ਮਦਰਸੇ ਵਿਚ ਬੀੜੀ ਪੀਂਦਾ ਕੁੱਟਿਆ ਵਿਦਿਆਰਥੀ, ਅਗਲੇ ਦਿਨ ਆ ਕੇ ਆਰੀ ਨਾਲ ਮੌਲਾਨਾ ਦਾ ਵੱਢ ਦਿੱਤਾ ਗਲਾ
ਵਿਦਿਆਰਥੀ ਹਮਲੇ 'ਚ ਜ਼ਖਮੀ ਹੋਏ ਮੌਲਾਨਾ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਗਾਜ਼ੀਆਬਾਦ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮਦਰੱਸੇ ਵਿੱਚ ਬੀੜੀ ਪੀਣ ਕਾਰਨ ਇੱਕ ਮੌਲਾਨਾ ਨੇ ਆਪਣੇ ਇੱਕ ਚੇਲੇ ਨੂੰ ਬੁਰੀ ਤਰ੍ਹਾਂ ਕੁੱਟਿਆ। ਜਿਸ ਤੋਂ ਬਾਅਦ ਮੌਲਾਨਾ ਸੌਂ ਗਿਆ। ਜਦੋਂ ਮੌਲਾਨਾ ਸੌਂ ਰਿਹਾ ਸੀ ਤਾਂ ਚੇਲਾ ਕਿਧਰੋਂ ਆਰਾ ਲਿਆਇਆ ਅਤੇ ਮੌਲਾਨਾ ਦੀ ਗਰਦਨ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਇਹ ਪੂਰੀ ਘਟਨਾ ਭੋਜਪੁਰ ਦੇ ਪਿੰਡ ਤਿਦੋਈ ਦੀ ਹੈ। ਇਸ ਖ਼ਤਰਨਾਕ ਘਟਨਾ ਕਾਰਨ ਮਦਰੱਸੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਵਿਦਿਆਰਥੀ ਹਮਲੇ 'ਚ ਜ਼ਖਮੀ ਹੋਏ ਮੌਲਾਨਾ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪੀੜਤ ਮੌਲਾਨਾ ਆਸ ਮੁਹੰਮਦ ਇਸ ਸਮੇਂ ਮੇਰਠ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਘਟਨਾ ਬਾਰੇ ਦੱਸਿਆ ਗਿਆ ਕਿ ਇਸ ਘਟਨਾ ਤੋਂ ਦੋ ਦਿਨ ਪਹਿਲਾਂ 6ਵੀਂ ਜਮਾਤ ਦਾ ਇੱਕ ਵਿਦਿਆਰਥੀ ਜਮਾਤ ਵਿੱਚ ਬੀੜੀ ਪੀਂਦਾ ਫੜਿਆ ਗਿਆ ਸੀ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਮੌਲਾਨਾ ਮੁਹੰਮਦ ਨੇ ਉਸ ਨੂੰ ਹੋਰ ਵਿਦਿਆਰਥੀਆਂ ਦੇ ਸਾਹਮਣੇ ਝਿੜਕਿਆ ਅਤੇ ਥੱਪੜ ਮਾਰਿਆ, ਜਿਸ ਨਾਲ ਲੜਕਾ ਗੁੱਸੇ 'ਚ ਆ ਗਿਆ।
ਪੁਲਸ ਨੇ ਦੱਸਿਆ ਕਿ ਮੌਲਾਨਾ ਦੀ ਕੁੱਟਮਾਰ ਤੋਂ ਬਾਅਦ ਅਗਲੇ ਦਿਨ ਉਹ ਸ਼ਾਮ ਨੂੰ ਮਦਰੱਸੇ ਪਰਤਿਆ ਅਤੇ ਮੌਲਾਨਾ ਮੁਹੰਮਦ 'ਤੇ ਆਰੇ ਨਾਲ ਹਮਲਾ ਕਰ ਦਿੱਤਾ ਜਦੋਂ ਮੌਲਵੀ ਸੌਂ ਰਿਹਾ ਸੀ। ਉਸ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਉਸ ਦੀ ਮਦਦ ਲਈ ਦੌੜ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਇਸ ਮਾਮਲੇ 'ਤੇ ਬੋਲਦਿਆਂ ਡੀਸੀਪੀ (ਦਿਹਾਤੀ) ਨੇ ਦੱਸਿਆ ਕਿ ਮੌਲਾਨਾ ਗੰਭੀਰ ਜ਼ਖ਼ਮੀ ਹੈ।
ਪੁਲਸ ਨੇ ਦੱਸਿਆ ਕਿ ਮੌਕੇ ਤੋਂ ਖੂਨ ਨਾਲ ਲੱਥਪੱਥ ਇੱਕ ਆਰਾ ਬਰਾਮਦ ਹੋਇਆ ਹੈ। ਡੀਸੀਪੀ (ਦਿਹਾਤੀ) ਐਸਐਨ ਤਿਵਾਰੀ ਨੇ ਦੱਸਿਆ ਕਿ ਪੀੜਤ ਗੰਭੀਰ ਜ਼ਖ਼ਮੀ ਹੈ। ਅਗਲੇਰੀ ਕਾਰਵਾਈ ਲਈ ਇੱਕ ਟੀਮ ਹਸਪਤਾਲ ਭੇਜ ਦਿੱਤੀ ਗਈ ਹੈ ਅਤੇ ਅਸੀਂ ਅਜੇ ਸ਼ਿਕਾਇਤ ਦਰਜ ਹੋਣ ਦੀ ਉਡੀਕ ਕਰ ਰਹੇ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।