(Source: ECI/ABP News)
Viral Video: ਮਹਿਲਾ ਦਾ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਵਾਇਰਲ, ਜਾਣੋ ਇਸ ਦੇ ਪਿੱਛਾ ਕਿਸ ਦਾ ਹੱਥ
Viral Video: ਉੱਤਰ ਪ੍ਰਦੇਸ਼ ਦੇ ਆਗਰਾ ਦੀ ਭਾਜਪਾ ਮਹਿਲਾ ਮੋਰਚਾ ਦੀ ਅਧਿਕਾਰੀ ਦਾ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਮਾਮਲੇ ਵਿੱਚ ਮਹਿਲਾ ਆਗੂ ਨੇ ਇੱਕ ਆਗੂ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਹੈ।
![Viral Video: ਮਹਿਲਾ ਦਾ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਵਾਇਰਲ, ਜਾਣੋ ਇਸ ਦੇ ਪਿੱਛਾ ਕਿਸ ਦਾ ਹੱਥ Leader obscene video was made viral know who do this Viral Video: ਮਹਿਲਾ ਦਾ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਵਾਇਰਲ, ਜਾਣੋ ਇਸ ਦੇ ਪਿੱਛਾ ਕਿਸ ਦਾ ਹੱਥ](https://feeds.abplive.com/onecms/images/uploaded-images/2024/06/11/be3e1b7da6c92ae408aceaa5961186ec1718084201409647_original.png?impolicy=abp_cdn&imwidth=1200&height=675)
Viral Video: ਉੱਤਰ ਪ੍ਰਦੇਸ਼ ਦੇ ਆਗਰਾ ਦੀ ਭਾਜਪਾ ਮਹਿਲਾ ਮੋਰਚਾ ਦੀ ਅਧਿਕਾਰੀ ਦਾ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਮਾਮਲੇ ਵਿੱਚ ਮਹਿਲਾ ਆਗੂ ਨੇ ਇੱਕ ਆਗੂ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਹੈ। ਮਹਿਲਾ ਆਗੂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਮੁਲਜ਼ਮ ਨੇ ਸਿਆਸੀ ਰੰਜਿਸ਼ ਕਾਰਨ ਇਹ ਸਭ ਕੁਝ ਕੀਤਾ ਹੈ। ਜਿਸ ਕਾਰਨ ਮਹਿਲਾ ਨੇਤਾ ਦਾ ਅਕਸ ਖਰਾਬ ਹੋ ਰਿਹਾ ਹੈ।
ਉੱਥੇ ਇੱਕ ਹੋਰ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਸਾਬਕਾ ਮਹਿਲਾ ਅਧਿਕਾਰੀ 'ਤੇ ਵੀ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਦੋਸ਼ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਕਿਸੇ ਨੇ ਭਾਜਪਾ ਮਹਿਲਾ ਮੋਰਚਾ ਦੀ ਅਧਿਕਾਰੀ ਦੀ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ। ਜਿਸ ਤੋਂ ਬਾਅਦ ਸਿਆਸੀ ਜਗਤ 'ਚ ਹਾਹਾਕਾਰ ਮੱਚ ਗਈ। ਜਦੋਂ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਕ੍ਰਾਈਮ ਬ੍ਰਾਂਚ ਦੀ ਮਦਦ ਵੀ ਲਈ ਜਾਵੇਗੀ। ਤਾਂ ਜੋ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਦਾ ਨਾਮ ਪਤਾ ਲੱਗ ਸਕੇ।
ਇਹ ਵੀ ਪੜ੍ਹੋ: ਅੰਤਿਮ ਸਸਕਾਰ ਕਰ ਮੁੰਡੇ ਦਾ ਮਾਤਮ ਮਨਾ ਰਿਹਾ ਸੀ ਪਰਿਵਾਰ, ਫਿਰ ਤੇਰ੍ਹਵੀਂ 'ਤੇ ਅਚਾਨਕ ਆ ਗਿਆ ਘਰ
ਸਿਕੰਦਰਾਬਾਦ ਨਿਵਾਸੀ ਭਾਜਪਾ ਮਹਿਲਾ ਮੋਰਚਾ ਅਧਿਕਾਰੀ ਨੇ ਦੀਨਦਿਆਲ ਮੰਡਲ ਦੀ ਮਹਿਲਾ ਅਧਿਕਾਰੀ, ਸਾਬਕਾ ਮੰਡਲ ਅਧਿਕਾਰੀ ਅਤੇ ਸੰਜੇ ਕੁਮਾਰ ਗੁੱਜਰ ਦੇ ਖਿਲਾਫ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਮਹਿਲਾ ਆਗੂ ਨੇ ਦੋਸ਼ ਲਾਇਆ ਹੈ ਕਿ ਉਹ ਕਰੀਬ ਤਿੰਨ ਸਾਲ ਪਹਿਲਾਂ ਮੁਲਜ਼ਮ ਦੇ ਸੰਪਰਕ ਵਿੱਚ ਸੀ। ਉਦੋਂ ਤੋਂ ਹੀ ਦੋਹਾਂ ਵਿਚਕਾਰ ਹੌਲੀ-ਹੌਲੀ ਨੇੜਤਾ ਵਧਦੀ ਗਈ ਅਤੇ ਫਿਰ ਇੱਥੋਂ ਹੀ ਅਸਲ ਕਹਾਣੀ ਸ਼ੁਰੂ ਹੋ ਜਾਂਦੀ ਹੈ।
ਦੱਸ ਦਈਏ ਕਿ ਦੋਸ਼ੀ ਨੇ ਫਿਰ ਮਹਿਲਾ ਨੂੰ ਨਿਊਡ ਵੀਡੀਓ ਕਾਲ ਕਰਨ ਲਈ ਕਿਹਾ। ਹਾਲਾਂਕਿ ਮਹਿਲਾ ਨੇ ਉਸ ਦੀ ਗੱਲ ਮੰਨ ਕੇ ਉਸ ਨੂੰ ਨਿਊਡ ਵੀਡੀਓ ਕਾਲ ਕੀਤੀ। ਫਿਰ ਦੋਸ਼ੀ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਨਗਨ ਵੀਡੀਓ ਕਾਲ ਰਿਕਾਰਡ ਕਰ ਲਈ। ਜਿਸ ਦਾ ਸਕਰੀਨ ਸ਼ਾਟ ਅਤੇ ਫੋਟੋ ਲੈ ਕੇ ਵਾਇਰਲ ਕਰ ਦਿੱਤੀ। ਆਗੂ ਨੇ ਦੋਸ਼ ਲਾਇਆ ਹੈ ਕਿ ਇਹ ਸਭ ਕੁਝ ਸਿਆਸੀ ਰੰਜਿਸ਼ ਕਾਰਨ ਹੋ ਰਿਹਾ ਹੈ। ਇਸ ਮਾਮਲੇ ਵਿੱਚ ਯੂਟੀਆਰ ਪੁਲਿਸ ਨੇ ਉਨ੍ਹਾਂ ਸਾਰਿਆਂ ਦੇ ਮੋਬਾਈਲ ਨੰਬਰ ਮੰਗੇ ਹਨ ਜਿਨ੍ਹਾਂ ਖ਼ਿਲਾਫ਼ ਮਹਿਲਾ ਆਗੂ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਵੀਡੀਓ ਕਿਸ ਨੇ ਵਾਇਰਲ ਕੀਤੀ ਹੈ।
ਇਹ ਵੀ ਪੜ੍ਹੋ: Viral Video: ਚਲਦੀ ਕਾਰ ਅੰਦਰ ਬਜ਼ੁਰਗ ਵਿਅਕਤੀ ਨਾਲ ਇੰਟੀਮੇਟ ਹੋਈ ਔਰਤ, ਜਦੋਂ ਗੱਡੀ 'ਤੇ ਪਈ ਲਾਈਟ ਤਾਂ ਮੱਚ ਗਈ ਹਾਹਾਕਾਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)