ਪੜਚੋਲ ਕਰੋ

Sangrur: CM ਦੇ ਜ਼ਿਲ੍ਹੇ ਵਿੱਚ ਵਿਗੜੀ ਕਾਨੂੰਨ ਵਿਵਸਥਾ, ਚਿੱਟੇ ਦਿਨ ਵਿਅਕਤੀ ਦੀ ਕੁੱਟਮਾਰ, ਹਾਲਤ ਨਾਜ਼ੁਕ

ਇਸ ਪੂਰੀ ਵਾਰਦਾਤ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੀੜਤ ਸੋਨੂੰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਹਮਲੇ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਬਠਿੰਡਾ ਦੇ  ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Punjab News: ਸੰਗਰੂਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 6 ਲੋਕਾਂ ਨੇ ਇੱਕ ਵਿਅਕਤੀ ਦੀ ਲੋਹੇ ਦੀਆਂ ਰਾਡਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਵਿੱਚ ਉਸ ਦੀਆਂ ਦੋਵੇਂ ਲੱਤਾਂ ਤੇ ਹੱਥ ਟੁੱਟ ਗਏ।  ਇਸ ਪੂਰੀ ਵਾਰਦਾਤ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੀੜਤ ਸੋਨੂੰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਹਮਲੇ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਬਠਿੰਡਾ ਦੇ  ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਕੌਣ ਸੀ ਹਮਲਾਵਰ, ਇੱਕ ਦੀ ਹੋਈ ਗ੍ਰਿਫ਼ਤਾਰੀ

ਦੱਸ ਦਈਏ ਕਿ ਹਮਲਾਵਰਾਂ ਵਿੱਚ ਇੱਕ ਔਰਤ ਦਾ ਨਾਂ ਵੀ ਸ਼ਾਮਲ ਹੈ। ਇਸ ਸਬੰਧ ਵਿੱਚ ਪੁਲਿਸ ਨੇ ਮਨੀ ਸਿੰਘ, ਕੁਲਦੀਪ ਸਿੰਘ ਉਰਫ਼ ਬੜੀ, ਲਵੀ ਸਿੰਘ, ਗੋਪਾਲ ਸਿੰਘ, ਅਮਰੀਕ ਸਿੰਘ ਅਤੇ ਮਲਕੀਤ ਕੌਰ ਖ਼ਿਲਾਫ਼ ਇਰਾਦਾ-ਏ-ਕਤਲ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਹਮਲੇ ਵਿੱਚ ਸੋਨੂੰ ਕੁਮਾਰ ਵਿਅਕਤੀ ਸੜਕ 'ਤੇ ਡਿੱਗ ਕੇ ਇਨ੍ਹਾਂ ਲੋਕਾਂ ਤੋਂ ਰਹਿਮ ਦੀ ਗੁਹਾਰ ਲਗਾਉਂਦਾ ਰਿਹਾ ਪਰ ਹਮਲਾਵਰਾਂ ਨੂੰ ਕੋਈ ਤਰਸ ਨਾ ਆਇਆ ਅਤੇ ਉਸ 'ਤੇ ਬੁਰੀ ਤਰ੍ਹਾਂ ਹਮਲਾ ਕਰਦੇ ਰਹੇ। 

