ਪੜਚੋਲ ਕਰੋ
Exclusive: 6000 ਕਰੋੜ ਦੇ ਡਰੱਗ ਰੈਕੇਟ ਮਾਮਲੇ 'ਚ 15 NRI's ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ
ਪੰਜਾਬ ਵਿੱਚ 6000 ਕਰੋੜ ਰੁਪਏ ਦੇ ਭੋਲਾ ਇੰਟਰਨੈਸ਼ਨਲ ਡਰੱਗਜ਼ ਰੈਕੇਟ ਮਾਮਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਵੱਡੀ ਕਾਰਵਾਈ ਕੀਤੀ ਹੈ।

ਸੰਕੇਤਕ ਤਸਵੀਰ
ਮੋਹਾਲੀ: ਪੰਜਾਬ ਵਿੱਚ 6000 ਕਰੋੜ ਰੁਪਏ ਦੇ ਭੋਲਾ ਇੰਟਰਨੈਸ਼ਨਲ ਡਰੱਗਜ਼ ਰੈਕੇਟ ਮਾਮਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਵੱਡੀ ਕਾਰਵਾਈ ਕੀਤੀ ਹੈ। ਅਦਾਲਤ ਨੇ ਇਸ ਮਾਮਲੇ 'ਚ ਕਨੈਡਾ ਅਤੇ ਯੂਕੇ ਤੋਂ 15 NRI's ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਵਾਸੀ ਪੰਜਾਬ ਦੇ ਨੇਤਾਵਾਂ ਦੇ ਕਰੀਬੀ ਰਹੇ ਹਨ। ਈਡੀ ਦੇ ਡਰੱਗ ਮਨੀ ਲਾਂਡਰਿੰਗ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਨੂੰ ਇਨ੍ਹਾਂ ਐੱਨਆਰਆਈਜ਼ ਵਿਰੁੱਧ ਵਾਰੰਟ ਜਾਰੀ ਕਰਨ ਲਈ ਕਿਹਾ ਗਿਆ ਸੀ। ਜਿਨ੍ਹਾਂ ਐੱਨਆਰਆਈਜ਼ ਦੇ ਵਿਰੁਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚ ਕੈਨੇਡਾ ਤੋਂ ਸਤਪ੍ਰੀਤ ਸਿੰਘ ਉਰਫ ਸੱਤਾ, ਪਰਮਿੰਦਰ ਸਿੰਘ ਉਰਫ ਪਿੰਦੀ, ਅਮਰਿੰਦਰ ਸਿੰਘ ਉਰਫ ਲਾਡੀ ਉਰਫ ਛੀਨਾ, ਗੁਰਸੇਵਕ ਸਿੰਘ ਢਿੱਲੋਂ, ਮਹੇਸ਼ ਕੁਮਾਰ ਗਾਬਾ, ਸਰਬਜੀਤ ਸਿੰਘ ਸੰਦਰ, ਰਾਏ ਬਹਾਦਰ ਨਿਰਵਲ, ਰਣਜੀਤ ਕੌਰ ਕਾਹਲੋਂ, ਨਿਰੰਕਾਰ ਸਿੰਘ ਢਿੱਲੋਂ ਉਰਫ ਨੌਰੰਗ, ਰਣਜੀਤ ਸਿੰਘ ਔਜਲਾ ਉਰਫ ਦਾਰਾ ਸਿੰਘ, ਪ੍ਰਦੀਪ ਸਿੰਘ ਧਾਲੀਵਾਲ, ਅਮਰਜੀਤ ਸਿੰਘ ਕੂਨਰ, ਲਹਿੰਬੜ ਸਿੰਘ, ਪ੍ਰਮੋਦ ਸ਼ਰਮਾ ਉਰਫ ਟੋਨੀ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਯੂਕੇ ਦੇ ਮੋਹਨ ਲਾਲ ਦਾ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਈਡੀ ਨੇ ਕੈਨੇਡਾ ਅਤੇ ਯੂਕੇ ਸਰਕਾਰ ਤੋਂ ਇਹਨਾਂ ਸਾਰੇ ਲੋਕਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਅਤੇ ਜਾਇਦਾਦ ਦੇ ਦਸਤਾਵੇਜ਼ ਵੀ ਮੰਗੇ ਸਨ। ਪਰ ਦੋਵਾਂ ਸਰਕਾਰਾਂ ਨੇ ਅਜੇ ਤੱਕ ਇਹ ਦਸਤਾਵੇਜ਼ ਭਾਰਤ ਸਰਕਾਰ ਨੂੰ ਜਮ੍ਹਾ ਨਹੀਂ ਕੀਤੇ ਹਨ। ਈਡੀ ਦੇ ਮੁਤਾਬਿਕ, ਕਨੇਡਾ ਵਿੱਚ ਰਹਿੰਦੇ ਇਹ ਸਾਰੇ ਲੋਕ ਪੰਜਾਬ 'ਚ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਸਨ। ਕੈਨੇਡਾ ਦੇ ਸਤਪ੍ਰੀਤ ਸੱਤਾ, ਪਰਮਿੰਦਰ ਪਿੰਦੀ ਅਤੇ ਅਮਰਿੰਦਰ ਲਾਡੀ ਦੇ ਪੰਜਾਬ ਦੀ ਰਾਜਨੀਤੀ ਵਿੱਚ ਚੰਗੇ ਸੰਬੰਧ ਰੱਖਦੇ ਸਨ। ਇਹ ਤਿੰਨੇ ਅੰਮ੍ਰਿਤਸਰ ਦੇ ਇੱਕ ਵਪਾਰੀ ਜਗਜੀਤ ਸਿੰਘ ਚਾਹਲ ਤੋਂ ਕੈਨੇਡਾ 'ਚ ਦਵਾਈ ਬਣਾਉਣ ਲਈ ਇਸਤਮਾਲ ਕੀਤੀ ਜਾਂਦੀ ਸੂਡੋ ਐੱਫਡਰਿੰਨ ਅਤੇ ਐੱਫਡਰਿੰਨ ਨੂੰ ਭਾਰਤ 'ਚੋਂ ਸਸਤੇ ਭਾਅ 'ਤੇ ਕੈਨੇਡਾ ਲੈ ਜਾਂਦੇ ਸਨ। ਇਸ ਦਾ ਖੁਲਾਸਾ ਜਗਦੀਸ਼ ਸਿੰਘ ਉਰਫ ਭੋਲਾ ਨੇ 2014 ਵਿੱਚ ਕੀਤਾ ਸੀ। ਇਸ ਤੋਂ ਬਾਅਦ ਹੀ ਈਡੀ ਨੇ ਪੰਜਾਬ ਪੁਲਿਸ ਦੇ ਨਸ਼ਿਆਂ ਦੇ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ।
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















