Ayesha suicide case: ਦਹੇਜ ਨੇ ਲਈ ਆਇਸ਼ਾ ਦੀ ਜਾਨ, ਖੁਦਕੁਸ਼ੀ ਤੋਂ ਪਹਿਲਾਂ ਬਣਾਈ ਸੀ ਭਾਵੁਕ ਵੀਡੀਓ, ਪੁਲਿਸ ਨੇ ਰਾਜਸਥਾਨ ਤੋਂ ਕਾਬੂ ਕੀਤਾ ਪਤੀ
Ayesha suicide case: ਸੋਸ਼ਲ ਮੀਡੀਆ ਤੇ ਇੱਕ 23 ਸਾਲਾ ਲੜਕੀ ਆਇਸ਼ਾ ਦਾ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਇਸ਼ਾ ਨੇ ਇਹ ਵੀਡੀਓ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਇਆ ਸੀ।
ਅਹਿਮਦਾਬਾਦ: ਸੋਸ਼ਲ ਮੀਡੀਆ ਤੇ ਇੱਕ 23 ਸਾਲਾ ਲੜਕੀ ਆਇਸ਼ਾ (Ayesha) ਦਾ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਇਸ਼ਾ ਨੇ ਇਹ ਵੀਡੀਓ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਇਆ ਸੀ।ਦਰਅਸਲ, 23 ਸਾਲਾ ਆਇਸ਼ਾ ਆਰਿਫ ਖਾਨ ਦਾਹੇਜ ਦੇ ਕਾਰਨ ਘਰੋਂ ਕਾਫੀ ਪਰੇਸ਼ਾਨ ਚੱਲ ਰਹੀ ਸੀ। ਜਿਸ ਕਾਰਨ ਉਸਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਇਹ ਵੱਡਾ ਫੈਸਲਾ ਲੈ ਲਿਆ।ਜਾਣਕਾਰੀ ਮੁਤਾਬਿਕ ਆਇਸ਼ਾ ਨੇ ਬੀਤੇ ਵੀਰਵਾਰ ਨੂੰ ਖੁਦਕੁਸ਼ੀ ਕੀਤੀ ਸੀ।ਪਰ ਉਸਦਾ ਇਹ ਵੀਡੀਓ ਹੁਣ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਆਇਸ਼ਾ ਝੂਠੀ ਮੁਸਕਾਨ ਨਾਲ ਨਜ਼ਰ ਆ ਰਹੀ ਹੈ ਅਤੇ ਕਹਿ ਰਹੀ ਹੈ ਕਿ ਉਹ ਹੁਣ ਹੋਰ ਬਰਦਾਸ਼ ਨਹੀਂ ਕਰ ਸਕਦੀ।ਇਸ ਮਗਰੋਂ ਵੀਰਵਾਰ ਸਵੇਰੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਰਿਵਰਫ੍ਰੰਟ ਵਾਕਵੇਅ ਤੋਂ ਸਾਬਰਮਤੀ ਨਦੀ ਆਇਸ਼ਾ ਨੇ ਛਾਲ ਮਾਰ ਕੇ ਆਪਣੇ ਜਾਨ ਦੇ ਦਿੱਤੀ।ਆਇਸ਼ਾ ਨੇ ਖੁਦਕੁਸ਼ੀ ਤੋਂ ਪਹਿਲਾਂ ਆਪਣੇ ਮਾਂ-ਬਾਪ ਨਾਲ ਵੀ ਗੱਲ ਕੀਤੀ ਸੀ।ਉਨ੍ਹਾਂ ਆਇਸ਼ਾ ਨੂੰ ਅਜਿਹਾ ਕੋਈ ਵੀ ਕੱਦਮ ਚੁੱਕਣ ਤੋਂ ਮਨਾ ਵੀ ਕੀਤਾ ਸੀ ਪਰ ਆਇਸ਼ਾ ਨੇ ਉਨ੍ਹਾਂ ਦੀ ਗੱਲ ਨੂੰ ਨਹੀਂ ਮਨਿਆ ਅਤੇ ਮੌਤ ਨੂੰ ਗਲੇ ਲਾ ਲਿਆ।
ਆਇਸ਼ਾ ਨੇ ਵੀਡੀਓ ਦੀ ਸ਼ੁਰੂਆਤ ਵਿੱਚ ਇਹ ਵੀ ਸਾਫ ਕੀਤਾ ਕਿ ਉਸਦੇ ਇਸ ਕੱਦਮ ਪਿੱਛੇ ਕਿਸੇ ਦਾ ਹੱਥ ਨਹੀਂ ਅਤੇ ਕਿਸੇ ਨੂੰ ਵੀ ਇਸਦੇ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ।ਵੀਡੀਓ ਵਾਇਰਲ ਹੋਣ ਮਗਰੋਂ ਉਸਦਾ ਪਤੀ ਫਰਾਰ ਹੋ ਗਿਆ ਜਿਸ ਨੂੰ ਹੁਣ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਮੀਡੀਆ ਰਿਪੋਰਟਸ ਦੇ ਅਨੁਸਾਰ, ਆਇਸ਼ਾ ਦਾ ਵਿਆਹ ਜੁਲਾਈ 2018 ਵਿੱਚ ਆਰਿਫ ਖਾਨ ਨਾਲ ਹੋਇਆ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ, ਆਰਿਫ਼ ਅਤੇ ਉਸਦਾ ਪਰਿਵਾਰ ਕਥਿਤ ਤੌਰ ਤੇ ਆਇਸ਼ਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ। ਉਹ ਦਸੰਬਰ 2018 'ਚ ਅਹਿਮਦਾਬਾਦ ਆਪਣੇ ਮਾਪਿਆਂ ਦੇ ਘਰ ਆ ਗਈ।ਉਸਦੇ ਪਿਤਾ ਨੇ ਤਕਰੀਬਨ ਡੇਢ ਲੱਖ ਰੁਪਏ ਦਹੇਜ ਵਿੱਚ ਦੇ ਦਿੱਤੇ, ਪਰ ਕੁਝ ਨਹੀਂ ਬਦਲਿਆ। ਇਸ ਲਈ, ਆਇਸ਼ਾ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈ।ਪਰ ਉਸ ਤੋਂ ਇਹ ਸਭ ਬਰਦਾਸ਼ ਨਹੀਂ ਹੋ ਰਿਹਾ ਸੀ।