Crime news- ਭਰਾ ਵੱਲੋਂ ਘਰੋਂ ਭੱਜੀ ਭੈਣ ਦੇ ਸਹੁਰੇ ਪਰਿਵਾਰ ਉਤੇ ਅੰਨ੍ਹੇਵਾਹ ਫਾਇਰਿੰਗ, ਇਕ ਮੌਤ, ਦੋ ਦੀ ਹਾਲਤ ਗੰਭੀਰ
ਹਰਿਆਣਾ ਦੇ ਕੈਥਲ ਵਿਚ ਇਕ ਭਰਾ ਨੇ ਆਪਣੀ ਭੈਣ ਦੇ ਸਹੁਰੇ ਘਰ ਜਾ ਕੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿਚ ਭੈਣ ਦੀ ਮੌਤ ਹੋ ਗਈ, ਜਦ ਕਿ ਉਸ ਦੀ ਨਨਾਣ ਅਤੇ ਸੱਸ ਜ਼ਖਮੀ ਹੋ ਗਈਆਂ ਹਨ।
ਹਰਿਆਣਾ ਦੇ ਕੈਥਲ ਵਿਚ ਇਕ ਭਰਾ ਨੇ ਆਪਣੀ ਭੈਣ ਦੇ ਸਹੁਰੇ ਘਰ ਜਾ ਕੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿਚ ਭੈਣ ਦੀ ਮੌਤ ਹੋ ਗਈ, ਜਦ ਕਿ ਉਸ ਦੀ ਨਨਾਣ ਅਤੇ ਸੱਸ ਜ਼ਖਮੀ ਹੋ ਗਈਆਂ ਹਨ।
ਜਾਣਕਾਰੀ ਮਿਲੀ ਹੈ ਕਿ ਕੈਥਲ ਵਿਚ ਪ੍ਰੇਮ ਵਿਆਹ ਤੋਂ ਗੁੱਸੇ 'ਚ ਆ ਕੇ ਭਰਾ ਨੇ ਭੈਣ ਦੇ ਸਹੁਰੇ ਪਰਿਵਾਰ ਉਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿਚ ਭੈਣ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ, ਜਦ ਕਿ ਨਨਾਣ ਅਤੇ ਸੱਸ ਦੀ ਹਾਲਤ ਗੰਭੀਰ ਹੈ। ਫਾਇਰਿੰਗ ਤੋਂ ਬਾਅਦ ਮੁਲਜ਼ਮ ਨੇ ਵੀਡੀਓ ਵੀ ਬਣਾਈ, ਜਿਸ ਵਿਚ ਉਹ ਆਖ ਰਿਹਾ ਹੈ ਕਿ ਸਾਡੀਆਂ ਧੀਆਂ-ਭੈਣਾਂ ਨੂੰ ਕੋਈ ਐਵੇਂ ਕਿਵੇਂ ਲੈ ਜਾਵੇਗਾ। ਉਸ ਦੀ ਭੈਣ ਨੂੰ ਭਜਾ ਕੇ ਲਿਜਾਉਣ ਵਾਲਾ ਮੁੰਡਾ ਬਚ ਗਿਆ ਹੈ। ਉਹ ਆਖ ਰਿਹਾ ਹੈ ਕਿ ਉਹ ਪੁਲਿਸ ਸਾਹਮਣੇ ਸਰੈਂਡਰ ਕਰ ਰਿਹਾ ਹੈ। ਇਸ ਦੌਰਾਨ ਉਹ ਇਹ ਵੀ ਆਖ ਰਿਹਾ ਹੈ ਕਿ ਜੇਕਰ ਕੋਈ ਪੰਚਾਇਤੀ ਬਣ ਕੇ ਇਸ ਮਸਲੇ ਵਿਚ ਆਇਆ ਤਾਂ ਉਹ ਜੇਲ੍ਹ ਵਿਚੋਂ ਬਾਹਰ ਆਉਣ ਉਤੇ ਉਸ ਨੂੰ ਵੀ ਨਹੀਂ ਛੱਡੇਗਾ।
ਇਹ ਘਟਨਾ ਇਥੋਂ ਦੀ ਨਾਨਕਪੁਰੀ ਕਾਲੋਨੀ 'ਚ ਚੌਧਰੀ ਮਾਰਬਲ ਨੇੜੇ ਵਾਪਰੀ ਹੈ। ਜਾਣਕਾਰੀ ਅਨੁਸਾਰ ਅਨਿਲ ਕੁਮਾਰ ਨਾਨਕਪੁਰੀ ਕਲੋਨੀ ਖੁਰਾਣਾ ਰੋਡ ਕੈਥਲ ਨੇ 24 ਫਰਵਰੀ ਨੂੰ ਕੋਮਲ ਰਾਣੀ ਨਾਲ ਲਵ ਮੈਰਿਜ ਕੀਤੀ ਸੀ। ਜਿਸ ਕਾਰਨ ਕੁੜੀ ਦਾ ਭਰਾ ਗੁੱਸੇ 'ਚ ਆ ਗਿਆ।
ਉਹ ਮੋਟਰਸਾਈਕਲ 'ਤੇ ਆਪਣੀ ਭੈਣ ਦੇ ਸਹੁਰੇ ਘਰ ਆਇਆ ਅਤੇ ਆਪਣੀ ਭੈਣ ਕੋਮਲ ਦੇ ਘਰ ਦਾਖਲ ਹੁੰਦੀਆਂ ਹੀ ਗੋਲੀਆਂ ਚਲਾ ਦਿੱਤੀਆਂ।
ਹਮਲਾਵਰ ਰਮਨ ਦੀ ਭੈਣ ਕੋਮਲ, ਕੋਮਲ ਦੀ ਨਨਾਣ ਅੰਜਲੀ ਅਤੇ ਉਸ ਦੀ ਸੱਸ ਕਾਂਤਾ ਨੂੰ ਗੋਲੀਆਂ ਲੱਗੀਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਕੰਥਲ ਲਿਆਂਦਾ ਗਿਆ ਜਿੱਥੇ ਕੋਮਲ ਦੀ ਮੌਤ ਹੋ ਗਈ। ਡੀਐਸਪੀ ਗੁਰਵਿੰਦਰ ਸਿੰਘ ਆਪਣੀ ਪੂਰੀ ਟੀਮ ਸਮੇਤ ਜਾਂਚ ਲਈ ਨਾਨਕਪੁਰੀ ਕਲੋਨੀ ਪੁੱਜੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।