Crime News: ਸ਼ਰਮਨਾਕ ਕਾਰਾ! ਪਿਓ ਨੇ ਧੀ ਦਾ ਕੀਤਾ ਬਲਾਤਕਾਰ, ਫਿਰ ਭਰਾ ਅਤੇ ਮਾਸੜ ਨੇ ਵੀ ਨਹੀਂ ਛੱਡੀ ਕੋਈ ਕਸਰ
Crime News: ਗੁਰੂਹਰਸਹਾਏ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ 15 ਸਾਲ ਦੀ ਨਾਬਾਲਗ ਨਾਲ ਪਿਓ, ਭਰਾ ਅਤੇ ਮਾਸਣ ਨੇ ਦਰਿੰਦਗੀ ਭਰਿਆ ਕਾਰਾ ਕੀਤਾ ਹੈ।
Crime News: ਗੁਰੂਹਰਸਹਾਏ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ 15 ਸਾਲ ਦੀ ਨਾਬਾਲਗ ਨਾਲ ਪਿਓ, ਭਰਾ ਅਤੇ ਮਾਸਣ ਨੇ ਦਰਿੰਦਗੀ ਭਰਿਆ ਕਾਰਾ ਕੀਤਾ ਹੈ। ਉਸ ਨੇ ਆਪਣੇ ਪਿਓ ਸਮੇਤ ਇਨ੍ਹਾਂ 'ਤੇ ਗਲਤ ਕੰਮ ਕਰਨ ਦੇ ਦੋਸ਼ ਲਾਏ ਹਨ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਆਈਪੀਸੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਬਾਰੇ ਦੱਸਦਿਆਂ ਹੋਇਆਂ ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਨੇ ਦੱਸਿਆ ਕਿ 15 ਸਾਲਾ ਪੀੜਤ ਲੜਕੀ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਦੇ ਪਿਤਾ ਨੇ ਉਸ ਨਾਲ ਘਰ ਵਿਚ ਵਾਰ-ਵਾਰ ਸਰੀਰਕ ਸੰਬੰਧ ਬਣਾਏ ਸਨ। ਇਕ ਵਾਰ ਉਸ ਦੀ ਮਾਤਾ ਨੇ ਗਲਤ ਕੰਮ ਕਰਦੇ ਦੇਖ ਲਿਆ। ਉਸ ਦੀ ਮਾਤਾ ਉਸ ਨੂੰ ਮਾਸੀ ਕੋਲ ਛੱਡ ਆਈ ਪਰ ਉਥੇ ਉਸ ਦੇ ਮਾਸੜ ਨੇ ਵੀ ਉਸ ਨਾਲ ਬਲਾਤਕਾਰ ਕੀਤਾ।
ਪੀੜਤਾ ਨੇ ਦੋਸ਼ ਲਗਾਇਆ ਕਿ ਬੀਤੀ 6 ਤਾਰੀਖ ਨੂੰ ਉਸ ਦੇ ਭਰਾ ਨੇ ਵੀ ਉਸ ਨਾਲ ਗਲਤ ਹਰਕਤ ਕੀਤੀ ਅਤੇ ਉਸ ਨੇ ਸਕੂਲ ਜਾ ਕੇ ਆਪਣੀ ਮੈਡਮ ਦੇ ਫੋਨ ਤੋਂ ਹੈਲਪਲਾਈਨ ਨੰਬਰ 1098 'ਤੇ ਫੋਨ ਕਰ ਕੇ ਸਾਰੀ ਗੱਲ ਦੱਸੀ।
ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਿਤਾ ਅਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੜਕੀ ਦੇ ਮਾਸੜ ਦੀ ਗ੍ਰਿਫਤਾਰੀ ਲਈ ਕਰਵਾਈ ਕੀਤੀ ਜਾ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Punjab Weather: ਪੰਜਾਬ 'ਚ ਗਰਮੀ ਦਾ ਕਹਿਰ, ਮਈ ਮਹੀਨੇ ਟੁੱਟਿਆ 13 ਸਾਲ ਦਾ ਰਿਕਾਰਡ, ਤਾਪਮਾਨ 43 ਡਿਗਰੀ ਤੋਂ ਪਾਰ