Jaipal Bhullar Encounter: ਆਖ਼ਰ ਕੌਣ ਸੀ ਅਪਰੇਸ਼ਨ JACK 'ਚ ਮਾਰਿਆ ਜਾਣ ਵਾਲਾ ਗੈਂਗਸਟਰ ਜੈਪਾਲ ਭੁੱਲਰ
ਪੁਲਿਸ ਐਨਕਾਉਂਟਰ 'ਚ ਜੈਪਾਲ ਮਾਰਿਆ ਗਿਆ।ਜੈਪਾਲ ਅਪਰਾਧ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਸੀ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦਾ ਵੱਡਾ ਅਤੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਅੱਜ ਪੁਲਿਸ ਐਨਕਾਉਂਟਰ ਵਿੱਚ ਮਾਰਿਆ ਗਿਆ।ਪੰਜਾਬ ਪੁਲਿਸ ਦੀ ਸੂਚਨਾ ਤੇ ਕੋਲਕਾਤਾ ਪੁਲਿਸ ਦੀ ਐਸਟੀਐਫ ਟੀਮ ਨੇ ਇੱਕ ਫਲੈਟ ਤੇ ਛਾਪੇਮਾਰੀ ਕੀਤੀ ਜਿੱਥੇ ਜੈਪਾਲ ਲੁੱਕਿਆ ਹੋਇਆ ਸੀ।ਇਸ ਦੌਰਾਨ ਪੁਲਿਸ ਐਨਕਾਉਂਟਰ 'ਚ ਜੈਪਾਲ ਮਾਰਿਆ ਗਿਆ।ਜੈਪਾਲ ਅਪਰਾਧ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਸੀ।
ਆਖਰ ਕੌਣ ਸੀ ਜੈਪਾਲ ਭੁੱਲਰ
ਜਾਣਕਾਰੀ ਮੁਤਾਬਿਕ ਜੈਪਾਲ ਭੁੱਲਰ 2014 ਤੋਂ ਹੀ ਪੁਲਿਸ ਨੂੰ ਲੋੜਿੰਦਾ ਸੀ।ਉਸਨੇ ਬਹੁਤ ਸਾਰੇ ਘਿਨਾਉਣੇ ਅਪਰਾਧ ਕੀਤੇ ਸੀ ਅਤੇ 25 ਤੋਂ ਵੱਧ ਸਨਸਨੀਖੇਜ਼ ਅਪਰਾਧਿਕ ਮਾਮਲਿਆਂ ਵਿੱਚ ਉਹ ਪੁਲਿਸ ਨੂੰ ਲੋੜਿੰਦਾ ਸੀ।ਉਹ ਪਾਕਿਸਤਾਨ ਵਿੱਚ ਸਥਿਤ ਵੱਡੇ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਵਿੱਚ ਵੀ ਸ਼ਾਮਲ ਸੀ।ਉਸ ਉੱਤੇ ਕਰੀਬ 45 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸੀ।ਜੈਪਾਲ ਭੁੱਲਰ ਦੇ ਪਿਤਾ ਪੰਜਾਬ ਪੁਲਿਸ ‘ਚ ਇੰਸਪੈਕਟਰ ਸੀ।ਜੈਪਾਲ ਹੈਮਰ ਪੁੱਟ ਅਤੇ ਸ਼ੌਟਪੁੱਟ ਦਾ ਖਿਡਾਰੀ ਸੀ।
ਇਹ ਵੀ ਪੜ੍ਹੋ: Jaipal Bhullar Encounter: ਪੰਜਾਬ ਦਾ ਵੱਡਾ ਗੈਂਗਸਟਰ ਜੈਪਾਲ ਭੁੱਲਰ 'ਤੇ ਉਸਦਾ ਸਾਥੀ ਐਨਕਾਉਂਟਰ 'ਚ ਢੇਰ, ਦੋਹਰਾ ਕਤਲ ਕਰਕੇ ਹੋਏ ਸੀ ਫਰਾਰ
