬਰ ਲਈ ਥੋਕ ਮਹਿੰਗਾਈ ਦਰ ਦੇ ਅੰਕੜੇ ਆ ਗਏ ਹਨ ਅਤੇ ਇਹ ਸਤੰਬਰ ਦੇ ਮੁਕਾਬਲੇ ਹੇਠਾਂ ਆਈ ਹੈ। ਅਕਤੂਬਰ 'ਚ ਥੋਕ ਮਹਿੰਗਾਈ ਦਰ ਘੱਟ ਕੇ 8.39 ਫੀਸਦੀ 'ਤੇ ਆ ਗਈ ਹੈ। ਮਹੀਨੇ-ਦਰ-ਮਹੀਨੇ 'ਤੇ ਇਸ 'ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਸ ਨਾਲ ਲੋਕਾਂ ਨੂੰ ਲਗਾਤਾਰ ਵਧਦੀ ਮਹਿੰਗਾਈ ਤੋਂ ਰਾਹਤ ਮਿਲੀ ਹੈ।
ਸਤੰਬਰ ਅਤੇ ਅਗਸਤ ਲਈ ਥੋਕ ਮਹਿੰਗਾਈ ਦਰ
ਸਤੰਬਰ 'ਚ ਥੋਕ ਮਹਿੰਗਾਈ ਦਰ 10.7 ਫੀਸਦੀ ਰਹੀ ਅਤੇ ਪਿਛਲੇ ਮਹੀਨੇ ਭਾਵ ਅਗਸਤ 'ਚ 12.41 ਫੀਸਦੀ ਦੇ ਮੁਕਾਬਲੇ ਇਸ 'ਚ ਗਿਰਾਵਟ ਦਰਜ ਕੀਤੀ ਗਈ। ਸਤੰਬਰ ਵਿੱਚ ਆਏ ਅੰਕੜੇ ਲਗਾਤਾਰ 18ਵੇਂ ਮਹੀਨੇ ਥੋਕ ਮਹਿੰਗਾਈ ਦਰ ਦਸ ਅੰਕਾਂ ਤੋਂ ਵੱਧ ਦਰਸਾ ਰਹੇ ਸਨ।
ਪ੍ਰਚੂਨ ਮਹਿੰਗਾਈ ਦੇ ਅੰਕੜੇ ਵੀ ਅੱਜ ਸ਼ਾਮ ਨੂੰ ਹੀ ਆ ਜਾਣਗੇ
ਪ੍ਰਚੂਨ ਮਹਿੰਗਾਈ ਦੇ ਅੰਕੜੇ ਵੀ ਅੱਜ ਸ਼ਾਮ ਨੂੰ ਜਾਰੀ ਕੀਤੇ ਜਾਣਗੇ ਅਤੇ ਭਾਰਤੀ ਰਿਜ਼ਰਵ ਬੈਂਕ ਸਮੇਤ ਬਾਜ਼ਾਰ ਦੀ ਨਜ਼ਰ ਵੀ ਇਸ 'ਤੇ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਭਵਿੱਖਬਾਣੀ ਕੀਤੀ ਹੈ ਕਿ ਅਕਤੂਬਰ 'ਚ ਪ੍ਰਚੂਨ ਮਹਿੰਗਾਈ ਦਰ 7 ਫੀਸਦੀ ਤੋਂ ਘੱਟ ਹੋ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :