ਕੀ 22 ਸਤੰਬਰ ਤੋਂ LPG ਸਿਲੰਡਰ ਸਸਤਾ ਹੋਵੇਗਾ? ਜਾਣੋ GST ਰੇਟ ਕੱਟ ਦਾ ਕੀ ਅਸਰ ਹੋਵੇਗਾ?
ਹਾਲ ਹੀ 'ਚ ਹੋਈ ਮੀਟਿੰਗ ਤੋਂ ਬਾਅਦ GST ਦਰਾਂ ਵਿੱਚ ਕਈ ਮਹੱਤਵਪੂਰਣ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਕਰਕੇ ਰੋਜ਼ਾਨਾ ਵਰਤੋਂ ਵਾਲੀਆਂ ਕਈ ਚੀਜ਼ਾਂ ਸਸਤੀਆਂ ਹੋਣ ਵਾਲੀਆਂ ਹਨ। ਹੁਣ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਕੀ LPG ਸਿਲਿੰਡਰ ਦੇ ਭਾਅ ਵੀ.

Will LPG Cylinder Prices Drop from September 22: GST ਕੌਂਸਲ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਤੋਂ ਬਾਅਦ GST ਦਰਾਂ ਵਿੱਚ ਕਈ ਮਹੱਤਵਪੂਰਣ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਕਰਕੇ ਰੋਜ਼ਾਨਾ ਵਰਤੋਂ ਵਾਲੀਆਂ ਕਈ ਚੀਜ਼ਾਂ ਜਿਵੇਂ ਸ਼ੈਂਪੂ, ਸਾਬਣ, ਬੇਬੀ ਪ੍ਰੋਡਕਟਸ, ਹੈਲਥ ਡ੍ਰਿੰਕ ਆਦਿ ਸਸਤੀਆਂ ਹੋਣ ਵਾਲੀਆਂ ਹਨ। ਹੁਣ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਕੀ 22 ਸਤੰਬਰ ਤੋਂ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ LPG ਸਿਲਿੰਡਰ ਦੇ ਭਾਅ ਵੀ ਘਟਣਗੇ? ਕਿਉਂਕਿ ਸਾਡੇ ਦੇਸ਼ ਵਿੱਚ ਖਾਣਾ ਬਣਾਉਣ ਲਈ ਵੱਡੇ ਪੱਧਰ 'ਤੇ LPG (Liquefied Petroleum Gas) ਦੀ ਵਰਤੋਂ ਹੁੰਦੀ ਹੈ। ਇਸ ਲਈ ਇਸ ਦੀ ਕੀਮਤਾਂ 'ਚ ਹੋਣ ਵਾਲਾ ਉਤਾਰ-ਚੜ੍ਹਾਅ ਕਰੋੜਾਂ ਲੋਕਾਂ 'ਤੇ ਅਸਰ ਪਾ ਸਕਦਾ ਹੈ। ਇਸ ਤੋਂ ਇਲਾਵਾ, ਕਮਰਸ਼ੀਅਲ LPG ਦਾ ਇਸਤੇਮਾਲ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਕੰਮਾਂ ਲਈ ਵੀ ਹੁੰਦਾ ਹੈ। ਇਸ ਕਰਕੇ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਹੈ ਕਿ ਕੀ ਇਹ ਵੀ ਸਸਤੇ ਹੋਣਗੇ ਜਾਂ ਨਹੀਂ।
ਕੀ LPG ਸਿਲੰਡਰ ਸਸਤਾ ਹੋਵੇਗਾ?
ਕਿਉਂਕਿ ਘਰੇਲੂ ਅਤੇ ਕਮਰਸ਼ੀਅਲ LPG ਸਿਲੰਡਰ ਵੱਖ-ਵੱਖ ਹੁੰਦੇ ਹਨ, ਇਸ ਲਈ ਇਨ੍ਹਾਂ 'ਤੇ ਮੌਜੂਦਾ ਸਮੇਂ ਵਿੱਚ ਵੱਖ-ਵੱਖ GST ਦਰਾਂ ਲਾਗੂ ਕੀਤੀਆਂ ਜਾਂਦੀਆਂ ਹਨ। ਇਸ ਵੇਲੇ ਘਰੇਲੂ ਸਿਲੰਡਰ 'ਤੇ 5 ਫੀਸਦੀ GST ਲੱਗਦਾ ਹੈ, ਜਦਕਿ ਕਮਰਸ਼ੀਅਲ ਸਿਲੰਡਰ 'ਤੇ 18 ਫੀਸਦੀ GST ਲੱਗਦਾ ਹੈ।
3 ਸਤੰਬਰ ਨੂੰ ਹੋਈ GST ਕੌਂਸਲ ਦੀ ਮੀਟਿੰਗ ਵਿੱਚ ਆਮ ਲੋਕਾਂ ਦੀ ਰਸੋਈ 'ਚ ਖਾਣਾ ਬਣਾਉਣ ਲਈ ਵਰਤੇ ਜਾਣ ਵਾਲੇ ਘਰੇਲੂ LPG ਸਿਲੰਡਰ 'ਤੇ GST ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਦਾ ਮਤਲਬ ਹੈ ਕਿ ਪਹਿਲਾਂ ਵਾਂਗ ਹੀ 5 ਫੀਸਦੀ (2.5 ਫੀਸਦੀ CGST + 2.5 ਫੀਸਦੀ SGST) ਹੀ ਵਸੂਲਿਆ ਜਾਵੇਗਾ।
ਇਸ ਵੇਲੇ ਦਿੱਲੀ ਵਿੱਚ 14.2 ਕਿਲੋਗ੍ਰਾਮ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ 853 ਰੁਪਏ ਹੈ। ਉੱਧਰ, ਕਮਰਸ਼ੀਅਲ ਵਰਤੋਂ ਵਾਲੇ ਸਿਲੰਡਰ 'ਤੇ ਵੀ ਪਹਿਲਾਂ ਵਾਂਗ ਹੀ 18 ਫੀਸਦੀ GST ਲੱਗਦਾ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















