Women's Day 2022: ਮਹਿਲਾਵਾਂ ਲਈ ਖੁਸ਼ਖਬਰੀ! ਪ੍ਰਾਈਵੇਟ ਸੈਕਟਰ ਦੇ ਇਸ ਬੈਂਕ ਨੇ ਸ਼ੁਰੂ ਕੀਤੀ ਵਿਸ਼ੇਸ਼ ਪਹਿਲ, ਮਿਲੇਗਾ ਵੱਡਾ ਫ਼ਾਇਦਾ
ਸ਼ਹਿਰੀ ਖੇਤਰਾਂ ਵਿੱਚ ਪੜ੍ਹੀਆਂ-ਲਿਖੀਆਂ ਮਹਿਲਾਵਾਂ ਦੀ ਕਾਰਜਬਲ ਵਿੱਚ ਘੱਟ ਭਾਗੀਦਾਰੀ ਦੇ ਮੱਦੇਨਜ਼ਰ ਐਕਸਿਸ ਬੈਂਕ (Axis Bank)ਨੇ 'ਹਾਊਸ ਵਰਕ ਇਜ਼ ਵਰਕ' ਨਾਮ ਦੀ ਇੱਕ ਪਹਿਲਕਦਮੀ ਸ਼ੁਰੂ ਕੀਤੀ ਹੈ,
Women's Day 2022: ਸ਼ਹਿਰੀ ਖੇਤਰਾਂ ਵਿੱਚ ਪੜ੍ਹੀਆਂ-ਲਿਖੀਆਂ ਮਹਿਲਾਵਾਂ ਦੀ ਕਾਰਜਬਲ ਵਿੱਚ ਘੱਟ ਭਾਗੀਦਾਰੀ ਦੇ ਮੱਦੇਨਜ਼ਰ ਐਕਸਿਸ ਬੈਂਕ (Axis Bank)ਨੇ 'ਹਾਊਸ ਵਰਕ ਇਜ਼ ਵਰਕ' ਨਾਮ ਦੀ ਇੱਕ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਉਨ੍ਹਾਂ ਔਰਤਾਂ ਨੂੰ ਮੌਕੇ ਪ੍ਰਦਾਨ ਕਰਨਾ ਹੈ ਜੋ ਪੇਸ਼ੇਵਰ ਖੇਤਰ ਵਿੱਚ ਫਿਰ ਤੋਂ ਸ਼ਾਮਲ ਹੋਣਾ ਚਾਹੁੰਦੀਆਂ ਹਨ।
ਐਕਸਿਸ ਬੈਂਕ ਦੇ ਚੇਅਰਮੈਨ ਤੇ ਮਨੁੱਖੀ ਵਸੀਲਿਆਂ ਦੇ ਮੁਖੀ ਨੇ ਰਾਜਕਮਲ ਵੇਮਪਤੀ ਬੈਂਕ ਦੀ ਭਰਤੀ ਪਹਿਲ - 'ਹਾਊਸ ਵਰਕ ਇਜ਼ ਵਰਕ' ਬਾਰੇ ਬੋਲਦਿਆਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਇਨ੍ਹਾਂ ਔਰਤਾਂ ਨੂੰ ਯਕੀਨੀ ਬਣਾਉਣਾ ਹੈ ਕਿ ਉਹ ਰੁਜ਼ਗਾਰ ਯੋਗ ਹਨ, ਉਨ੍ਹਾਂ ਕੋਲ ਹੁਨਰ ਹਨ ਤੇ ਉਹ ਬੈਂਕ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਅ ਸਕਦੀਆਂ ਹਨ।
ਹੁਨਰਮੰਦ ਲੋਕਾਂ ਨੂੰ ਨੌਕਰੀ 'ਤੇ ਰੱਖਣਾ ਇੱਕ ਚੁਣੌਤੀ
ਉਨ੍ਹਾਂ ਕਿਹਾ ਕਿ ਐਕਸਿਸ ਬੈਂਕ ਵਰਗੀ ਵੱਡੀ ਸੰਸਥਾ ਲਈ ਸਹੀ ਅਤੇ ਹੁਨਰਮੰਦ ਲੋਕਾਂ ਨੂੰ ਨੌਕਰੀ 'ਤੇ ਰੱਖਣਾ ਇੱਕ ਚੁਣੌਤੀ ਹੈ ਤੇ 'ਹਾਊਸ ਵਰਕ ਇਜ਼ ਵਰਕ' ਇਹ ਬੈਂਕ ਦਾ ਆਦਰਸ਼ ਤੋਂ ਬਾਹਰ ਵਿਕਲਪਾਂ ਦੀ ਤਲਾਸ਼ ਕਰਨ ਦਾ ਤਰੀਕਾ ਹੈ।
ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਕੰਮ 'ਤੇ ਰੱਖੋ
