ਪੜਚੋਲ ਕਰੋ
Advertisement
ਸ਼੍ਰੋਮਣੀ ਕਮੇਟੀ ਮੈਂਬਰ ਦੇ ਫਾਰਮ ਹਾਊਸ 'ਤੇ ਤਿੰਨ ਕਤਲ
ਭਿੰਡਰ ਫਾਰਮ ’ਤੇ ਦੇਰ ਰਾਤ ਪਰਵਾਸੀ ਮਜ਼ਦੂਰ ਨੇ ਕਥਿਤ ਸੁੱਤੇ ਪਏ ਤਿੰਨ ਵਿਅਕਤੀਆਂ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੈ।
ਨੂਰਪੁਰ ਬੇਦੀ: ਕਲਵਾਂ ਮੌੜ ਪੁਲਿਸ ਚੌਕੀ ਅਧੀਨ ਆਉਂਦੇ ਪਿੰਡ ਸੁਆੜਾ ਸਥਿਤ ਭਿੰਡਰ ਫਾਰਮ ’ਤੇ ਦੇਰ ਰਾਤ ਪਰਵਾਸੀ ਮਜ਼ਦੂਰ ਨੇ ਕਥਿਤ ਸੁੱਤੇ ਪਏ ਤਿੰਨ ਵਿਅਕਤੀਆਂ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੈ।
ਇਹ ਫਾਰਮ ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਦਾ ਦੱਸਿਆ ਜਾਂਦਾ ਹੈ। ਮ੍ਰਿਤਕਾਂ ਦੀ ਪਛਾਣ 50 ਸਾਲਾ ਕੇਸਰ ਸਿੰਘ, ਵਾਸੀ ਪਿੰਡ ਭਨੂੰਹਾਂ, 50 ਸਾਲਾ ਰਾਮੂ ਤੇ 55 ਸਾਲਾ ਸ਼ੰਕਰ, ਵਾਸੀ ਬਾਗਾ ਬਿਹਾਰ ਵਜੋਂ ਹੋਈ ਹੈ। ਫ਼ਰਾਰ ਦੋਸ਼ੀ ਦੀ ਪਛਾਣ ਪਰਵਾਸੀ ਮਜ਼ਦੂਰ ਸੁਖਦੇਵ ਸਿੰਘ ਵਾਸੀ ਬਾਗਾ ਬਿਹਾਰ ਵਜੋਂ ਦੱਸੀ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਭੇਜ ਕਿ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ
ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਫਾਰਮ ’ਤੇ ਰਹਿੰਦੇ ਮਜ਼ਦੂਰਾਂ ਨੂੰ ਜਦੋਂ ਰਾਤ ਨੂੰ ਫੋਨ ਕੀਤਾ ਤਾਂ ਉਥੇ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਉਨ੍ਹਾਂ ਆਪਣੇ ਸਟੋਨ ਕਰੱਸ਼ਰ ’ਤੇ ਮੁਨਸ਼ੀ ਨੂੰ ਫੋਨ ਕਰਕੇ ਦੱਸਿਆ ਕਿ ਫਾਰਮ ’ਤੇ ਕੋਈ ਫੋਨ ਨਹੀਂ ਚੁੱਕ ਰਿਹਾ। ਜਦੋਂ ਮੁਨਸ਼ੀ ਨੇ ਫਾਰਮ ’ਤੇ ਜਾ ਕੇ ਦੇਖਿਆ ਤਾਂ ਉਥੇ ਲਹੂ ਲੂਹਾਨ ਤਿੰਨ ਲਾਸ਼ਾ ਪਈਆਂ ਸਨ।
ਭਿੰਡਰ ਨੇ ਕਿਹਾ ਕਿ ਉਹ ਸੂਚਨਾ ਮਿਲਦੇ ਹੀ ਤੁਰੰਤ ਫਾਰਮ ’ਤੇ ਆ ਗਏ ਤੇ ਪੁਲੀਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਕਤਲ ਕਰਨ ਵਾਲਾ ਪਰਵਾਸੀ ਮਜ਼ਦੂਰ ਸੁਖਦੇਵ 10 ਸਾਲ ਤੋਂ ਉਸ ਕੋਲ ਹੀ ਕੰਮ ਕਰ ਰਿਹਾ ਸੀ।
ਐਸਐਸਪੀ ਸਵਪਨ ਸ਼ਰਮਾ ਨੇ ਉਕਤ ਫਾਰਮ ਹਾਊਸ ਦਾ ਦੌਰਾ ਕੀਤਾ। ਪੁਲੀਸ ਨੇ ਮੌਕੇ ਤੋਂ ਦਾਤ ਵੀ ਬਰਾਮਦ ਕਰ ਲਿਆ ਹੈ, ਜੋ ਇੱਕ ਪਾਈਪ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ। ਪੁਲੀਸ ਨੇ ਪਰਵਾਸੀ ਮਜ਼ਦੂਰ ਸੁਖਦੇਵ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਪੰਜਾਬ
ਪੰਜਾਬ
Advertisement