West bengal news: ਬਲਾਤਕਾਰ ਕੀਤਾ, ਅੱਖਾਂ ਕੱਢ ਕੇ ਸੁੱਟ ਦਿੱਤੀਆਂ...ਮੁਰਸ਼ੀਦਾਬਾਦ ‘ਚ ਰੂਹ ਕੰਬਾਉਣ ਵਾਲੀ ਵਾਰਦਾਤ ਨੂੰ ਦਿੱਤਾ ਅੰਜਾਮ
West bengal news: ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਲਾਪਤਾ ਹੋਣ ਤੋਂ ਬਾਅਦ 13 ਸਾਲਾ ਕੁੜੀ ਦੀ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਹੈ।
West bengal news: ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਲਾਪਤਾ ਹੋਣ ਤੋਂ ਬਾਅਦ 13 ਸਾਲਾ ਕੁੜੀ ਦੀ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਹੈ। ਉਸ ਦੀਆਂ ਛਾਤੀਆਂ ਕੱਟ ਦਿੱਤੀਆਂ ਗਈਆਂ ਹਨ ਅਤੇ ਉਸ ਦੀਆਂ ਅੱਖਾਂ ਬਾਹਰ ਕੱਢ ਦਿੱਤੀਆਂ ਗਈਆਂ ਸਨ। ਬੱਚੀ ਦੀ ਲਾਸ਼ ਨੂੰ ਦਫਨਾ ਦਿੱਤਾ ਗਿਆ। ਹੁਣ ਹਾਈ ਕੋਰਟ ਦੇ ਹੁਕਮਾਂ 'ਤੇ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਦਿਲ ਦਹਿਲਾ ਦੇਣ ਵਾਲੀ ਘਟਨਾ ਮੁਰਸ਼ਿਦਾਬਾਦ ਦੇ ਹਰੀਹਰਪਾਰਾ ਦੀ ਹੈ। ਜਿੱਥੇ 13 ਸਾਲ ਦੀ ਕੁੜੀ ਅਚਾਨਕ ਲਾਪਤਾ ਹੋ ਗਈ ਸੀ। 27 ਜਨਵਰੀ ਨੂੰ ਲੜਕੀ ਦੀ ਲਾਸ਼ ਪਿੰਡ ਦੇ ਸਰ੍ਹੋਂ ਦੇ ਖੇਤਾਂ ਵਿੱਚੋਂ ਮਿਲੀ ਸੀ। ਜਿਸ ਹਾਲਤ ਵਿੱਚ ਲਾਸ਼ ਪਈ ਹੋਈ ਸੀ, ਉਸ ਨੂੰ ਦੇਖਣਾ ਨਾਮੁਮਕਿਨ ਸੀ। ਕੁੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਛਾਤੀਆਂ ਕੱਟ ਦਿੱਤੀਆਂ ਗਈਆਂ, ਅੱਖਾਂ ਵੀ ਕੱਢ ਲਈਆਂ।
ਇਹ ਵੀ ਪੜ੍ਹੋ: Internet ban: ਕੇਂਦਰ ਕਰ ਰਹੀ ਪੰਜਾਬ ਦੀ ਆਵਾਜ਼ ਬੰਦ, ਪੰਜਾਬ ਸਰਕਾਰ ਕਿਉਂ ਨਹੀਂ ਜਾ ਰਹੀ ਸੁਪਰੀਮ ਕੋਰਟ-ਪਰਗਟ ਸਿੰਘ
ਸਰੀਰ 'ਤੇ ਕਈ ਥਾਵਾਂ 'ਤੇ ਦੰਦਾਂ ਦੇ ਕੱਟਣ ਦੇ ਨਿਸ਼ਾਨ ਸਨ। ਪਰਿਵਾਰਕ ਮੈਂਬਰਾਂ ਨੇ ਕੁੜੀ ਨਾਲ ਬਲਾਤਕਾਰ ਅਤੇ ਕਤਲ ਦਾ ਦੋਸ਼ ਲਗਾਇਆ ਹੈ। ਪਰ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਕੋਈ ਨਾ ਸੁਣੀ ਅਤੇ ਪੰਚਨਾਮਾ ਕਰਵਾ ਕੇ ਲਾਸ਼ ਨੂੰ ਦਫ਼ਨਾ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਕੁੜੀ ਦਾ ਪੋਸਟਮਾਰਟਮ ਕਰਵਾਉਣ ਲਈ ਕਿਹਾ ਸੀ ਪਰ ਪੁਲਿਸ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਲਾਸ਼ ਨੂੰ ਦਫ਼ਨਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਕਲਕੱਤਾ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਲੜਕੀ ਦੀ ਲਾਸ਼ ਨੂੰ 20 ਦਿਨਾਂ ਬਾਅਦ ਕਬਰ ਤੋਂ ਬਾਹਰ ਕੱਢਿਆ ਗਿਆ।
ਬੱਚੀ ਦੀ ਲਾਸ਼ ਨੂੰ ਕੱਢਣ ਤੋਂ ਪਹਿਲਾਂ ਮੌਕੇ 'ਤੇ ਪੂਰੀ ਪੁਲਿਸ ਫੋਰਸ ਤਾਇਨਾਤ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਐਸਐਸਕੇਐਮ ਹਸਪਤਾਲ ਕੋਲਕਾਤਾ ਭੇਜ ਦਿੱਤਾ ਗਿਆ ਹੈ। ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਲਾਕੇ 'ਚ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ: SKM Meeting: ਦਿੱਲੀ ਕੂਚ ਨਹੀਂ ਕਰੇਗੀ ਪੰਜਾਬ ਦੀ ਕੋਈ ਹੋਰ ਜਥੇਬੰਦੀ ! ਟੋਲ ਪਲਾਜ਼ਿਆਂ ਤੇ ਭਾਜਪਾ ਲੀਡਰਾਂ ਦਾ ਹੋਵੇਗਾ ਘਿਰਾਓ