Crime: ਵਿਆਹ ਦਾ ਵਾਅਦਾ ਕਰਕੇ ਕੁੜੀ ਨਾਲ ਕੀਤਾ ਬਲਾਤਕਾਰ, ਕਈ ਮਹੀਨਿਆਂ ਤੱਕ ਬਣਾਏ ਸਬੰਧ, ਦੋਸ਼ੀ ਗ੍ਰਿਫ਼ਤਾਰ
Patiala News: ਪੀੜਤਾ ਅਨੁਸਾਰ ਦੋਸਤੀ ਦੇ ਨਾਂ 'ਤੇ ਦੋਸ਼ੀ ਨੇ ਪਹਿਲਾਂ ਉਸ ਨਾਲ ਨਜ਼ਦੀਕੀ ਬਣਾਈ ਅਤੇ ਵਿਆਹ ਕਰਨ ਦਾ ਵਾਅਦਾ ਕੀਤਾ। ਵਿਆਹ ਦੇ ਨਾਂ 'ਤੇ ਦੋਸ਼ੀ ਨੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
Patiala News: ਪਟਿਆਲਾ ਵਿੱਚ ਪੜ੍ਹਾਈ ਦੌਰਾਨ ਜਾਣ-ਪਛਾਣ ਹੋਣ ਤੋਂ ਬਾਅਦ ਉਹ ਦੋਸਤ ਬਣ ਗਏ ਅਤੇ ਬਾਅਦ ਵਿੱਚ ਵਿਆਹ ਕਰਨ ਦਾ ਵਾਅਦਾ ਵੀ ਕੀਤਾ। ਉਹ ਵਿਆਹ ਦਾ ਵਾਅਦਾ ਕਰਕੇ ਕਈ ਮਹੀਨਿਆਂ ਤੱਕ ਲੜਕੀ ਨਾਲ ਰਿਲੇਸ਼ਨ ਵਿੱਚ ਰਿਹਾ ਅਤੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਵੀ ਬਣਾਏ।
25 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਇਕ ਦਿਨ ਦੋਸ਼ੀ ਨੇ ਕਿਸੇ ਹੋਰ ਜਗ੍ਹਾ 'ਤੇ ਚੁੱਪਚੁਪੀਤੇ ਮੰਗਣੀ ਕਰ ਲਈ। ਜਦੋਂ ਲੜਕੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਦੋਸ਼ੀ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਮਲਾ ਥਾਣੇ ਪਹੁੰਚ ਗਿਆ ਅਤੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀ ਅਕਸ਼ੈ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਧੂਰੀ ਸੰਗਰੂਰ ਦੇ ਰਹਿਣ ਵਾਲੇ 30 ਸਾਲਾ ਅਕਸ਼ੈ ਨਾਮ ਦੇ ਇਸ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤਾ ਅਨੁਸਾਰ ਦੋਸਤੀ ਦੇ ਨਾਂ 'ਤੇ ਦੋਸ਼ੀ ਨੇ ਪਹਿਲਾਂ ਉਸ ਨਾਲ ਨਜ਼ਦੀਕੀ ਬਣਾਈ ਅਤੇ ਵਿਆਹ ਕਰਨ ਦਾ ਵਾਅਦਾ ਕੀਤਾ। ਵਿਆਹ ਦੇ ਨਾਂ 'ਤੇ ਦੋਸ਼ੀ ਨੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਹਰ ਵਾਰ ਵਿਆਹ ਲਈ ਰਾਜ਼ੀ ਹੋ ਕੇ ਉਸ ਨਾਲ ਬਲਾਤਕਾਰ ਕੀਤਾ ਪਰ ਕੁਝ ਸਮੇਂ ਤੋਂ ਮੁਲਜ਼ਮ ਦਾ ਰਵੱਈਆ ਬਦਲ ਗਿਆ ਸੀ।
ਉਹ ਵਿਆਹ ਦੇ ਨਾਂ 'ਤੇ ਟਾਲ-ਮਟੋਲ ਕਰਨ ਲੱਗ ਪਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਕਿਸੇ ਹੋਰ ਲੜਕੀ ਨਾਲ ਮੰਗਣੀ ਹੋ ਗਈ ਹੈ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਲੜਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਧਮਕੀਆਂ ਦਿੱਤੀਆਂ, ਜਿਸ ਕਾਰਨ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਐਤਵਾਰ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।