ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲੀਆਂ, ਦੁਕਾਨ ਮਾਲਕ ਦੀ ਹੋਈ ਮੌਤ
ਜਲੰਧਰ ਦੇ ਸੋਡਲ ਰੋਡ 'ਤੇ ਸਥਿਤ ਪ੍ਰੀਤ ਨਗਰ ਵਿਚ ਅੱਜ ਦੁਪਹਿਰ ਕੁਝ ਨੌਜਵਾਨਾਂ ਨੇ ਬਾਵਾ ਪੀਵੀਸੀ ਦੁਕਾਨ ਦੇ ਮਾਲਕ ਤੇ ਸ਼ਰੇਆਮ ਫਾਇਰਿੰਗ ਕਰ ਦਿੱਤੀ।ਇਸ ਦੌਰਾਨ ਨਾਜ਼ੁਕ ਹਾਲਤ 'ਚ ਮਾਲਕ ਨੂੰ ਟਿੰਕੂ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਿਰ ਕੁੱਲ੍ਹ ਤਿੰਨ ਰਾਊਂਡ ਫਾਇਰ ਕੀਤੇ ਗਏ।
ਜਲੰਧਰ: ਜਲੰਧਰ ਦੇ ਸੋਡਲ ਰੋਡ 'ਤੇ ਸਥਿਤ ਪ੍ਰੀਤ ਨਗਰ ਵਿਚ ਅੱਜ ਦੁਪਹਿਰ ਕੁਝ ਨੌਜਵਾਨਾਂ ਨੇ ਬਾਵਾ ਪੀਵੀਸੀ ਦੁਕਾਨ ਦੇ ਮਾਲਕ ਤੇ ਸ਼ਰੇਆਮ ਫਾਇਰਿੰਗ ਕਰ ਦਿੱਤੀ।ਇਸ ਦੌਰਾਨ ਨਾਜ਼ੁਕ ਹਾਲਤ 'ਚ ਮਾਲਕ ਨੂੰ ਟਿੰਕੂ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਿਰ ਕੁੱਲ੍ਹ ਤਿੰਨ ਰਾਊਂਡ ਫਾਇਰ ਕੀਤੇ ਗਏ।
ਸ਼ਨੀਵਾਰ ਦੁਪਹਿਰ ਕਰੀਬ ਦੋ ਵਜੇ ਉਸ ਸਮੇਂ ਜਲੰਧਰ ਵਿੱਚ ਦਹਿਸ਼ਤ ਫੈਲ ਗਈ ਜਦੋਂ ਕੁਝ ਨੌਜਵਾਨਾਂ ਨੇ ਦੁਕਾਨ ਮਾਲਕ 'ਤੇ ਗੋਲੀਆਂ ਚਲਾ ਦਿੱਤੀਆਂ। ਦੁਕਾਨ 'ਤੇ ਕੰਮ ਕਰਨ ਵਾਲੇ ਲੜਕੇ ਨੇ ਕਿਹਾ ਕਿ ਇੱਕ ਪੁਰਾਣੀ ਦੁਸ਼ਮਣੀ ਦੇ ਤਹਿਤ ਗੋਲੀਆਂ ਚਲਾਈਆਂ ਗਈਆਂ ਹਨ।
ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਬਾਬਾ ਪੀਵੀਸੀ ਦੇ ਮਾਲਕ ਗੁਰਮੀਤ ਸਿੰਘ ਟਿੰਕੂ ਤੇ ਬਾਹਰੋਂ ਆਏ 4 ਵਿਅਕਤੀਆਂ ਨੇ ਗੋਲੀਆਂ ਚਲਾਈਆਂ।ਪਹਿਲੇ ਫਾਇਰ ਮਗਰੋਂ ਗੁਰਮੀਤ ਟਿੰਕੂ ਆਪਣੀ ਦੁਕਾਨ ਦੀ ਪਹਿਲੀ ਮੰਜ਼ਿਲ' ਤੇ ਭੱਜ ਗਿਆ ਪਰ ਹਥਿਆਰਬੰਦ ਮੁਲਜ਼ਮਾਂ ਨੇ ਉਸਦਾ ਪਿੱਛਾ ਕੀਤਾ ਅਤੇ ਦੁਬਾਰਾ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ' ਚ ਟਿੰਕੂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਗੁਰਮੀਤ ਟਿੰਕੂ ਦੇ ਪਿਤਾ ਅਤੇ ਚਸ਼ਮਦੀਦ ਗਵਾਹ ਦੇ ਬਿਆਨ 'ਤੇ 5 ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।