ਵੱਡੀ ਵਾਰਦਾਤ....! ਕੇਂਦਰੀ ਮੰਤਰੀ ਦੀ ਪੋਤੀ ਦੀ ਗੋਲੀ ਮਾਰ ਕੇ ਕਤਲ, ਦੋਸ਼ੀ ਨੂੰ ਫੜ੍ਹਣ ਲਈ ਪੁਲਿਸ ਨੇ ਲਾਈ ਪੂਰਾ ਵਾਹ, ਪਰ ਕਾਤਲ ਅਜੇ ਵੀ ਫ਼ਰਾਰ
ਗੋਲੀ ਦੀ ਆਵਾਜ਼ ਸੁਣ ਕੇ ਮ੍ਰਿਤਕ ਦੀ ਭੈਣ ਅਤੇ ਬੱਚੇ ਮੌਕੇ 'ਤੇ ਪਹੁੰਚ ਗਏ। ਉਸੇ ਸਮੇਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਨੇੜੇ ਰਹਿਣ ਵਾਲੇ ਲੋਕ ਵੀ ਸੁਸ਼ਮਾ ਦੇ ਘਰ ਪਹੁੰਚ ਗਏ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਵਿੱਚ ਲੱਗੀ ਹੋਈ ਹੈ।
Crime News: ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਪੋਤੀ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਗੋਲੀ ਦੀ ਆਵਾਜ਼ ਸੁਣਦੇ ਹੀ ਉਸਦੀ ਛੋਟੀ ਭੈਣ ਨੇ ਚੀਕ ਮਾਰੀ। ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾ ਦੀ ਪਛਾਣ ਸੁਸ਼ਮਾ ਦੇਵੀ ਵਜੋਂ ਹੋਈ ਹੈ। ਸੁਸ਼ਮਾ ਦੇਵੀ ਦੇ ਪਤੀ ਰਮੇਸ਼ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅਟਾਰੀ ਬਲਾਕ ਦੇ ਅਧੀਨ ਆਉਂਦੇ ਤੇਤੁਆ ਪਿੰਡ ਵਿੱਚ ਵਾਪਰੀ। ਸੁਸ਼ਮਾ ਅਟਾਰੀ ਬਲਾਕ ਵਿੱਚ ਵਿਕਾਸ ਮਿੱਤਰ ਵਜੋਂ ਕੰਮ ਕਰਦੀ ਸੀ, ਜਦੋਂ ਕਿ ਦੋਸ਼ੀ ਰਮੇਸ਼ ਪਟਨਾ ਵਿੱਚ ਟਰੱਕ ਚਲਾਉਂਦਾ ਹੈ। ਇਹ ਕਤਲ ਦੁਪਹਿਰ 12 ਵਜੇ ਦੇ ਕਰੀਬ ਕੀਤਾ ਗਿਆ ਸੀ। ਦੋਸ਼ੀ ਪਤੀ ਨੇ ਘਰ ਵਿੱਚ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਅਤੇ ਦੇਸੀ ਪਿਸਤੌਲ ਸੁੱਟ ਕੇ ਭੱਜ ਗਿਆ।
ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦਾ 14 ਸਾਲ ਪਹਿਲਾਂ ਅੰਤਰਜਾਤੀ ਵਿਆਹ ਹੋਇਆ ਸੀ। ਘਟਨਾ ਦੇ ਸਮੇਂ ਮ੍ਰਿਤਕ ਦੀ ਭੈਣ ਤੇ ਬੱਚੇ ਘਰ ਦੇ ਦੂਜੇ ਕਮਰੇ ਵਿੱਚ ਸਨ। ਗੋਲੀ ਦੀ ਆਵਾਜ਼ ਸੁਣ ਕੇ ਮ੍ਰਿਤਕ ਦੀ ਭੈਣ ਅਤੇ ਬੱਚੇ ਮੌਕੇ 'ਤੇ ਪਹੁੰਚ ਗਏ। ਉਸੇ ਸਮੇਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਨੇੜੇ ਰਹਿਣ ਵਾਲੇ ਲੋਕ ਵੀ ਸੁਸ਼ਮਾ ਦੇ ਘਰ ਪਹੁੰਚ ਗਏ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਵਿੱਚ ਲੱਗੀ ਹੋਈ ਹੈ।
ਗਯਾ ਦੇ ਐਸਐਸਪੀ ਆਨੰਦ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਨੀਮਚਕ ਬਾਥਾਨੀ ਐਸਡੀਪੀਓ ਪ੍ਰਕਾਸ਼ ਕੁਮਾਰ ਤੇ ਐਸਐਸਪੀ ਅਨਵਰ ਜਾਵੇਦ ਅੰਸਾਰੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਸਬੂਤਾਂ ਦੀ ਜਾਂਚ ਲਈ ਫੋਰੈਂਸਿਕ ਟੀਮ ਅਤੇ ਤਕਨੀਕੀ ਮਾਹਿਰ ਭੇਜੇ ਗਏ ਹਨ। ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















