ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਿੱਖ ਵਿਦਿਆਰਥੀ ਨੂੰ ਵਾਲਾਂ ਤੋਂ ਖਿੱਚਣਾ ਆਈਪੀਐਸ ਨੂੰ ਪਿਆ ਮਹਿੰਗਾ, ਟਵਿੱਟਰ 'ਤੇ ਮਚਿਆ ਹੰਗਾਮਾ, ਮੰਗਣੀ ਪਈ ਮੁਆਫੀ
ਵਿਦਿਆਰਥੀ ਨੇ ਯੂਪੀ ਦੇ ਮੁੱਖ ਮੰਤਰੀ ਸਣੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਟਵੀਟ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ, ਤਾਂ ਐਤਵਾਰ ਨੂੰ ਬੈਕਫੁੱਟ ਤੇ ਆਗਰਾ ਪੁਲਿਸ ਦੇ ਸਥਾਨਕ ਸੰਸਦ ਨੇ ਵਿੱਚ ਪੈ ਕੇ ਪੀੜਤ ਵਿਦਿਆਰਥੀ ਤੇ ਆਈਪੀਐਸ ਵਿਚਕਾਰ ਸਮਝੌਤਾ ਕਰਵਾਇਆ।
![ਸਿੱਖ ਵਿਦਿਆਰਥੀ ਨੂੰ ਵਾਲਾਂ ਤੋਂ ਖਿੱਚਣਾ ਆਈਪੀਐਸ ਨੂੰ ਪਿਆ ਮਹਿੰਗਾ, ਟਵਿੱਟਰ 'ਤੇ ਮਚਿਆ ਹੰਗਾਮਾ, ਮੰਗਣੀ ਪਈ ਮੁਆਫੀ Sikh student alleges assault, communal slur by IPS officer ਸਿੱਖ ਵਿਦਿਆਰਥੀ ਨੂੰ ਵਾਲਾਂ ਤੋਂ ਖਿੱਚਣਾ ਆਈਪੀਐਸ ਨੂੰ ਪਿਆ ਮਹਿੰਗਾ, ਟਵਿੱਟਰ 'ਤੇ ਮਚਿਆ ਹੰਗਾਮਾ, ਮੰਗਣੀ ਪਈ ਮੁਆਫੀ](https://static.abplive.com/wp-content/uploads/sites/5/2020/06/09125639/Sikh-student-assaulted.jpg?impolicy=abp_cdn&imwidth=1200&height=675)
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਸ਼ਰੇਆਮ ਆਈਪੀਐਸ ਨੇ ਵਾਲਾਂ ਨੂੰ ਫੜਕੇ ਕੁੱਟਿਆ। ਸ਼ਨੀਵਾਰ ਨੂੰ ਹੋਈ ਇਸ ਘਟਨਾ ਨੇ ਆਗਰਾ ਪੁਲਿਸ ਨੂੰ ਨਵੀਂ ਮੁਸਿਬਤ ‘ਚ ਪਾ ਦਿੱਤਾ। ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਦੀਆਂ ਧਾਰਮਿਕ ਭਾਵਨਾਵਾਂ ‘ਤੇ ਹਮਲਾ ਕੀਤਾ ਗਿਆ ਹੈ। ਫਿਲਹਾਲ ਪੀੜਤ ਨੇ ਆਈਪੀਐਸ ਅਧਿਕਾਰੀ ਦੀ ਮੁਆਫੀ ਮੰਗਣ 'ਤੇ ਕੇਸ ਦੀ ਪੈਰਵੀ ਨਾ ਕਰਨ ਦਾ ਫੈਸਲਾ ਕੀਤਾ ਹੈ।
ਵਿਦਿਆਰਥੀ ਨੇ ਯੂਪੀ ਦੇ ਮੁੱਖ ਮੰਤਰੀ ਸਣੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਟਵੀਟ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ, ਤਾਂ ਐਤਵਾਰ ਨੂੰ ਬੈਕਫੁੱਟ ਤੇ ਆਗਰਾ ਪੁਲਿਸ ਦੇ ਸਥਾਨਕ ਸੰਸਦ ਨੇ ਵਿੱਚ ਪੈ ਕੇ ਪੀੜਤ ਵਿਦਿਆਰਥੀ ਤੇ ਆਈਪੀਐਸ ਵਿਚਕਾਰ ਸਮਝੌਤਾ ਕਰਵਾਇਆ।
ਜਾਣੋ ਪੂਰਾ ਮਾਮਲਾ:
ਇਹ ਉਦੋਂ ਵਾਪਰਿਆ ਜਦੋਂ ਆਗਰਾ ਦੇ ਪੱਛਮੀ ਬੰਗਾਲ ਨੈਸ਼ਨਲ ਯੂਨੀਵਰਸਿਟੀ ਆਫ਼ ਜਿਊਰੀਡਿਕਲ ਸਾਇੰਸਜ਼ ਦਾ ਸਿੱਖ ਵਿਦਿਆਰਥੀ ਗੁਰਸਿਮਰ ਸੇਤੀਆ ਸ਼ਾਮ ਕਰੀਬ 7.30 ਵਜੇ ਆਪਣੇ ਦੋਸਤ ਨਾਲ ਏਟੀਐਮ ਆਏ। ਸੇਤੀਆ ਨੇ ਟਵਿੱਟਰ 'ਤੇ ਲਿਖਿਆ ਕਿ ਉਸੇ ਸਮੇਂ ਦੋ ਵਿਅਕਤੀਆਂ ਨੂੰ ਦੇਖ ਕੇ ਪੁਲਿਸ ਨੇ ਸਾਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਏਐਸਪੀ ਸੌਰਭ ਦੀਕਸ਼ਿਤ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।
