ਪੰਜਾਬ 'ਚ ਹਾਈ ਅਲਰਟ ਦੌਰਾਨ ਵੀ ਚੋਰਾਂ ਦੇ ਹੌਂਸਲੇ ਬੁਲੰਦ, ਧਾਰਮਿਕ ਥਾਵਾਂ 'ਤੇ ਚੋਰੀ ਦੀ ਘਟਨਾ ਨੂੰ ਇੰਝ ਦਿੱਤਾ ਅੰਜਾਮ
ਪੰਜਾਬ 'ਚ ਹਾਈ ਅਲਰਟ ਕੀਤਾ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਇਸ ਹਾਈ ਅਲਰਟ 'ਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੁਟੇਰਿਆਂ ਨੇ ਧਾਰਮਿਕ ਥਾਵਾਂ 'ਤੇ ਡਾਕਾ ਮਾਰਿਆ।
ਖੰਨਾ: ਕੇਂਦਰ ਸਰਕਾਰ ਵਲੋਂ ਲਿਆਦੀ ਅਗਨੀਪੱਥ ਸਕੀਮ ਦੇ ਖਿਲਾਫ ਦੇਸ਼ ਦੇ ਨਾਲ ਨਾਲ ਹਰ ਪਾਸੇ ਕਾਫਾ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਨਾਲ ਹੀ ਬੀਤੇ ਦਿਨੀਂ ਕੁਝ ਜਥੇਬੰਦੀਆਂ ਅਤੇ ਸੰਗਠਨਾਂ ਨੇ 20 ਜੂਨ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਸੀ। ਜਿਸ ਕਰਕੇ ਪੰਜਾਬ ਪੁਲਿਸ ਨੇ ਵੀ ਸੁਰੱਖਿਆ ਦੇ ਪੁਖ਼ਤਾਂ ਪ੍ਰਬੰਧ ਕੀਤਾ ਅਤੇ ਸੂਬੇ 'ਚ ਹਾਈ ਅਲਰਟ ਜਾਰੀ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਇੱਕ ਪਾਸੇ ਭਾਰਤ ਬੰਦ ਨੂੰ ਲੈਕੇ ਜਿੱਥੇ ਪੰਜਾਬ 'ਚ ਹਾਈ ਅਲਰਟ ਕੀਤਾ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਇਸ ਹਾਈ ਅਲਰਟ 'ਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੁਟੇਰਿਆਂ ਨੇ ਧਾਰਮਿਕ ਥਾਵਾਂ 'ਤੇ ਡਾਕਾ ਮਾਰਿਆ। ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ ਖੰਨਾ ਦੇ ਪਿੰਡ ਰਾਜੇਵਾਲ ਦੀ ਹੈ। ਜਿੱਥੇ ਐਤਵਾਰ ਦੀ ਅੱਧੀ ਰਾਤ ਨੂੰ ਰਾੜਾ ਅਤੇ ਸੋਟੀਆ ਸਮੇਤ ਲੁਟੇਰੇ ਆਏ ਅਤੇ ਮੰਦਿਰ ਦੇ ਪੁਜਾਰੀ ਅਤੇ ਨਾਲ ਲਗਦੇ ਡੇਰੇ ਦੇ ਸੰਤ ਨੂੰ ਬੰਨ੍ਹ ਕੇ ਉੱਥੋਂ ਨਕਦੀ ਅਤੇ ਮੋਬਾਇਲ ਲੁੱਟ ਕੇ ਲੈ ਗਏ।
ਇਸ ਘਟਨਾ ਨੂੰ ਲੈਕੇ ਪਿੰਡ ਵਾਸੀਆਂ ਅੰਦਰ ਡਰ ਦਾ ਮਾਹੌਲ ਹੈ, ਦੂਜੇ ਪਾਸੇ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਗੱਲ ਕਰ ਰਹੇ ਹਨ। ਪਿੰਡ ਦੇ ਵਸਨੀਕ ਵੈਦ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ 'ਚ ਪ੍ਰਾਚੀਨ ਸ਼੍ਰੀ ਨੀਲਕੰਠ ਮੰਦਿਰ ਹੈ ਜਿੱਥੇ ਪੁਜਾਰੀ ਰਵੀ ਕੁਮਾਰ ਰਹਿੰਦੇ ਹਨ। ਐਤਵਾਰ ਦੀ ਅੱਧੀ ਰਾਤ ਨੂੰ ਕਰੀਬ 10 ਬੰਦੇ ਆਉਂਦੇ ਹਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ। ਇਨ੍ਹਾਂ ਨੇ ਬੁਣੈਨਾਂ ਅਤੇ ਨਿਕਰਾਂ ਪਾਈਆਂ ਸੀ ਤੇ ਉਨ੍ਹਾਂ ਕੋਲ ਲੋਹੇ ਦੀਆਂ ਰਾਡਾਂ ਸੀ।
ਪਿੰਡ ਦੇ ਵਸਨੀਕ ਦਾ ਕਹਿਣਾ ਹੈ ਕਿ ਪਹਿਲਾਂ ਲੁਟੇਰਿਆਂ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ ਅਤੇ ਚਿੱਟੇ ਦੀ ਮੰਗ ਕੀਤੀ ਅਤੇ ਕਿਹਾ ਚਿੱਟਾ ਕਿੱਥੇ ਹੈ? ਫਿਰ ਮੰਦਿਰ ਦੇ ਤਾਲੇ ਤੋੜ ਕੇ ਨਗਦੀ ਲੁੱਟ ਲਈ। ਲੁਟੇਰੇ ਖੁਦ ਨੂੰ ਪੁਲਿਸ ਵਾਲੇ ਦੱਸ ਕੇ ਪੁਜਾਰੀ ਨੂੰ ਧਮਕਾਉਣ ਲੱਗੇ ਕਿ ਉਹ ਚਿੱਟਾ ਵੇਚਦਾ ਹੈ। ਇਸ ਮਗਰੋਂ ਲੁਟੇਰੇ ਪੁਜਾਰੀ ਕੋਲੋਂ 4500 ਰੁਪਏ, ਮੋਬਾਇਲ ਅਤੇ 2 ਘੜੀਆਂ ਲੈ ਗਏ। ਨਾਲ ਦੇ ਡੇਰੇ ਦੇ ਸੰਤ ਕੋਲੋਂ 1500 ਰੁਪਏ ਅਤੇ ਮੋਬਾਇਲ ਲੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਆਉਂਦੇ ਸਾਰ ਪਹਿਲਾਂ ਕੈਮਰੇ ਤੋੜ ਕੇ ਡੀਵੀਆਰ ਚੁੱਕਿਆ।
ਮੌਕੇ ਤੇ ਪੁੱਜੇ ਸਦਰ ਥਾਣਾ ਮੁਖੀ ਨਛੱਤਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਕੋਸ਼ਿਸ਼ ਹੈ ਕਿ ਛੇਤੀ ਇਨ੍ਹਾਂ ਨੂੰ ਟ੍ਰੇਸ ਕਰਕੇ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ: Coronavirus Cases in India: ਨਹੀਂ ਥੰਮ ਰਿਹਾ ਕੋਰੋਨਾ ਦੀ ਕਹਿਰ, ਪਿਛਲੇ 24 ਘੰਟਿਆਂ 'ਚ 12781 ਨਵੇਂ ਮਾਮਲੇ ਹੋਏ ਦਰਜ