Crime News: ਘਰਵਾਲੀ ਦੀ ਮੌਤ ਤੋਂ ਬਾਅਦ ਧੀ ਨਾਲ ਬਲਾਤਕਾਰ ਕਰਨ ਲੱਗਿਆ 'ਵਹਿਸ਼ੀ ਪਿਓ', 6 ਸਾਲਾਂ 'ਚ 2 ਵਾਰ ਹੋਈ ਗਰਭਵਤੀ
ਮੋਦੀਨਗਰ ਇਲਾਕੇ ਦੀ ਇੱਕ ਕੁੜੀ ਥਾਣੇ ਪਹੁੰਚੀ ਤੇ ਰੋਣ ਲੱਗੀ। ਮਹਿਲਾ ਪੁਲਿਸ ਮੁਲਾਜ਼ਮ ਨੇ ਜਦੋਂ ਉਸ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ 2018 ਵਿੱਚ ਹੋ ਗਈ ਸੀ। ਮਾਂ ਦੀ ਮੌਤ ਤੋਂ ਅਗਲੇ ਦਿਨ ਹੀ ਉਸ ਦੇ ਪਿਤਾ ਨੇ ਇਸ ਨਾਲ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ
Crime News: ਦਿੱਲੀ ਦੇ ਨਾਲ ਲਗਦੇ ਗ਼ਾਜ਼ਿਆਬਾਦ ਦੇ ਮੋਦੀਨਗਰ ਤੋਂ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣਾ ਆਇਆ ਹੈ ਜਿੱਥੇ ਇੱਕ ਪਿਓ ਵੱਲੋਂ ਆਪਣੀ ਧੀ ਨਾਲ 6 ਸਾਲਾਂ ਤੱਕ ਬਲਾਤਕਾਰ ਕੀਤਾ ਗਿਆ, ਇਸ ਦੌਰਾਨ ਉਹ ਦੋ ਵਾਰ ਗਰਭਵਤੀ ਵੀ ਹੋਈ। ਪਿਓ ਦੀ ਇਸ ਘਟਨੀ ਕਰਤੂਤ ਦੀ ਜਾਣਕਾਰੀ ਚਾਚੇ, ਤਾਏ ਸਮੇਤ ਭਰਾ ਨੂੰ ਵੀ ਸੀ। ਪੀੜਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ,ਮੋਦੀਨਗਰ ਇਲਾਕੇ ਦੀ ਇੱਕ ਕੁੜੀ ਥਾਣੇ ਪਹੁੰਚੀ ਤੇ ਰੋਣ ਲੱਗੀ। ਮਹਿਲਾ ਪੁਲਿਸ ਮੁਲਾਜ਼ਮ ਨੇ ਜਦੋਂ ਉਸ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ 2018 ਵਿੱਚ ਹੋ ਗਈ ਸੀ। ਮਾਂ ਦੀ ਮੌਤ ਤੋਂ ਅਗਲੇ ਦਿਨ ਹੀ ਉਸ ਦੇ ਪਿਤਾ ਨੇ ਇਸ ਨਾਲ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ।
ਪੀੜਤ ਨੇ ਦੱਸਿਆ ਕਿ ਉਹ ਇਸ ਦੌਰਾਨ ਗਰਭਵਤੀ ਵੀ ਹੋਈ ਤੇ ਇਸ ਦੀ ਜਾਣਕਾਰੀ ਭਰਾ, ਚਾਚਾ ਤੇ ਤਾਇਆ ਨੂੰ ਦਿੱਤੀ ਜਿਸ ਤੋਂ ਬਾਅਦ ਸਾਰਿਆਂ ਨੇ ਉਸ ਨੂੰ ਚੁੱਪ ਕਰਵਾਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਇਸ ਤੋਂ ਬਾਅਦ ਵੀ ਉਸ ਦਾ ਪਿਓ ਲਗਾਤਾਰ ਉਸ ਨਾਲ ਬਲਾਤਕਾਰ ਕਰਦਾ ਰਿਹਾ।
ਪੀੜਤ ਦਾ ਕਹਿਣਾ ਹੈ ਕਿ ਉਹ ਹੁਣ ਮੁੜ ਤੋਂ ਗਰਭਵਤੀ ਹੈ ਤੇ ਲੰਘੀ 16 ਅਪ੍ਰੈਲ ਨੂੰ ਉਸ ਦੇ ਪਿਤਾ ਨੇ ਮੁੜ ਉਸ ਦਾ ਬਲਾਤਕਾਰ ਕੀਤਾ ਤੇ 18 ਅਪ੍ਰੈਲ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਉੱਤੇ ਆਰੋਪੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।