Bathinda police: ਬਠਿੰਡਾ ਪੁਲਿਸ ਨੇ ਦਬੋਚੇ 3 ਲੁਟੇਰੇ, ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਲੁੱਟੇ ਸੀ ਲੱਖਾਂ ਰੁਪਏ
Bathinda news: ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਤੋਂ ਲੱਖਾਂ ਰੁਪਏ ਚੋਰੀ ਕਰਕੇ ਭੱਜਣ ਵਾਲੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ।
Bathinda news: ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਤੋਂ ਲੱਖਾਂ ਰੁਪਏ ਚੋਰੀ ਕਰਕੇ ਭੱਜਣ ਵਾਲੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਠੰਡੀ ਸੜਕ ਮੁਲਤਾਨੀਆ ਰੋਡ ‘ਤੇ ਇੱਕ ਵਿਅਕਤੀ ਤੋਂ ਖੋਹੇ 7 ਲੱਖ 90 ਹਜਾਰ ਨੂੰ ਸੀ.ਆਈ.ਏ. ਸਟਾਫ-1 ਬਠਿੰਡਾ ਦੀ ਟੀਮ ਵੱਲੋਂ ਟਰੇਸ ਗਿਆ।
ਉੱਥੇ ਹੀ ਅੱਜ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਹੁਲ ਨਰੂਕਾ ਪੁੱਤਰ ਹੀਰਾ ਸਿੰਘ ਵਾਸੀ ਸੁਰਖਪੀਰ ਰੋਡ ਬਠਿੰਡਾ ਨੇ ਬਿਆਨ ਦਰਜ ਕਰਵਾਇਆ ਕਿ ਮੁੱਦਈ ਸਪਾਇਸ ਮਨੀ ਮਾਇਕਰੋ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਜੋ ਕੰਪਨੀ ਦਾ ਕੈਸ਼ ਇਕੱਠਾ ਹੁੰਦਾ ਹੈ।
ਉਸਨੂੰ ਉਹ ਇੰਡੀਅਨ ਬੈਂਕ ਦੇ ਏ.ਟੀ.ਐੱਮ ਵਿੱਚ ਜਮਾਂ ਕਰਾ ਦਿੰਦਾ ਹੈ, ਮਿਤੀ 08.01.2024 ਨੂੰ ਮੁੱਦਈ ਕੈਸ਼ 7,90,000/- ਰੁਪਏ ਜਮਾਂ ਕਰਾਉਣ ਲਈ ਠੰਡੀ ਸੜਕ ਮੁਲਤਾਨੀਆ ਪੁੱਲ ਬਠਿੰਡਾ ਜਾ ਰਿਹਾ ਸੀ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਸਿਗਰਟਾਂ 'ਤੇ ਡਾਕਾ! ਸਾਢੇ ਤਿੰਨ ਲੱਖ ਦੀਆਂ ਵਿਦੇਸ਼ੀ ਸਿਗਰਟਾਂ ਲੈ ਗਏ ਲੁਟੇਰੇ
ਤਾਂ ਅਣਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋ ਬੈਗ ਖੋਹ ਕੇ ਲੈ ਗਏ ਜਿਨ੍ਹਾਂ ਖਿਲਾਫ ਮੁਕੱਦਮਾ ਨੰਬਰ- 06, ਮਿਤੀ- 09.01.2024, ਅ/ਧ- 394,120-ਬੀ ਹਿੰ.ਦੰ., 25/54/59 ਅਸਲਾ ਐਕਟ, ਥਾਣਾ ਕੈਨਾਲ ਕਲੋਨੀ ਦਰਜ ਰਜਿਸਟਰ ਕੀਤਾ ਗਿਆ।
ਇਸ ਵਾਰਦਾਤ ਨੂੰ ਟਰੇਸ ਕਰਨ ਲਈ ਅਜੈ ਗਾਂਧੀ IPS ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ।
ਇਸ ‘ਤੇ ਕਾਰਵਾਈ ਕਰਦਿਆਂ ਹੋਇਆਂ ਬਠਿੰਡਾ ਦੀ ਪੁਲਿਸ ਪਾਰਟੀ ਨੇ ਬਠਿੰਡਾ- ਡੱਬਵਾਲੀ ਮੇਨ ਰੋਡ ਤੋਂ ਲਿੰਕ ਸੜਕ ਫੋਕਲ ਪੁਆਇੰਟ ਨੇੜਿਓਂ ਮੁਕੱਦਮਾ ਹਜਾ ਦੇ ਦੋਸ਼ੀਆਨ ਸਤਨਾਮ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਦਾਸ ਸਿੰਘ ਉਕਤਾਨ ਨੂੰ ਸਮੇਤ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ ਪੀ.ਬੀ 03 ਏ.ਕਿਊ 0587 ਦਾ ਕਾਬੂ ਕਰਕੇ ਖੋਹ ਕੀਤੇ 7,50,000/- ਰੁਪਏ ਅਤੇ ਇੱਕ ਪਿਸਤੌਲ 315 ਬੋਰ ਦੇਸੀ ਸਮੇਤ ਇੱਕ ਜਿੰਦਾ ਰੌਂਦ ਬਰਾਮਦ ਹੋਏ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਹਰਪ੍ਰੀਤ ਸਿੰਘ ਨੇ ਕੈਫੇ ਚਲਾਇਆ ਸੀ ਅਤੇ ਸਤਨਾਮ ਸਿੰਘ ਨੇ ਘਰ ਪਾਇਆ ਸੀ, ਜਿਨ੍ਹਾਂ ਨੇ ਲੋਨ ਲਿਆ ਹੋਇਆ ਸੀ।
ਲੋਨ ਦੀ ਰਕਮ ਅਦਾ ਕਰਨ ਲਈ ਇਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Ludhiana news: ਸਾਵਧਾਨ! ਦਵਾਈ ਵੇਚਣ ਵਾਲਿਆਂ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ, ਜਾਣਨ ਲਓ ਪੜ੍ਹੋ ਇਹ ਖ਼ਬਰ