Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
ਪੰਜਾਬ ਆਮ ਆਦਮੀ ਪਾਰਟੀ ਵੱਲੋਂ ਨਵੇਂ ਸੂਬਾ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਪਾਰਟੀ ਨੇ ਅਮਨ ਅਰੋੜਾ ਦੇ ਨਾਮ ਉੱਤੇ ਮੋਹਰ ਲਗਾ ਦਿੱਤੀ ਹੈ। ਜੇਕਰ ਗੱਲ ਕਰੀਏ ਅਮਨ ਅਰੋੜਾ ਦੇ ਸਿਆਸੀ ਸਫਰ ਬਾਰੇ ਤਾਂ ਉਹ ਸੰਘਰਸ਼ ਭਰਿਆ ਰਿਹਾ
Punjab News: ਪੰਜਾਬ ਆਮ ਆਦਮੀ ਪਾਰਟੀ (AAP) ਵੱਲੋਂ ਨਵੇਂ ਸੂਬਾ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਪਾਰਟੀ ਨੇ ਅਮਨ ਅਰੋੜਾ ਦੇ ਨਾਮ ਉੱਤੇ ਮੋਹਰ ਲਗਾ ਦਿੱਤੀ ਹੈ। ਜੇਕਰ ਗੱਲ ਕਰੀਏ ਅਮਨ ਅਰੋੜਾ ਦੇ ਸਿਆਸੀ ਸਫਰ ਬਾਰੇ ਤਾਂ ਉਹ ਸੰਘਰਸ਼ ਭਰਿਆ ਰਿਹਾ ਹੈ। ਅਮਨ ਅਰੋੜਾ ਕਰੀਬ 24 ਸਾਲਾਂ ਤੋਂ ਸਿਆਸਤ ਵਿਚ ਸਿੱਧੇ ਤੌਰ 'ਤੇ ਸਰਗਰਮ ਹਨ। 'ਆਪ' ਨੇ ਅਮਨ ਅਰੋੜਾ ਨੂੰ ਸੂਬਾ ਪ੍ਰਧਾਨ ਬਣਾ ਕੇ ਹਿੰਦੂ ਚਿਹਰੇ 'ਤੇ ਬਾਜ਼ੀ ਖੇਡੀ ਹੈ। ਇਸ ਦੇ ਕਈ ਸਿਆਸੀ ਪ੍ਰਭਾਵ ਵੀ ਹਨ। ਆਪ ਵੱਲੋਂ ਹਿੰਦੂ ਚਿਹਰੇ 'ਤੇ ਰਣਨੀਤੀ ਖੇਡ ਕੇ ਸ਼ਹਿਰੀ ਖੇਤਰਾਂ ਵਿਚ ਕਾਂਗਰਸ ਅਤੇ ਭਾਜਪਾ ਦੀ ਪਕੜ ਢਿੱਲੀ ਕਰਨ ਦੀ ਹੈ।
ਹੋਰ ਪੜ੍ਹੋ : ਮੱਛਰ ਭਜਾਉਣ ਵਾਲੇ ਕੋਇਲ ਦਾ ਧੂੰਆਂ ਤੁਹਾਡੇ ਸਿਹਤ ਖਤਰਨਾਕ! ਜਾਣੋ ਨੁਕਸਾਨ
ਜਾਣੋ ਅਮਨ ਅਰੋੜਾ ਦਾ ਸਿਆਸੀ ਸਫਰ
'ਆਪ' ਤੋਂ ਅਮਨ ਅਰੋੜਾ ਕਾਂਗਰਸ 'ਚ ਸਨ। ਕਾਂਗਰਸ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਬਹੁਤੀ ਸਫਲਤਾ ਨਹੀਂ ਮਿਲੀ। ਉਹ ਕਾਂਗਰਸ ਦੀ ਟਿਕਟ 'ਤੇ ਦੋ ਵਾਰ ਸੁਨਾਮ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਅਤੇ ਦੋਵੇਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਬੰਦੀ ਵੱਲ ਪੂਰਾ ਧਿਆਨ ਨਾ ਦੇਣ ਦਾ ਹਵਾਲਾ ਦਿੰਦਿਆਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਇੱਕ ਵਾਰ ਫਿਰ ਆਪਣਾ ਧਿਆਨ ਅਮਨ ਅਰੋੜਾ 'ਤੇ ਕੇਂਦਰਿਤ ਕੀਤਾ ਹੈ। ਸ਼ੁੱਕਰਵਾਰ ਨੂੰ ਪਾਰਟੀ ਵੱਲੋਂ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ।
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸੁਨਾਮ ਸਥਿਤ ਆਪਣੀ ਰਿਹਾਇਸ਼ 'ਤੇ ਭਗਵੰਤ ਮਾਨ ਦੀ ਅਗਵਾਈ 'ਚ 'ਆਪ' 'ਚ ਸ਼ਾਮਲ ਹੋ ਗਏ ਸਨ। ਇੱਥੋਂ ਹੀ ਉਨ੍ਹਾਂ ਦੀ ਸਿਆਸੀ ਗੱਡੀ ਪਟੜੀ 'ਤੇ ਚੱਲਣ ਲੱਗੀ। ਉਹ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵੋਟਾਂ ਦੇ ਰਿਕਾਰਡ ਫਰਕ ਨਾਲ ਜਿੱਤ ਕੇ ਪੰਜਾਬ ਦੀ ਰਾਜਨੀਤੀ ਵਿੱਚ ਪ੍ਰਮੁੱਖ ਬਣ ਗਿਆ ਸੀ। 'ਆਪ' ਸਰਕਾਰ ਦੇ ਗਠਨ ਦੇ ਪਹਿਲੇ ਪੜਾਅ 'ਚ ਅਮਨ ਅਰੋੜਾ ਨੂੰ ਮੰਤਰੀ ਨਾ ਬਣਾਏ ਜਾਣ ਦੀ ਸਿਆਸੀ ਹਲਕਿਆਂ 'ਚ ਕਾਫੀ ਚਰਚਾ ਸੀ ਪਰ ਮੰਤਰੀ ਮੰਡਲ ਦੇ ਦੂਜੇ ਵਿਸਥਾਰ 'ਚ ਉਨ੍ਹਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਸੀ.ਐੱਮ. ਅਤੇ ਵਿੱਤ ਮੰਤਰੀ ਤੋਂ ਬਾਅਦ ਵਾਲਾ ਅਹੁਦਾ ਦਿੱਤਾ ਗਿਆ।
'ਆਪ' ਦਾ ਸੂਬਾ ਪ੍ਰਧਾਨ ਬਣਾਏ ਜਾਣ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਮਰਥਕਾਂ ਨੇ ਖੁਸ਼ੀ ਦੀ ਲਹਿਰ ਛਾਈ ਹੋਈ ਹੈ, ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। ਅਮਨ ਅਰੋੜਾ ਦੀ ਮਾਤਾ ਪਰਮੇਸ਼ਵਰੀ ਦੇਵੀ ਦੀ ਅਗਵਾਈ ਵਿੱਚ ਉਨ੍ਹਾਂ ਦੇ ਘਰ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋਏ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਅਤੇ ਵਫ਼ਾਦਾਰ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਇਕ ਕਾਬਲ ਨੇਤਾ ਹਨ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ। ਉਨ੍ਹਾਂ ਦੀ ਅਗਵਾਈ 'ਚ 'ਆਪ' ਪੰਜਾਬ 'ਚ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਵੇਗੀ।