ਦਿਲ ਕੰਬਾਊ ਘਟਨਾ; ਨਾਭਾ 'ਚ ਦੋਸਤ ਨੇ ਦੋਸਤ ਨੂੰ ਉਤਾਰਿਆ ਮੌਤ ਦੇ ਘਾਟ, ਤੰਦੂਰ 'ਚ ਲਾਸ਼ ਨਾ ਸੜੀ ਤਾਂ ਦੋ ਟੁਕੜੇ ਕਰ ਵੱਖ-ਵੱਖ ਥਾਵਾਂ 'ਤੇ ਦਫਨਾਈ
ਆਰੋਪੀ ਦਲਜੀਤ ਸਿੰਘ ਨੇ ਆਪਣੇ ਸਾਥੀ ਦੋਸਤ ਕੰਡੇ ਰਾਮ ਦਾ ਘਰ ਵਿੱਚ ਹੀ ਕਤਲ ਕਰਕੇ ਉਸ ਨੂੰ ਘਰ ਦੀ ਛੱਤ ਉਪਰ ਬਣੇ ਤੰਦੂਰ ਵਿੱਚ ਲਾਸ਼ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕੱਡੇ ਰਾਮ ਦੀ ਲਾਸ਼ ਨਾ ਸੜੀ ਤਾਂ ਉਸ ਦੇ ਦੋ ਟੁਕੜਿਆਂ ਵਿੱਚ ਦਲਜੀਤ ਸਿੰਘ...

ਨਾਭਾ : ਨਾਭਾ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜ੍ਹੇ ਹੋ ਜਾਣਗੇ। ਦਰਅਸਲ 18 ਸਾਲਾ ਦੋਸਤ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਹੈ। ਉਸ ਨੇ ਲਾਸ਼ ਨੂੰ ਪਹਿਲੇ ਤੰਦੂਰ 'ਚ ਸਾੜਨ ਦੀ ਕੋਸ਼ਿਸ਼, ਲਾਸ਼ ਨਾ ਸਾੜੀ ਤਾਂ ਲਾਸ਼ ਦੇ 2 ਟੁਕੜੇ ਕਰ ਦਿੱਤੇ ਜਿਸ ਤੋਂ ਬਾਅਦ ਦੋ ਟੁਕੜੇ ਵੱਖ-ਵੱਖ ਥਾਵਾਂ 'ਤੇ ਦੱਬਾ ਦਿੱਤੇ। ਦੋਵੇਂ ਦੋਸਤ ਸਨ ਅਤੇ ਦੋਵੇਂ ਨਸ਼ਾ ਕਰਦੇ ਸਨ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ ਦੇ 2 ਟੁਕੜੇ ਬਰਾਮਦ ਕਰ ਲਏ ਹਨ। ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਆਪਣੇ ਦੋਸਤ ਕੰਡੇ ਰਾਮ ਨੂੰ ਆਪਣੇ ਘਰ ਲੈ ਕੇ ਆਇਆ ਕਿਸ ਗੱਲ ਨੂੰ ਲੈ ਕੇ ਇਨ੍ਹਾਂ ਦੋਨਾਂ ਵਿੱਚ ਲੜਾਈ ਹੋਈ।
ਇਹ ਕਿਸੇ ਨੂੰ ਨਹੀਂ ਪਤਾ ਅਤੇ ਆਰੋਪੀ ਦਲਜੀਤ ਸਿੰਘ ਨੇ ਆਪਣੇ ਸਾਥੀ ਦੋਸਤ ਕੰਡੇ ਰਾਮ ਦਾ ਘਰ ਵਿੱਚ ਹੀ ਕਤਲ ਕਰਕੇ ਉਸ ਨੂੰ ਘਰ ਦੀ ਛੱਤ ਉਪਰ ਬਣੇ ਤੰਦੂਰ ਵਿੱਚ ਲਾਸ਼ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕੱਡੇ ਰਾਮ ਦੀ ਲਾਸ਼ ਨਾ ਸੜੀ ਤਾਂ ਉਸ ਦੇ ਦੋ ਟੁਕੜਿਆਂ ਵਿੱਚ ਦਲਜੀਤ ਸਿੰਘ ਨੇ ਅਲੱਗ ਅਲੱਗ ਜਗ੍ਹਾ ਦਫਨਾ ਦਿੱਤਾ। ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਮ੍ਰਿਤਕ ਦੇਹ ਦੇ ਦੋਵੇਂ ਹਿੱਸਿਆਂ ਨੂੰ ਬਰਾਮਦ ਕਰ ਲਿਆ ਗਿਆ ਅਤੇ ਮੌਕੇ 'ਤੇ ਦੋਸ਼ੀ ਦਲਜੀਤ ਸਿੰਘ ਨੇ ਖ਼ੁਦ ਆਪ ਜਾ ਕੇ ਦੱਸਿਆ ਕਿ ਕਿਥੇ ਕਿਥੇ ਲਾਸ਼ ਦੇ ਟੁਕੜੇ ਦਫਨਾਏ ਸਨ। ਮ੍ਰਿਤਕ ਦੀ ਮਾਤਾ ਨੇ ਪੁਲਿਸ ਨੂੰ ਇਤਲਾਹ ਕੀਤੀ ਗਈ ਸੀ ਕਿ ਮੇਰਾ ਲੜਕਾ ਤਿੰਨ ਦਿਨ ਤੋਂ ਘਰ ਨਹੀਂ ਆਇਆ ।
ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜਿਸ ਜਗ੍ਹਾ ਤੇ ਉਸ ਨੇ ਲਾਸ਼ ਨੂੰ ਅਲੱਗ ਅਲੱਗ ਜਗ੍ਹਾ ਤੇ ਦਫਨ ਕੀਤਾ ਸੀ ਉਸ ਨੂੰ ਕਢਵਾ ਕੇ ਪੋਸਟਮਾਰਟਮ ਲਈ ਲਾਸ਼ ਨੂੰ ਭੇਜ ਦਿੱਤਾ ਹੈ ।ਇਹ ਲਾਸ਼ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਕੱਢੀ ਗਈ ਤੇ ਮੌਕੇ 'ਤੋਂ ਜਿਸ ਤੰਦੂਰ ਵਿੱਚ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ । ਇਸ ਮੌਕੇ ਮ੍ਰਿਤਕ ਕੰਡੇ ਰਾਮ ਦੀ ਮਾਤਾ ਨੇ ਦੱਸਿਆ ਕਿ ਮੇਰੇ ਲੜਕੇ ਕੰਡੇ ਰਾਮ ਨੂੰ ਜਿਸ ਦੀ ਉਮਰ ਅਠਾਰਾਂ ਸਾਲ ਸੀਂ ਦਲਜੀਤ ਸਿੰਘ ਘਰੋਂ ਲੈ ਗਿਆ ਸੀ ਅਤੇ ਮੈਂ ਉਦੋਂ ਤੋਂ ਹੀ ਆਪਣੇ ਬੇਟੇ ਦੀ ਭਾਲ ਕਰ ਰਹੀ ਸੀ ਅਤੇ ਅੱਜ ਮੈਨੂੰ ਪਤਾ ਲੱਗਾ ਕਿ ਦਲਜੀਤ ਸਿੰਘ ਨੇ ਮੇਰੇ ਬੇਟੇ ਦਾ ਕਤਲ ਕਰ ਦਿੱਤਾ ।
ਮੌਕੇ ਤੇ ਨਾਭਾ ਦੇ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਦਲਜੀਤ ਸਿੰਘ ਅਤੇ ਕੰਡੇ ਰਾਮ ਦੋਵੇਂ ਦੋਸਤ ਸਨ ਅਤੇ ਦਲਜੀਤ ਸਿੰਘ ਨੇ ਕੰਡੇ ਰਾਮ ਨੂੰ ਆਪਣੇ ਘਰ ਬੁਲਾ ਕੇ ਕੰਡੇ ਰਾਮ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਘਰ ਦੀ ਛੱਤ ਉੱਪਰ ਬਣੇ ਤੰਦੂਰ ਵਿੱਚ ਜਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਇਹ ਲਾਸ਼ ਨਹੀਂ ਜਲੀ ਤਾਂ ਮੌਕੇ ਤੇ ਦੋ ਹਿੱਸੇ ਕਰਕੇ ਲਾਸ਼ ਨੂੰ ਟਿਕਾਣੇ ਤੇ ਅਲੱਗ ਅਲੱਗ ਥਾਵਾਂ ਤੇ ਦਫਨਾ ਦਿੱਤਾ ਅਤੇ ਇਹ ਦੋਵੇਂ ਨਸ਼ੇ ਦੇ ਆਦੀ ਸਨ ਅਤੇ ਇਹ ਨਸ਼ਾ ਮਲੇਰਕੋਟਲਾ ਜਿਲ੍ਹਾ ਬਾਗੜੀਆਂ ਦੇ ਪਿੰਡ ਤੋਂ ਲਿਆਉਂਦੇ ਸਨ। ਦੋਸ਼ੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਅਤੇ ਲਾਸ਼ ਦੇ ਵੱਖ ਵੱਖ ਟੁਕੜਿਆਂ ਨੂੰ ਵੀ ਬਰਾਮਦ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।






















