Crime News: ਧੀ ਨੂੰ ਦੇਖ ਕੇ ਹੈਵਾਨ ਬਣਿਆ ਪਿਓ, ਬੰਦ ਕਮਰੇ 'ਚ ਆਪਣੀ ਧੀ ਦੀ ਲੁੱਟੀ ਪੱਤ
Crime News: ਰਾਜਸਥਾਨ ਦੇ ਡੂੰਗਰਪੁਰ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਕਲਯੁਗੀ ਭੂਤਰੇ ਪਿਤਾ ਨੇ ਬੰਦ ਕਮਰੇ ਵਿੱਚ ਆਪਣੀ ਧੀ ਨਾਲ ਬਲਾਤਕਾਰ ਕੀਤਾ।
Crime News: ਰਾਜਸਥਾਨ ਦੇ ਡੂੰਗਰਪੁਰ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਕਲਯੁਗੀ ਭੂਤਰੇ ਪਿਤਾ ਨੇ ਬੰਦ ਕਮਰੇ ਵਿੱਚ ਆਪਣੀ ਧੀ ਨਾਲ ਬਲਾਤਕਾਰ ਕੀਤਾ।
ਲੜਕੀ ਦੀ ਮਾਂ ਨੇ ਡੰਡਾ ਮਾਰ ਕੇ ਪਤੀ ਤੋਂ ਆਪਣੀ ਕੁੜੀ ਨੂੰ ਛਡਾਇਆ। ਉਸਨੇ ਆਪਣੇ ਪਤੀ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਇਸ ਸ਼ਰਮਨਾਕ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮਾਮਲਾ ਡੂੰਗਰਪੁਰ ਜ਼ਿਲ੍ਹੇ ਦੇ ਬਿਛੀਵਾੜਾ ਥਾਣਾ ਖੇਤਰ ਦਾ ਹੈ। ਇੱਕ 19 ਸਾਲ ਦੀ ਧੀ ਦਾ ਉਸਦੇ ਪਿਤਾ ਨੇ ਕਮਰੇ ਵਿੱਚ ਬੰਦ ਕਰਕੇ ਬਲਾਤਕਾਰ ਕੀਤਾ। ਲੜਕੀ ਨੇ ਰੌਲਾ ਪਾਇਆ ਤਾਂ ਉਸ ਦੀ ਮਾਂ ਅਤੇ ਭੈਣ ਆ ਗਈਆਂ। ਰੌਲਾ ਸੁਣ ਕੇ ਗੁਆਂਢੀ ਵੀ ਮੌਕੇ 'ਤੇ ਪਹੁੰਚ ਗਏ। ਜਦੋਂ ਪੀੜਤਾ ਨੂੰ ਉਸ ਦੇ ਪਿਤਾ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਮੰਨਿਆ ਅਤੇ ਫਿਰ ਮਾਂ ਨੇ ਆਪਣੇ ਹੀ ਪਤੀ ਨੂੰ ਡੰਡੇ ਨਾਲ ਕੁੱਟਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ: Crime News: ਮੋਹਾਲੀ 'ਚ ਸ਼ਰੇਆਮ ਤਲਵਾਰ ਨਾਲ ਵੱਢੀ ਕੁੜੀ, ਹੋਈ ਮੌਤ, ਲੋਕ ਬਣੇ ਰਹੇ ਬੁੱਤ !
ਪੁਲਿਸ ਮੁਤਾਬਕ ਪੀੜਤਾ ਦੀ ਮਾਂ ਨੇ ਪੁਲਿਸ ਥਾਣੇ 'ਚ ਰਿਪੋਰਟ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਬੇਟੀ 10ਵੀਂ ਜਮਾਤ ਦੀ ਵਿਦਿਆਰਥਣ ਹੈ। ਬੁੱਧਵਾਰ ਨੂੰ ਜਦੋਂ ਉਹ ਆਪਣੇ ਕਮਰੇ 'ਚ ਸੌਂ ਰਹੀ ਸੀ ਤਾਂ ਉਸ ਦੇ ਪਿਤਾ ਨੇ ਕਮਰੇ 'ਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ। ਬਿਛੀਵਾੜਾ ਥਾਣਾ ਪੁਲਿਸ ਦੋਸ਼ੀ ਪਿਤਾ ਤੋਂ ਪੁੱਛਗਿੱਛ ਕਰ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Online Scam: ਬੁੱਢੀ ਉਮਰੇ ਆਨਲਾਈਨ ਰੋਮਾਂਸ ਕਰਨਾ ਪਿਆ ਮਹਿੰਗਾ, ਆਸ਼ਕੀ ਦੇ ਚੱਕਰ 'ਚ ਗਈ ਸਾਰੀ ਉਮਰ ਦੀ ਕਮਾਈ, ਜਾਣੋ ਮਾਮਲਾ