ਪਿੰਡ ਦਿਆਂ ਵਿਅਕਤੀਆਂ ਨੇ ਹੀ ਕੀਤੀ ਕੁੱਟਮਾਰ

ਜ਼ਖ਼ਮੀ ਸੋਨੂੰ ਕੁਮਾਰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੇ ਜਗਤਪੁਰਾ ਕਸਬੇ ਦਾ ਰਹਿਣ ਵਾਲਾ ਹੈ। ਸਾਰੇ ਛੇ ਮੁਲਜ਼ਮ ਵੀ ਇੱਥੋਂ ਦੇ ਹੀ ਹਨ ਅਤੇ ਉਨ੍ਹਾਂ ਦੀ ਸੋਨੂੰ ਕੁਮਾਰ ਨਾਲ ਪੁਰਾਣੀ ਦੁਸ਼ਮਣੀ ਹੈ। ਇਸ ਕਾਰਨ ਮੁਲਜ਼ਮਾਂ ਨੇ ਸੋਨੂੰ ਨੂੰ ਸੜਕ 'ਤੇ ਘੇਰ ਲਿਆ ਅਤੇ ਉਸ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਸ ਦੀਆਂ ਦੋਵੇਂ ਲੱਤਾਂ ਅਤੇ ਦੋਵੇਂ ਬਾਹਾਂ ਟੁੱਟ ਗਈਆਂ। ਉਸ ਦੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਗੰਭੀਰ ਸੱਟਾਂ ਲੱਗੀਆਂ ਸਨ।ਘਟਨਾ ਦੇ ਇੱਕ ਮਿੰਟ 26 ਸੈਕਿੰਡ ਦੇ ਵੀਡੀਓ ਵਿੱਚ ਇੱਕ ਵਿਅਕਤੀ ਸੋਨੂੰ ਨੂੰ ਫੜ ਕੇ ਜ਼ਮੀਨ 'ਤੇ ਸੁੱਟਦਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੋ ਵਿਅਕਤੀ ਲੋਹੇ ਦੀਆਂ ਪਾਈਪਾਂ ਵਰਗੇ ਹਥਿਆਰਾਂ ਨਾਲ ਉਸ 'ਤੇ ਹਮਲਾ ਕਰਦੇ ਹਨ। ਮੁਲਜ਼ਮ ਇੱਕ ਤੋਂ ਬਾਅਦ ਇੱਕ ਸੋਨੂੰ ਕੁਮਾਰ ਦੇ ਹੱਥ-ਪੈਰ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸੋਨੂੰ ਲਗਾਤਾਰ ਉਨ੍ਹਾਂ ਦੀਆਂ ਮਿੰਨਤਾ ਕਰਦਾ ਹੈ ਕਿ ਉਸ ਨੂੰ ਛੱਡ ਦਿੱਤਾ ਜਾਵੇ ਪਰ ਉਨ੍ਹਾਂ ਨੇ ਕੋਈ ਤਰਸ ਨਹੀਂ ਕੀਤੀ ਤੇ ਉਸ ਉੱਤੇ ਤਸ਼ੱਦਦ ਕਰਦੇ ਰਹੇ।

ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?

ਥਾਣਾ ਸੁਨਾਮ ਦੇ ਐਸ.ਐਚ.ਓ ਅਜੇ ਕੁਮਾਰ ਨੇ ਦੱਸਿਆ ਕਿ ਇਹ ਸਾਰੀ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਅਤੇ ਇਸ ਸਬੰਧੀ ਸੁਨਾਮ ਦੇ ਮਨੀ ਸਿੰਘ, ਕੁਲਦੀਪ ਸਿੰਘ ਉਰਫ਼ ਬੜੀ, ਲਵੀ ਸਿੰਘ, ਗੋਪਾਲ ਸਿੰਘ, ਅਮਰੀਕ ਸਿੰਘ ਅਤੇ ਮਲਕੀਤ ਕੌਰ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ। ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।

ਟਾਪ ਹੈਡਲਾਈਨ

Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Mohali News: ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Floods News: ਇਨ੍ਹਾਂ 8 ਜ਼ਿਲ੍ਹਿਆਂ 'ਤੇ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ; ਆਫ਼ਤ ਪ੍ਰਬੰਧਨ ਵੱਲੋਂ ਦਿਸ਼ਾ-ਨਿਰਦੇਸ਼...
ਇਨ੍ਹਾਂ 8 ਜ਼ਿਲ੍ਹਿਆਂ 'ਤੇ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ; ਆਫ਼ਤ ਪ੍ਰਬੰਧਨ ਵੱਲੋਂ ਦਿਸ਼ਾ-ਨਿਰਦੇਸ਼...
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Mohali News: ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Floods News: ਇਨ੍ਹਾਂ 8 ਜ਼ਿਲ੍ਹਿਆਂ 'ਤੇ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ; ਆਫ਼ਤ ਪ੍ਰਬੰਧਨ ਵੱਲੋਂ ਦਿਸ਼ਾ-ਨਿਰਦੇਸ਼...
ਇਨ੍ਹਾਂ 8 ਜ਼ਿਲ੍ਹਿਆਂ 'ਤੇ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ; ਆਫ਼ਤ ਪ੍ਰਬੰਧਨ ਵੱਲੋਂ ਦਿਸ਼ਾ-ਨਿਰਦੇਸ਼...
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ
Big News: ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...
ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
Embed widget