ਸ਼ਰਮਨਾਕ ! ਧੀ ਨੂੰ ਮਾਰਨ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਹੋਟਲ 'ਚ ਪਾਰਟੀ ਕਰਦੀ ਰਹੀ ਬੇਰਹਿਮ ਮਾਂ, ਕਤਲ ਦੇ ਦੋਸ਼ 'ਚ ਘਰਵਾਲੇ ਨੂੰ ਫਸਾਇਆ
ਰੋਸ਼ਨੀ ਦੀ ਸਮੱਸਿਆ ਇਹ ਸੀ ਕਿ ਉਸਦੀ ਪੰਜ ਸਾਲ ਦੀ ਧੀ ਉਸਦੇ ਪ੍ਰੇਮੀ ਉਦਿਤ ਜੈਸਵਾਲ ਨਾਲ ਉਸਦੇ ਪਿਆਰ ਵਿੱਚ ਰੁਕਾਵਟ ਬਣ ਰਹੀ ਸੀ। ਦੋਵਾਂ ਨੂੰ ਸ਼ੱਕ ਸੀ ਕਿ ਉਹ ਉਨ੍ਹਾਂ ਦੇ ਨਾਜਾਇਜ਼ ਪਿਆਰ ਦਾ ਭੇਤ ਖੋਲ੍ਹ ਸਕਦੀ ਹੈ। ਇਸ ਲਈ ਉਨ੍ਹਾਂ ਨੇ ਉਸ ਤੋਂ ਛੁਟਕਾਰਾ ਪਾਉਣ ਦੀ ਯੋਜਨਾ ਬਣਾਈ।
Crime News: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੇ ਪ੍ਰੇਮੀ ਦੇ ਪਿਆਰ ਵਿੱਚ ਅੰਨ੍ਹੀ ਹੋਈ ਇੱਕ ਮਾਂ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਔਰਤ ਰੋਸ਼ਨੀ ਖਾਨ ਨੇ ਆਪਣੇ ਪ੍ਰੇਮੀ ਉਦਿਤ ਜੈਸਵਾਲ ਨਾਲ ਮਿਲ ਕੇ ਆਪਣੀ ਪੰਜ ਸਾਲ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੇ ਪਤੀ ਨੂੰ ਫਸਾਇਆ।
ਉਹ ਪਿਆਰ ਵਿੱਚ ਇੰਨੀ ਪਾਗਲ ਸੀ ਕਿ ਆਪਣੀ ਧੀ ਨੂੰ ਮਾਰਨ ਤੋਂ ਬਾਅਦ, ਉਹ ਆਪਣੇ ਪ੍ਰੇਮੀ ਨਾਲ ਇੱਕ ਹੋਟਲ ਵਿੱਚ ਪਾਰਟੀ ਕਰਦੀ ਰਹੀ। ਪੁਲਿਸ ਨੇ ਵੀ 36 ਘੰਟੇ ਤੱਕ ਇਸ ਮਾਮਲੇ ਦਾ ਭੇਤ ਸੁਲਝਾਉਣ ਲਈ ਜੱਦੋ-ਜਹਿਦ ਕੀਤੀ, ਪਰ ਜਦੋਂ ਰੋਸ਼ਨੀ ਤੋਂ ਸ਼ੱਕ ਦੇ ਆਧਾਰ 'ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਸੱਚਾਈ ਕਬੂਲ ਕਰ ਲਈ।
ਰੋਸ਼ਨੀ ਦੀ ਸਮੱਸਿਆ ਇਹ ਸੀ ਕਿ ਉਸਦੀ ਪੰਜ ਸਾਲ ਦੀ ਧੀ ਉਸਦੇ ਪ੍ਰੇਮੀ ਉਦਿਤ ਜੈਸਵਾਲ ਨਾਲ ਉਸਦੇ ਪਿਆਰ ਵਿੱਚ ਰੁਕਾਵਟ ਬਣ ਰਹੀ ਸੀ। ਦੋਵਾਂ ਨੂੰ ਸ਼ੱਕ ਸੀ ਕਿ ਉਹ ਉਨ੍ਹਾਂ ਦੇ ਨਾਜਾਇਜ਼ ਪਿਆਰ ਦਾ ਭੇਤ ਖੋਲ੍ਹ ਸਕਦੀ ਹੈ। ਇਸ ਲਈ ਉਨ੍ਹਾਂ ਨੇ ਉਸ ਤੋਂ ਛੁਟਕਾਰਾ ਪਾਉਣ ਦੀ ਯੋਜਨਾ ਬਣਾਈ।
ਜਾਣਕਾਰੀ ਅਨੁਸਾਰ, ਰੋਸ਼ਨੀ ਖਾਨ ਨੇ ਆਪਣੇ ਪ੍ਰੇਮੀ ਉਦਿਤ ਜੈਸਵਾਲ ਨਾਲ ਮਿਲ ਕੇ ਪਹਿਲਾਂ ਉਸਦੀ ਧੀ ਦੀ ਕੁੱਟਮਾਰ ਕੀਤੀ ਤੇ ਫਿਰ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸਦੀ ਲਾਸ਼ ਨੂੰ ਇੱਕ ਬੈਗ ਵਿੱਚ ਬੰਦ ਕਰ ਦਿੱਤਾ ਗਿਆ। ਇਹ ਘਟਨਾ 13 ਜੁਲਾਈ ਦੀ ਰਾਤ ਨੂੰ ਵਾਪਰੀ ਸੀ। ਕਤਲ ਕਰਨ ਤੋਂ ਬਾਅਦ ਰੋਸ਼ਨੀ ਤੇ ਉਦਿਤ ਘਰ ਨੂੰ ਤਾਲਾ ਲਗਾ ਕੇ ਲਖਨਊ ਦੇ ਇੱਕ ਹੋਟਲ ਵਿੱਚ ਚਲੇ ਗਏ। ਉੱਥੇ ਦੋਵਾਂ ਨੇ ਸ਼ਰਾਬ ਪੀਤੀ ਅਤੇ ਸਾਰੀ ਰਾਤ ਪਾਰਟੀ ਕੀਤੀ।
ਹੈਰਾਨੀ ਤਾ ਉਦੋਂ ਹੋਈ ਜਦੋਂ ਰੋਸ਼ਨੀ ਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਧੀ ਨੂੰ ਉਸਦੇ ਪਤੀ ਨੇ ਮਾਰ ਦਿੱਤਾ ਹੈ ਪਰ ਪੁਲਿਸ ਜਾਂਚ ਵਿੱਚ ਇਹ ਝੂਠਾ ਪਾਇਆ ਗਿਆ। ਰੋਸ਼ਨੀ ਦਾ ਆਪਣੇ ਸਹੁਰਿਆਂ ਨਾਲ ਝਗੜਾ ਸੀ। ਉਸਨੇ ਪਹਿਲਾਂ ਹੀ ਆਪਣੇ ਸਹੁਰਿਆਂ ਵਿਰੁੱਧ ਕੇਸ ਦਰਜ ਕਰਵਾਇਆ ਹੋਇਆ ਸੀ। ਇਸ ਤੋ ਬਾਅਦ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਦਾ ਖ਼ੁਲਾਸਾ ਹੋਇਆ।






