ਜਦੋਂ ਸਾਲ 2012 ਵਿੱਚ ਸ਼ੇਰਾ ਖੁੱਬਣ ਨੂੰ ਪੁਲਿਸ ਮੁਕਾਬਲੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ, ਤਾਂ ਜੈਪਾਲ ਨੂੰ ਸ਼ੱਕ ਸੀ ਕਿ ਰੌਕੀ ਨੇ ਸ਼ੇਰਾ ਖੁੱਬਣ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ।ਸ਼ੇਰਾ ਖੁੱਬਣ ਨੂੰ ਬਠਿੰਡਾ ਪੁਲਿਸ ਨੇ ਐਨਕਾਉਂਟਰ ਵਿੱਚ ਮਾਰਿਆ ਸੀ।ਇਸ ਮਗਰੋਂ ਜੈਪਾਲ ਰੌਕੀ ਦਾ ਪਿੱਛਾ ਕਰਦਾ ਰਿਹਾ ਅਤੇ 2016 ਵਿੱਚ, ਜੈਪਾਲ ਨੇ ਸੋਲਨ ਨੇੜੇ ਪੁਲਿਸ ਸੁਰੱਖਿਆ ਦੇ ਬਾਵਜੂਦ ਜਸਵਿੰਦਰ ਸਿੰਘ ਉਰਫ ਰੌਕੀ ਦਾ ਪਰਵਾਣੂ ਹਾਈਵੇਅ ਤੇ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ।ਇਸ ਮਗਰੋਂ ਜੈਪਾਲ ਫਰਾਰ ਹੋ ਗਿਆ ਅਤੇ ਉਸਨੇ ਫੇਸਬੁੱਕ 'ਤੇ ਰੌਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਇਸ ਨੂੰ ਸ਼ੇਰਾ ਖੁੱਬਣ ਦੇ ਪੁਲਿਸ ਮੁਕਾਬਲੇ ਦਾ ਬਦਲਾ ਕਰਾਰ ਦਿੱਤਾ ਸੀ।ਰੌਕੀ ਅਪਰਾਧ ਦੀ ਦੁਨੀਆ ਦਾ ਵੱਡਾ ਨਾਮ ਸੀ।ਯੂਪੀ ਦੇ ਡੌਨ ਮੁਖਤਾਰ ਅੰਨਸਾਰੀ ਦੇ ਨਾਲ ਰਹਿੰਦੇ ਗੈਂਗਸਟਰ ਪ੍ਰਭਜਿੰਦਰ ਡਿੰਪੀ ਦਾ ਚੇਲਾ ਸੀ ਜਸਵਿੰਦਰ ਰੌਕੀ।
ਸਾਲ 2017 ਵਿੱਚ, ਜੈਪਾਲ ਨੇ ਚਿਤਕਾਰਾ ਯੂਨੀਵਰਸਿਟੀ ਨੇੜੇ ਚੰਡੀਗੜ੍ਹ – ਪਟਿਆਲਾ ਹਾਈਵੇਅ ਤੇ ਇੱਕ ਕੈਸ਼ ਵੈਨ ਤੋਂ 1.3 ਕਰੋੜ ਰੁਪਏ ਅਤੇ ਰੋਪੜ ਵਿੱਚ ਏਟੀਐਮ ਲੋਡਿੰਗ ਵੈਨ ਵਿੱਚੋਂ 35 ਲੱਖ ਰੁਪਏ ਲੁੱਟ ਸੀ।2020 ਵਿੱਚ, ਜੈਪਾਲ ਨੇ ਇੱਕ ਡਕੈਤੀ ਨੂੰ ਅੰਜਾਮ ਦਿੰਦੇ ਹੋਏ ਲੁਧਿਆਣਾ ਤੋਂ ਕਰੀਬ 33 ਕਿਲੋ ਸੋਨਾ ਲੁੱਟਿਆ ਸੀ।
ਗੈਂਗਸਟਰ ਜੈਪਾਲ 15 ਮਈ 2021 ਨੂੰ ਜਗਰਾਓਂ ਦੀ ਦਾਣਾ ਮੰਡੀ 'ਚ CIA ਸਟਾਫ ਦੇ ਦੋ ASI ਨੂੰ ਗੋਲੀਆਂ ਮਾਰ ਫਰਾਰ ਹੋ ਗਿਆ ਸੀ।ਇਸ ਕਤਲ ਮਾਮਲੇ ਵਿੱਚ ਚਾਰ ਲੋਕ ਲੋੜਿੰਦਾ ਸੀ।ਜੈਪਾਲ ਭੁੱਲਰ ਤੇ 10 ਲੱਖ ਅਤੇ ਜਸਪ੍ਰੀਤ ਜੱਸੀ ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਆਪਣੀ ਸਾਥੀ ਜੱਸੀ ਨਾਲ 22-23 ਮਈ ਤੋਂ ਕੋਲਕਾਤਾ ਦੇ ਸ਼ਪੁਰਜੀ ਵਿੱਚ ਰਹਿ ਰਹੇ ਸੀ।
