ਸ਼ਰਮਨਾਕ! 86 ਸਾਲਾ ਬਜ਼ੁਰਗ ਨਾਲ ਬਲਾਤਕਾਰ, ਇੱਕ ਗ੍ਰਿਫਤਾਰ
ਦੱਖਣੀ ਪੱਛਮੀ ਦਿੱਲੀ ਦੇ ਚਾਵਲਾ ਖੇਤਰ ਤੋਂ ਇੱਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ।ਜਿੱਥੇ ਇਕ 86 ਸਾਲਾ ਬਜ਼ੁਰਗ ਔਰਤ ਨਾਲ ਕਥਿਤ ਤੌਰ 'ਤੇ ਇਕ ਵਿਅਕਤੀ ਨੇ ਬਲਾਤਕਾਰ ਕੀਤਾ।

ਨਵੀਂ ਦਿੱਲੀ: ਦੱਖਣੀ ਪੱਛਮੀ ਦਿੱਲੀ ਦੇ ਚਾਵਲਾ ਖੇਤਰ ਤੋਂ ਇੱਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ।ਜਿੱਥੇ ਇਕ 86 ਸਾਲਾ ਬਜ਼ੁਰਗ ਔਰਤ ਨਾਲ ਕਥਿਤ ਤੌਰ 'ਤੇ ਇਕ ਵਿਅਕਤੀ ਨੇ ਬਲਾਤਕਾਰ ਕੀਤਾ।ਪੁਲਿਸ ਨੇ 37 ਸਾਲਾ ਸੋਨੂੰ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਮੁਤਾਬਿਕ ਗ੍ਰਿਫਤਾਰ ਮੁਲਜ਼ਮ ਦਾ ਕਥਿਤ ਬਲਾਤਕਾਰ ਨਾਲ ਸਬੰਧ ਹੈ।ਘਟਨਾ ਸੋਮਵਾਰ ਸ਼ਾਮ ਦੀ ਹੈ ਜਦੋਂ ਬਜ਼ੁਰਗ ਮਹਿਲਾ ਘਰ ਦੇ ਬਾਹਰ ਦੁੱਧ ਵਾਲੇ ਦੀ ਉਡੀਕ ਕਰ ਰਹੀ ਸੀ।ਇਸ ਦੌਰਾਨ ਮਹਿਲਾ ਦੀ ਮੁਲਾਕਾਤ ਮੁਲਜ਼ਮ ਨਾਲ ਹੋਈ ਜਿਸ ਨੇ ਉਸਨੂੰ ਲਿਫਟ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਦੁੱਧ ਵਾਲਾ ਅੱਜ ਨਹੀਂ ਆਏਗਾ ਅਤੇ ਉਹ ਉਸਨੂੰ ਉਸ ਜਗ੍ਹਾਂ ਛੱਡ ਸਕਦਾ ਹੈ ਜਿੱਥੇ ਦੁੱਧ ਮਿਲਦਾ ਹੈ।ਜਿਸ ਤੋਂ ਬਾਅਦ ਮੁਲਜ਼ਮ ਮਹਿਲਾ ਨੂੰ ਆਪਣੇ ਦੋ ਪਹੀਆ ਵਾਹਨ ਤੇ ਬਿੱਠਾ ਕੇ ਸੁੰਨਸਾਨ ਇਲਾਕੇ 'ਚ ਲੈ ਗਿਆ ਜਿੱਥੇ ਉਸਨੇ ਮਹਿਲਾ ਨਾਲ ਕਥਿਤ ਤੌਰ ਤੇ ਬਲਾਤਕਾਰ ਕੀਤਾ।
ਪੁਲਿਸ ਨੇ ਮੁਲਜ਼ਮ ਤੇ ਧਾਰਾ 376 ਤਹਿਤ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਪੀੜਤ ਬਜ਼ੁਰਗ ਦੀ ਮੈਡੀਕਲ ਜਾਂਚ ਕਰਵਾ ਉਸਦੇ ਬਿਆਨ ਦਰਜ ਕਰ ਲਏ ਹਨ।






