ਜਦੋਂ ਉਸ ਨੇ ਆਈਡੀ ਬਾਰੇ ਪੁੱਛਿਆ ਤੇ ਉਸ ਨੇ ਇਹ ਵੇਖਿਆ ਕਿ ਉਹ ਸਿੱਖ ਹੈ, ਤਾਂ ਉਸ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਵਾਲਾਂ ਫੜ ਕੇ ਸਰੀਰਕ ਸ਼ੋਸ਼ਣ ਕੀਤਾ। ਸੇਤੀਆ ਦਾ ਦੋਸ਼ ਹੈ ਕਿ ਉਸ ਦੇ ਦੋਸਤ 'ਤੇ ਵੀ ਪੁਲਿਸ ਨੇ ਹਮਲਾ ਕੀਤਾ ਸੀ।
ਗੁਰਸਿਮਰ ਸੇਤੀਆ ਨੇ ਇਸ ਘਟਨਾ ਬਾਰੇ ਸ਼ਿਕਾਇਤ ਕੀਤੀ ਤੇ ਸੀਐਮ ਯੋਗੀ ਆਦਿੱਤਿਆਨਾਥ ਤੇ ਯੂਪੀ ਪੁਲਿਸ ਤੋਂ ਟਵਿੱਟਰ 'ਤੇ ਕਾਰਵਾਈ ਦੀ ਮੰਗ ਕੀਤੀ ਕਿ ਉਸ ਦਾ ਬੁਰੀ ਤਰ੍ਹਾਂ ਬੇਇੱਜ਼ਤੀ ਕੀਤੀ ਗਈ ਤੇ ਧਾਰਮਿਕ ਭਾਵਨਾਵਾਂ ਤੋਂ ਡੂੰਘੀ ਠੇਸ ਪਹੁੰਚਾਈ ਗਈ। ਪੀੜਤ ਨੇ ਪੀਐਮਓ ਨੂੰ ਵੀ ਟੈਗ ਕੀਤਾ ਸੀ। ਗੁਰਸਿਮਰ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ।
ਉਧਰ, ਐਤਵਾਰ ਦੇਰ ਰਾਤ ਦੋਸ਼ੀ ਆਈਪੀਐਸ ਸੌਰਭ ਦੀਕਸ਼ਿਤ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਝਗੜੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਆਗਰਾ ਪੁਲਿਸ ਦੇ ਟਵੀਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਕਿ ਸੀਨੀਅਰ ਪੁਲਿਸ ਅਧਿਕਾਰੀ ਦੁਆਰਾ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਦੇ ਮੀਡੀਆ ਵਿੱਚ ਜ਼ੋਰ-ਸ਼ੋਰ ਨਾਲ ਚਰਚਾ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਆਗਰਾ ਦੇ ਆਈਜੀ ਨੂੰ ਫ਼ੋਨ ਕਰਕੇ ਪੂਰੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਆਈਜੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਨ ਦੇ ਦੋਸ਼ ਕਾਰਗਰ ਕਾਰਵਾਈ ਕਰਨਗੇ। ਆਈਜੀ ਦੇ ਨਿਰਦੇਸ਼ਾਂ ‘ਤੇ ਐਸਐਸਪੀ ਆਗਰਾ ਬਬਲੂ ਕੁਮਾਰ ਨੇ ਕੇਸ ਦਾ ਨਿਬੇੜਾ ਕਰਨ ਲਈ ਮੋਰਚਾ ਸੰਭਾਲ ਲਿਆ। ਐਤਵਾਰ ਨੂੰ ਉਸ ਨੇ ਸਥਾਨਕ ਭਾਜਪਾ ਸੰਸਦ ਮੈਂਬਰ ਐਸਪੀ ਸਿੰਘ ਬਘੇਲ ਦੀ ਵਿਚੋਲਗੀ ਵਿੱਚ ਦੋਵਾਂ ਧਿਰਾਂ ਨੂੰ ਬੁਲਾਇਆ ਤੇ ਸਮਝੌਤੇ 'ਤੇ ਗੱਲਬਾਤ ਕੀਤੀ।
ਐਤਵਾਰ ਨੂੰ ਗੁਰਸਿਮਰ ਨੇ ਇੱਕ ਹੋਰ ਲੰਬੀ ਅਤੇ ਚੌੜੀ ਟਵੀਟ ਸਾਂਝੀ ਕੀਤੀ ਤੇ ਦੋਸ਼ੀ ਆਈਪੀਐਸ ਨਾਲ ਜੁੜੇ ਪੂਰੇ ਮਾਮਲੇ ਤੇ ਕੇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਸ ‘ਚ ਇਹ ਕਿਹਾ ਗਿਆ ਕਿ ਆਈਪੀਐਸ ਸੌਰਭ ਦੀਕਸ਼ਿਤ ਨੇ ਇਸ ਘਟਨਾ ਲਈ ਮੁਆਫੀ ਦੀ ਪੇਸ਼ਕਸ਼ ਕਰਦਿਆਂ ਉਸ ਨੂੰ ਅਜਿਹਾ ਕੰਮ ਕਦੇ ਨਾ ਕਰਨ ਦਾ ਭਰੋਸਾ ਦਿੱਤਾ। ਗੁਰਸਿਮਰ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਨੂੰ ਮਾਫ ਕਰ ਦਿੱਤਾ ਹੈ ਤੇ ਹੁਣ ਇਸ ਮਾਮਲੇ ਦੀ ਪੈਰਵੀ ਨਹੀਂ ਕਰਨਾ ਚਾਹੁੰਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)