ਸ਼ਿਵਸ਼ੰਕਰ ਬਾਬੂ ਅਜਿਹਾ ਨਹੀਂ ਕੋਈ ਸ਼ਾਤਰ, ਚੁੱਪ-ਚੁਪੀਤੇ ਕਰਵਾਇਆ 13 ਅਮੀਰ ਔਰਤਾਂ ਨਾਲ ਵਿਆਹ, ਹੁਣ ਖੁੱਲ੍ਹੀ ਪੋਲ
ਹੁਣ ਇਹ ਸ਼ਾਤਰ ਸ਼ਖ਼ਸ ਸਾਈਬਰਾਬਾਦ ਪੁਲਿਸ ਦੀ ਗ੍ਰਿਫਤ ਵਿੱਚ ਹੈ। ਅਡਾਪਾ ਸ਼ਿਵਸ਼ੰਕਰ ਬਾਬੂ ਕਥਿਤ ਤੌਰ 'ਤੇ ਤਲਾਕਸ਼ੁਦਾ ਔਰਤਾਂ ਨਾਲ ਵਿਆਹ ਦਾ ਝਾਂਸਾ ਦੇ ਕੇ ਪੈਸੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਜਾਂਦਾ ਰਿਹਾ ਹੈ।
ਹੈਦਰਾਬਾਦ: ਦੇਸ਼ ਵਿੱਚ ਕਈ ਲੋਕਾਂ ਇੱਕ ਵਿਆਹ ਨਹੀਂ ਹੋ ਰਿਹਾ ਪਰ ਪੁਲਿਸ ਨੇ ਇੱਕ ਅਜੇ ਸ਼ਖਸ ਨੂੰ ਕਾਬੂ ਕੀਤਾ ਹੈ ਜਿਸ ਨੇ 13 ਔਰਤਾਂ ਨਾਲ ਵਿਆਹ ਕਰਵਾ ਕੇ ਧੋਖਾ ਕੀਤਾ ਹੈ। ਅਡਾਪਾ ਸ਼ਿਵਸ਼ੰਕਰ ਬਾਬੂ ਨੇ ਪਿਛਲੇ ਚਾਰ ਸਾਲਾਂ ਵਿੱਚ ਦੋ ਤੇਲਗੂ ਰਾਜਾਂ ਵਿੱਚ ਕਥਿਤ ਤੌਰ ’ਤੇ 13 ਔਰਤਾਂ ਨਾਲ ਵਿਆਹ ਕਰਵਾਇਆ ਹੈ।
ਹੁਣ ਇਹ ਸ਼ਾਤਰ ਸ਼ਖ਼ਸ ਸਾਈਬਰਾਬਾਦ ਪੁਲਿਸ ਦੀ ਗ੍ਰਿਫਤ ਵਿੱਚ ਹੈ। ਅਡਾਪਾ ਸ਼ਿਵਸ਼ੰਕਰ ਬਾਬੂ ਕਥਿਤ ਤੌਰ 'ਤੇ ਤਲਾਕਸ਼ੁਦਾ ਔਰਤਾਂ ਨਾਲ ਵਿਆਹ ਦਾ ਝਾਂਸਾ ਦੇ ਕੇ ਪੈਸੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਜਾਂਦਾ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਦਾ ਰਹਿਣ ਵਾਲਾ 35 ਸਾਲਾ ਮੁਲਜ਼ਮ ਅਮੀਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਜੋ ਤਲਾਕਸ਼ੁਦਾ ਸਨ ਤੇ ਵਿਆਹ ਦੀਆਂ ਸਾਈਟਾਂ 'ਤੇ ਪਤੀ ਤਲਾਸ਼ ਕਰ ਰਹੀਆਂ ਸਨ।
ਬਾਬੂ ਨੇ ਆਪਣੇ ਜਾਅਲੀ ਤਲਾਕ ਦੇ ਕਾਗਜ਼ ਤਿਆਰ ਕਰਕੇ ਤੇ ਔਰਤਾਂ ਨੂੰ ਨਵੀਂ ਵਧੀਆ ਜ਼ਿੰਦਗੀ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ। ਸਾਈਬਰਾਬਾਦ ਪੁਲਿਸ ਕਮਿਸ਼ਨਰੇਟ ਦੇ ਅਧੀਨ ਗਾਚੀਬੋਵਲੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਖ਼ਿਲਾਫ਼ ਹੈਦਰਾਬਾਦ, ਰਚਾਕੋਂਡਾ, ਸੰਗਰੇਡੀ, ਗੁੰਟੂਰ, ਵਿਜੇਵਾੜਾ ਤੇ ਅਨੰਤਪੁਰ ਵਿੱਚ ਕੇਸ ਦਰਜ ਹਨ।
ਇਹ ਗ੍ਰਿਫਤਾਰੀ ਹਫਤੇ ਬਾਅਦ ਹੋਈ ਜਦੋਂ ਪੀੜਤਾਂ ਵਿਚੋਂ ਇਕ ਨੇ ਰਾਮਚੰਦਰਪੁਰਮ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਸ਼ਿਵਸ਼ੰਕਰ ਬੱਬੂ ਨੇ ਉਸ ਤੋਂ 25 ਲੱਖ ਰੁਪਏ ਤੇ 7 ਲੱਖ ਰੁਪਏ ਦਾ ਸੋਨਾ ਲੈ ਲਿਆ ਸੀ ਅਤੇ ਉਹ ਵਾਪਸ ਨਹੀਂ ਕਰ ਰਿਹਾ।