ਇਹ ਵੀ ਪੜ੍ਹੋ: ਜਗਰਾਉਂ ASI ਹੱਤਿਆ ਕਾਂਡ ਦੇ ਆਰੋਪੀ ਗੈਂਗਸਟਰ ਜੈਪਾਲ ਭੁੱਲਰ ਦੀ ਪੁਲਿਸ ਐਨਕਾਉਂਟਰ 'ਚ ਮੌਤ
28 ਮਈ ਨੂੰ ਪੁਲਿਸ ਨੇ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗਵਾਲੀਅਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਪੰਜਾਬ ਪੁਲਿਸ ਨੇ ਇਨ੍ਹਾਂ ਖ਼ਤਰਨਾਕ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਅਪਰੇਸ਼ਨ ਜੈਕ (OP-JACK) ਚੱਲਾਇਆ ਸੀ।ਪੁਲਿਸ ਦੀਆਂ ਕਈ ਟੀਮਾਂ ਵੱਖ-ਵੱਖ ਸੂਬਿਆਂ ਵਿੱਚ ਇਨ੍ਹਾਂ ਗੈਂਗਸਟਰਾਂ ਦੀ ਭਾਲ ਵਿੱਚ ਲੱਗੀ ਹੋਈ ਸੀ।
ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਜ ਭਰਤ ਕੁਮਾਰ ਵਾਸੀ ਸਾਹਨੇਵਾਲ, ਲੁਧਿਆਣਾ ਨੂੰ ਰਾਜਪੁਰਾ ਖੇਤਰ ਦੇ ਸ਼ੰਭੂ ਬਾਰਡਰ ਨੇੜੇ ਗ੍ਰਿਫਤਾਰ ਕੀਤਾ ਅਤੇ ਟੀਮ ਨੇ ਹੌਂਡਾ ਐਕੋਰਡ ਗੱਡੀ ਨੰਬਰ WB02R4500 ਅਤੇ ਇੱਕ .30 ਬੋਰ ਦਾ ਪਿਸਤੌਲ ਵੀ ਭਰਤ ਕੁਮਾਰ ਤੋਂ ਬਰਾਮਦ ਕੀਤਾ।
ਭਰਤ ਕੁਮਾਰ, ਜੈਪਾਲ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਉਸ ਨੇ ਜੈਪਾਲ ਤੇ ਜੱਸੀ ਨੂੰ ਮੱਧ ਪ੍ਰਦੇਸ਼ ਵਿੱਚ ਰਹਿਣ ਲਈ ਸਹਾਇਤਾ ਕੀਤੀ ਸੀ ਜਦੋਂ ਉਹ ਕਤਲ ਦੀ ਵਾਰਦਾਤ ਕਰ ਪੰਜਾਬ ਵਿੱਚੋਂ ਫਰਾਰ ਹੋ ਗਏ ਸੀ।ਡੀਜੀਪੀ ਮੁਤਾਬਿਕ ਭਰਤ ਨੇ ਹੀ ਜੈਪਾਲ ਅਤੇ ਜੱਸੀ ਦੇ ਕੋਲਕਾਤਾ ਵਾਲੇ ਟਿਕਾਣੇ ਬਾਰੇ ਖੁਲਾਸਾ ਕੀਤਾ ਕਿ ਦੋਨੋਂ ਗੈਂਗਸਟਰ ਇੱਕ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :