Raksha Bandhan : ਕੀ ਰੱਖਣੀ ਉੱਤੇ ਬੈਂਕ ਰਹਿਣਗੇ ਬੰਦ ਜਾਂ ਖੁੱਲ੍ਹੇ? ਜਾਣੋ ਕੀ ਕਹਿੰਦੈ RBI
ਕੁੱਝ ਲੋਕ 30 ਅਗਸਤ ਬੁੱਧਵਾਰ ਨੂੰ ਰੱਖੜੀ ਮਨਾਉਣ ਦੀ ਗੱਲ ਕਰ ਰਹੇ ਹਨ ਤਾਂ ਕੁਝ ਲੋਕ 31 ਅਗਸਤ ਵੀਰਵਾਰ ਨੂੰ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਨੂੰ ਸ਼ੁੱਭ ਕਹਿ ਰਹੇ ਹਨ। ਜੇ ਸਰਕਾਰੀ ਕੈਲੰਡਰ ਦੀ ਗੱਲ ਕਰੀਏ ਤਾਂ ਰੱਖੜੀ ਦੀ ਛੁੱਟੀ 30 ਅਗਸਤ...
Bank News : ਰਕਸ਼ਾ ਬੰਧਨ ਦੀ ਤਰੀਕ ਨੂੰ ਲੈ ਕੇ ਅਜੇ confusion ਹੈ। ਕੁੱਝ ਲੋਕ 30 ਅਗਸਤ ਬੁੱਧਵਾਰ ਨੂੰ ਰੱਖੜੀ ਮਨਾਉਣ ਦੀ ਗੱਲ ਕਰ ਰਹੇ ਹਨ ਤਾਂ ਕੁਝ ਲੋਕ 31 ਅਗਸਤ ਵੀਰਵਾਰ ਨੂੰ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਨੂੰ ਸ਼ੁੱਭ ਕਹਿ ਰਹੇ ਹਨ। ਜੇ ਸਰਕਾਰੀ ਕੈਲੰਡਰ ਦੀ ਗੱਲ ਕਰੀਏ ਤਾਂ ਰੱਖੜੀ ਦੀ ਛੁੱਟੀ 30 ਅਗਸਤ ਭਾਵ ਬੁੱਧਵਾਰ ਨੂੰ ਹੈ।
ਤਾਂ ਕੀ ਰੱਖੜੀ ਵਾਲੇ ਦਿਨ ਭਾਵ 30 ਅਗਸਤ ਨੂੰ ਬੈਂਕਾਂ ਵਿੱਚ ਵੀ ਛੁੱਟੀ ਰਹੇਗੀ? ਜੇ ਹਾਂ, ਤਾਂ ਕੀ ਬੈਂਕ ਹਰ ਥਾਂ ਬੰਦ ਹੋਣਗੇ ਜਾਂ ਕੁਝ ਖਾਸ ਸੂਬਿਆਂ ਵਿੱਚ? ਜੇ ਤੁਹਾਡੇ ਦਿਮਾਗ 'ਚ ਅਜਿਹੇ ਸਵਾਲ ਉੱਠ ਰਹੇ ਹਨ ਤਾਂ RBI ਦੀ ਬੈਂਕ ਛੁੱਟੀਆਂ ਦੀ ਸੂਚੀ ਤੁਹਾਨੂੰ ਜਵਾਬ ਦੇ ਸਕਦੀ ਹੈ।
30 ਅਗਸਤ ਨੂੰ ਕਿੱਥੇ ਬੰਦ ਰਹਿਣਗੇ ਬੈਂਕ?
ਰਿਜ਼ਰਵ ਬੈਂਕ ਦੀ ਬੈਂਕ ਛੁੱਟੀ ਮੁਤਾਬਕ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ (Holiday under Negotiable Instruments Act) ਤਹਿਤ ਛੁੱਟੀਆਂ ਤਹਿਤ ਰਾਜਸਥਾਨ ਦੇ ਜੈਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ 30 ਅਗਸਤ ਨੂੰ ਰੱਖੜੀ ਵਾਲੇ ਦਿਨ ਬੈਂਕ ਬੰਦ ਰਹਿਣਗੇ, ਪਰ ਦੂਜੇ ਸੂਬਿਆਂ 'ਚ ਬੈਂਕ ਖੁੱਲ੍ਹਣਗੇ ਅਤੇ ਆਮ ਦਿਨਾਂ ਵਾਂਗ ਕੰਮ ਕਰਨਗੇ।
ਲਖਨਊ-ਕਾਨਪੁਰ ਸਣੇ ਇਨ੍ਹਾਂ ਸ਼ਹਿਰਾਂ 'ਚ 31 ਅਗਸਤ ਨੂੰ ਹੈ ਬੈਂਕ ਛੁੱਟੀ
31 ਅਗਸਤ ਨੂੰ ਵੀ, ਰੱਖੜੀ/ਸ਼੍ਰੀ ਨਰਾਇਣ ਗੁਰੂ ਜਯੰਤੀ/ਪੰਗ-ਲਬਸੋਲ ਵਰਗੇ ਤਿਉਹਾਰਾਂ ਦੇ ਕਾਰਨ ਵੀਰਵਾਰ ਨੂੰ ਕੁਝ ਥਾਵਾਂ 'ਤੇ ਬੈਂਕ ਬੰਦ ਰਹਿਣਗੇ। ਤਿਰੂਵਨੰਤਪੁਰਮ, ਲਖਨਊ, ਕੋਚੀ, ਕਾਨਪੁਰ, ਗੰਗਟੋਕ ਅਤੇ ਦੇਹਰਾਦੂਨ 'ਚ 31 ਅਗਸਤ ਨੂੰ ਬੈਂਕ ਬੰਦ ਰਹਿਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