ਮੋਬਾਈਲ ਵੇਖਣ ਤੋਂ ਖਫਾ ਮਾਂ ਵੱਲੋਂ ਪੁੱਤ ’ਤੇ ਦਾਤੀ ਨਾਲ ਹਮਲਾ, ਬੱਚੇ ਨੇ ਖੁਦ ਥਾਣੇ ਜਾ ਕੇ ਕੀਤੀ ਸ਼ਿਕਾਇਤ
ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ‘ਚ 13 ਸਾਲਾ ਲੜਕੇ ਨੇ ਆਪਣੀ ਮਾਂ ‘ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ‘ਤੇ ਉਸ ਉਤੇ ਦਾਤੀ ਨਾਲ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ।
ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ‘ਚ 13 ਸਾਲਾ ਲੜਕੇ ਨੇ ਆਪਣੀ ਮਾਂ ‘ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ‘ਤੇ ਉਸ ਉਤੇ ਦਾਤੀ ਨਾਲ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਅੱਠਵੀਂ ਜਮਾਤ ‘ਚ ਪੜ੍ਹਦੇ ਲੜਕੇ ਨੇ ਐੱਫਆਈਆਰ ਦਰਜ ਕਰਵਾਈ ਹੈ ਕਿ 25 ਅਗਸਤ (ਐਤਵਾਰ) ਨੂੰ ਉਸ ਦੀ ਮਾਂ ਨੇ ਉਸ ਉਤੇ ਦਾਤੀ ਨਾਲ ਉਦੋਂ ਹਮਲਾ ਕਰ ਦਿੱਤਾ, ਜਦੋਂ ਉਹ ਆਪਣੇ ਸਕੂਲ ਤੋਂ ਆਉਣ ਵਾਲੇ ਮੈਸੇਜ਼ ਦੇਖਣ ਲਈ ਮਾਂ ਦਾ ਫੋਨ ਦੇਖ ਰਿਹਾ ਸੀ।
13 ਸਾਲ ਦੇ ਬੱਚੇ ਨੇ ਆਪਣੀ ਮਾਂ ਅਤੇ ਵੱਡੀ ਭੈਣ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਦੋਵਾਂ ਨੇ ਉਸ ਦੀ ਅਤੇ ਉਸ ਦੀ ਛੋਟੀ ਭੈਣ ਦੀ ਕੁੱਟਮਾਰ ਕੀਤੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਨੇ ਆਪਣੀ ਮਾਂ ਦੇ ਮੋਬਾਈਲ ਫੋਨ ਨੂੰ ਹੱਥ ਲਾਇਆ ਤਾਂ ਉਸ ਨੇ ਦਾਤੀ ਨਾਲ ਵਾਰ ਕਰ ਦਿੱਤਾ।
ਬੱਚੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ
ਇਸ ਕਾਰਨ ਉਸ ਦੀ ਬਾਂਹ ਉਤੇ ਸੱਟ ਲੱਗ ਗਈ। ਪੁਲਿਸ ਨੇ ਬੱਚੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ 25 ਅਗਸਤ ਨੂੰ ਇੱਕ 13 ਸਾਲਾ ਸਕੂਲੀ ਵਿਦਿਆਰਥੀ ਅਚਾਨਕ ਥਾਣੇ ਪਹੁੰਚ ਗਿਆ।
ਉਸ ਨੇ ਸ਼ਿਕਾਇਤ ਲਿਖਵਾਈ, 'ਮੈਂ ਕਨਾੜ ਪਿੰਡ ਰਹਿੰਦਾ ਹਾਂ। ਮੈਂ ਅਤੇ ਮੇਰੀ ਛੋਟੀ ਭੈਣ ਮੇਰੇ ਦਾਦਾ ਜੀ ਕੋਲ ਰਹਿੰਦੇ ਹਾਂ। ਮੇਰੀ ਮਾਂ ਅਤੇ ਵੱਡੀ ਭੈਣ ਲਾਲਘਾਟੀ ਦਤੋਦਾ ਵਿੱਚ ਰਹਿੰਦੀਆਂ ਹਨ। 24 ਅਗਸਤ ਨੂੰ ਸਕੂਲ ਵਿੱਚ ਛੁੱਟੀ ਸੀ। ਇਸ ਕਾਰਨ ਮੈਂ ਆਪਣੀ ਛੋਟੀ ਭੈਣ ਨਾਲ ਉਨ੍ਹਾਂ ਕੋਲ ਗਿਆ। ਮੈਂ ਸਕੂਲ ਵਿੱਚ ਆਪਣੀ ਮਾਂ ਦਾ ਫੋਨ ਨੰਬਰ ਦਿੱਤਾ ਹੈ। ਇਸ ਲਈ ਉਥੋਂ ਦੇ ਸਾਰੇ ਮੈਸੇਜ ਮਾਂ ਨੂੰ ਹੀ ਆਉਂਦੇ ਹਨ। ਸੋਮਵਾਰ ਨੂੰ ਸਕੂਲ ਜਾਣ ਤੋਂ ਪਹਿਲਾਂ ਮੈਂ ਆਪਣੀ ਮਾਂ ਦਾ ਮੋਬਾਈਲ ਚੈੱਕ ਕੀਤਾ ਕਿ ਸਕੂਲ ਤੋਂ ਕੋਈ ਮੈਸੇਜ ਆਇਆ ਹੈ ਜਾਂ ਨਹੀਂ। ਜਿਵੇਂ ਹੀ ਮੈਂ ਮੋਬਾਈਲ ਹੱਥ ਵਿਚ ਲਿਆ, ਮਾਂ ਨੂੰ ਗੁੱਸਾ ਆ ਗਿਆ।
ਪੁਲਿਸ ਨੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ
ਬੱਚੇ ਨੇ ਪੁਲਿਸ ਨੂੰ ਦੱਸਿਆ, 'ਮਾਂ ਇੰਨੀ ਗੁੱਸੇ 'ਚ ਆ ਗਈ ਕਿ ਉਸ ਨੇ ਮੇਰੇ 'ਤੇ ਦਾਤਰੀ ਨਾਲ ਹਮਲਾ ਕਰ ਦਿੱਤਾ। ਇਸ ਨਾਲ ਮੇਰੀ ਬਾਂਹ ਉਤੇ ਸੱਟ ਲੱਗੀ ਹੈ। ਇਸ ਦੌਰਾਨ ਜਦੋਂ ਮੇਰੀ ਛੋਟੀ ਭੈਣ ਮੈਨੂੰ ਬਚਾਉਣ ਆਈ ਤਾਂ ਮੇਰੀ ਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ।
ਇਸ ਤੋਂ ਬਾਅਦ ਅਸੀਂ ਦੋਵੇਂ ਉਥੋਂ ਚਲੇ ਗਏ। ਮੈਂ ਘਰ ਜਾ ਕੇ ਇਹ ਗੱਲ ਆਪਣੇ ਦਾਦਾ ਜੀ ਨੂੰ ਦੱਸੀ। ਇਸ ਤੋਂ ਬਾਅਦ ਮੈਂ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਇਆ ਹਾਂ।' ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਬੱਚੇ ਦੇ ਬਿਆਨ ਲੈ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਦੂਜੇ ਪਾਸੇ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਲੜਕਾ ਸਵੇਰ ਤੋਂ ਫ਼ੋਨ ਉਤੇ ਗੇਮ ਖੇਡ ਰਿਹਾ ਸੀ ਅਤੇ ਸੁਣ ਨਹੀਂ ਰਿਹਾ ਸੀ।