ਉਨ੍ਹਾਂ ਇਸ ਪਹਿਲਕਦਮੀ ਤਹਿਤ ਆਏ ਇਕ ਦਿਲਚਸਪ ਰੈਜ਼ਿਊਮੇ ਦਾ ਜ਼ਿਕਰ ਕੀਤਾ। ਪੱਲਵੀ ਸ਼ਰਮਾ ਨੇ ਆਪਣੇ ਰੈਜ਼ਿਊਮੇ ਵਿੱਚ ਘਰ ਵਿੱਚ ਆਪਣੀਆਂ ਵੱਖ-ਵੱਖ ਭੂਮਿਕਾਵਾਂ ਦਾ ਪੇਸ਼ੇਵਰ ਤੌਰ 'ਤੇ ਜ਼ਿਕਰ ਕੀਤਾ ਹੈ ਤੇ ਆਪਣੀ ਪਛਾਣ 'ਸ਼ਰਮਾ ਰੈਜ਼ੀਡੈਂਸ' ਦੀ ਇੱਕ ਕਰਮਚਾਰੀ ਵਜੋਂ ਕੀਤੀ ਹੈ। ਵੇਮਪਤੀ ਨੇ ਕਿਹਾ ਕਿ ਬੈਂਕ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਨੌਕਰੀ 'ਤੇ ਰੱਖਣ ਲਈ ਤਿਆਰ ਹੈ।
ਬੈਂਕ ਨੇ ਵਿਆਜ ਦਰਾਂ 'ਚ ਕੀਤਾ ਬਦਲਾਅ
ਤੁਹਾਨੂੰ ਦੱਸ ਦੇਈਏ ਕਿ ਐਕਸਿਸ ਬੈਂਕ ਨੇ ਵੀ 5 ਮਾਰਚ ਤੋਂ ਗਾਹਕਾਂ ਨੂੰ ਦਿੱਤੀ ਜਾਣ ਵਾਲੀ FD ਦੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਐਕਸਿਸ ਬੈਂਕ ਗਾਹਕਾਂ ਨੂੰ 7 ਦਿਨਾਂ ਤੋਂ 10 ਸਾਲ ਤੱਕ ਦੀ FD ਦੀ ਸਹੂਲਤ ਦਿੰਦਾ ਹੈ। 5 ਮਾਰਚ ਤੋਂ ਬੈਂਕ ਗਾਹਕਾਂ ਨੂੰ 2.5 ਫੀਸਦੀ ਤੋਂ 6.50 ਫੀਸਦੀ ਤੱਕ ਵਿਆਜ ਦਾ ਲਾਭ ਦੇ ਰਿਹਾ ਹੈ।
ਸੀਨੀਅਰ ਸਿਟੀਜ਼ਨ ਨੂੰ ਮਿਲਦਾ ਵੱਖਰਾ ਫ਼ਾਇਦਾ
ਇਸ ਤੋਂ ਇਲਾਵਾ ਜੇਕਰ ਸੀਨੀਅਰ ਸਿਟੀਜ਼ਨ ਦੀ ਗੱਲ ਕਰੀਏ ਤਾਂ ਬੈਂਕ ਗਾਹਕਾਂ ਨੂੰ 2.5 ਫੀਸਦੀ ਤੋਂ ਲੈ ਕੇ 6.50 ਫੀਸਦੀ ਤੱਕ ਵਿਆਜ ਦਾ ਲਾਭ ਮਿਲ ਰਿਹਾ ਹੈ। ਬੈਂਕ ਸੀਨੀਅਰ ਨਾਗਰਿਕਾਂ ਨੂੰ ਵਾਧੂ ਵਿਆਜ ਦੀ ਸਹੂਲਤ ਪ੍ਰਦਾਨ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬੈਂਕ ਇਨ੍ਹਾਂ ਗਾਹਕਾਂ ਨੂੰ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ FD ਦੀ ਸਹੂਲਤ ਵੀ ਦਿੰਦੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਸਟੇਟ ਬੈਂਕ ਆਫ ਇੰਡੀਆ, ਐਚਡੀਐਫਸੀ ਬੈਂਕ, ਬੈਂਕ ਆਫ ਬੜੌਦਾ ਅਤੇ ਕੇਨਰਾ ਬੈਂਕ ਨੇ ਵੀ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ।